September 11, 2024 7:40 am

ਗੁਆਂਢੀਆਂ ਨੇ ਲੁੱਟਿਆ ਗਡਾਊਨ । 329 (4 )-62-351 (2)-191(3)-190-324(4)-305 BNS ਸੰਗੀਨ ਧਰਾਵਾਂ ਤਹਿਤ ਹੋਇਆ ਮਾਮਲਾ ਦਰਜ ਮਾਲਕ ਅਤੇ ਵਰਕਰ ਦੀਆਂ ਲੱਤਾਂ ਬਾਹਾਂ ਬੰਨ ਕੇ ਦਿੱਤਾ ਵਾਰਦਾਤ ਨੂੰ ਅੰਜਾਮ

ਸਾਹਨੇਵਾਲ/ ਕੁਹਾੜਾ 1 ਅਗਸਤ 2024 ( ਹਰਮੇਲ ਸਿੰਘ ) ਏਸੀ ਰਿਪੇਅਰ ਅਤੇ ਫਰਨੀਚਰ ਦਾ ਕੰਮ ਕਰਨ ਵਾਲੇ ਦੋ ਵਿਅਕਤੀਆਂ ਦੀਆਂ ਲੱਤਾਂ ਬਾਹਾਂ ਬੰਨ ਕੇ ਸਪਲਿਟ ਏਸੀ ਅਤੇ ਵਿੰਡੋ ਏਸੀ ਅਤੇ ਟੂਲ ਕਿੱਟਾਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਥਾਣਾ ਕੂਮਕਲਾਂ ਪੁਲਿਸ ਨੇ ਲਗਭਗ 21 ਬੰਦਿਆਂ ਖਿਲਾਫ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਥਾਣਾ ਕੂਮਕਲਾਂ ਦੀ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਚ ਹਰਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਜਸ਼ਨ ਸਿਟੀ ਪਿੰਡ ਜੰਡਿਆਲੀ ਲੁਧਿਆਣਾ ਨੇ ਦੱਸਿਆ ਕਿ ਜਸ਼ਨ ਸਿਟੀ ਵਿਖੇ ਉਹਨਾਂ ਦੀ ਫਰਨੀਚਰ ਅਤੇ ਏਸੀ ਰਿਪੇਅਰ ਦਾ ਕੰਮ ਕਰਦੇ ਨੇ ਸਾਡੇ ਗਡਾਉਣ ਦੇ ਨਾਲ ਹੀ ਮੁਹੰਮਦ ਆਹਦ ਦੀ ਰੀਸਾਈਕਲਿੰਗ ਵਿਲਾ ਨਾਂ ਦੀ ਫੈਕਟਰੀ ਹੈ ਉਹਨਾਂ ਨੇ ਦੱਸਿਆ ਕਿ ਮੁਹੰਮਦ ਆਹਦ ਨਾਲ ਸਾਡਾ ਇਸ ਪ੍ਰਾਪਰਟੀ ਸਬੰਧੀ ਵੀ ਮਾਨਯੋਗ ਅਦਾਲਤ ਚ ਕੇਸ ਚੱਲਦਾ ਹੈ ਬੀਤੀ ਰਾਤ ਗਡਾਉਨ ਚ ਮੈਂ ਅਤੇ ਮੇਰਾ ਵਰਕਰ ਪਵਨਦੀਪ ਸਿੰਘ ਸੁੱਤੇ ਪਏ ਸੀ ਰਾਤ ਨੂੰ ਲਗਭਗ 2:30 ਵਜੇ ਮੁਹੰਮਦ ਅਹਦ ਉਸ ਦਾ ਭਰਾ ਮੁਹੰਮਦ ਤੁਲਹਾ ਪੁੱਤਰ ਮੁਹੰਮਦ ਇਰਫਾਨ ਵਾਸੀ ਮਕਾਨ ਨੰਬਰ 3334 ਗਲੀ ਨੰਬਰ ਇੱਕ ਨੇੜੇ ਸਨਰਾਈਜ਼ ਸਕੂਲ ਜਵਾਲਾ ਸਿੰਘ ਨਗਰ 33 ਫੁੱਟਾਂ ਰੋਡ ਮੁੰਡੀਆਂ ਕਲਾਂ ਉਸ ਨਾਲ ਉਸ ਦੇ ਸਾਥੀ ਫੈਜ਼ ਵਾਸੀ ਮੁੰਡੀਆਂ ਮੋਹਿਤ ਵਾਸੀ ਮੁੰਡੀਆਂ ਖੁਰਦ ਅਤੇ ਆਰੀਅਨ ਵਾਸੀ ਮੁੰਡੀਆਂ ਸਮੇਂਤ 15 ਤੋਂ 21 ਅਣਪਛਾਤੇ ਵਿਅਕਤੀਆਂ ਨੇ ਸਾਡੇ ਗਡਾਉਨ ਦੀ ਕੰਧ ਜੋ ਮੁਹੰਮਦ ਆਹਦ ਦੀ ਫੈਕਟਰੀ ਨਾਲ ਲੱਗਦੀ ਹੈ ਉਸ ਨੂੰ ਪਾੜ ਕੇ ਸਾਡਾ ਗਡਾਉਨ ਚ ਦਾਖਲ ਹੋ ਗਏ ਜਿਨਾਂ ਕੋਲ ਤੇਜ਼ਧਾਰ ਹਥਿਆਰ ਸਨ ਹਰਦੀਪ ਨੇ ਦੱਸਿਆ ਕਿ ਉਹਨਾਂ ਨੇ ਆਉਂਦੇ ਸਾਰ ਹੀ ਮੇਰੀਆਂ ਅਤੇ ਮੇਰੇ ਵਰਕਰ ਪਵਨਦੀਪ ਦੀਆਂ ਲੱਤਾਂ ਬਾਹਾਂ ਰੱਸੇ ਨਾਲ ਬੰਨ ਦਿੱਤੀਆਂ ਅਤੇ ਸਾਨੂੰ ਮੁੱਦੇ ਮੂੰਹ ਪਾ ਦਿੱਤਾ ਫਿਰ ਸਾਡੇ ਗਡਾਉਣ ਚੋਂ ਲਗਭਗ 10 ਏਸੀ ਸਪਲਿਟ ਪੰਜ ਵਿੰਡੋ ਏਸੀ ਜਰੂਰੀ ਕਾਗਜ਼ਾਤ ਅਤੇ ਟੂਲ ਕਿੱਟਾਂ ਚੋਰੀ ਕਰ ਲਏ ਗਏ ਇਸ ਤੋਂ ਬਾਅਦ ਸਾਡੀਆਂ ਲੱਤਾਂ ਬਾਹਾਂ ਖੋਲ ਦਿੱਤੀਆਂ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਫਰਾਰ ਹੋ ਗਏ ਇਸ ਤੋਂ ਬਾਅਦ ਵੀ ਅਸੀਂ ਪੁਲਿਸ ਨੂੰ ਫੋਨ ਕੀਤਾ ਇਸ ਸਬੰਧੀ ਥਾਣਾ ਕੂਮਕਲਾਂ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਛਾਣਬੀਣ ਕਰਨ ਤੋਂ ਬਾਅਦ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Leave a Comment

और पढ़ें

  • marketmystique

Cricket Live Score

Corona Virus

Rashifal

और पढ़ें