ਲੁਧਿਆਣਾ 27.11.2024 (ਹਰਮੇਲ ਸਿੰਘ) ਲੁਧਿਆਣਾ ਦੇ ਪਿੰਡ ਗਿਆਸਪੁਰਾ ਪਟਵਾਰਖਾਨੇ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਲੋਕ ਖੱਜਲ ਖੁਆਰ ਹੋ ਰਹੇ ਨੇ ਜਿਆਦਾਤਰ ਇੰਤਕਾਲ ਬੈਨਾਮੇ ਦੇ ਨੇ । 500- 600 ਦੇ ਕਰੀਬ ਵਿਰਾਸਤ ਦੇ ਇੰਤਕਾਲ ਨੇ ਪਿਛਲੇ ਪਟਵਾਰੀਆਂ ਹਰਕੀਰਤ ਸਿੰਘ ਅਤੇ ਚਮਕੌਰ ਸਿੰਘ ਦੇ ਸਮੇਂ ਦੇ ਇਹ ਇੰਤਕਾਲ ਅਧੂਰੇ ਚੱਲ ਰਹੇ ਨੇ । ਜੋ ਕਿ ਹੁਣ ਸਮਰਾਲੇ ਦੀ ਤਹਿਸੀਲ ਦੇ ਵਿੱਚ ਆਪਣੀ ਡਿਊਟੀ ਨਿਭਾ ਰਹੇ ਨੇ ਪਰ ਗਿਆਸਪੁਰਾ ਅਤੇ ਢੰਡਾਰੀ ਕਲਾਂ ਪਿੰਡ ਦੇ ਜਿਹੜੇ ਇੰਤਕਾਲ ਨੇ ਉਹ ਅਧੂਰੇ ਛੱਡ ਕੇ ਗਏ ਨੇ । ਜਦੋਂ ਅਸੀਂ ਹਰਕੀਰਤ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਨਾਂ ਨੇ ਕਿਹਾ ਕਿ ਮੈਂ ਆਪਣੇ ਸਾਈਨ ਕਰ ਦਿੱਤੇ ਨੇ ਕਾਨੂੰਗੋ ਸਾਹਿਬ ਇੰਤਕਾਲ ਨਹੀਂ ਕਰਦੇ । ਜਦੋਂ ਅਸੀਂ ਕਾਨੂੰਗੋ ਦਿਲਜੀਤ ਸਿੰਘ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਪਟਵਾਰੀ ਜਦੋਂ ਇੰਤਕਾਲ ਲੈ ਕੇ ਆਉਣਗੇ ਅਸੀਂ ਚੈੱਕ ਕਰਕੇ ਫਿਰ ਸਾਈਨ ਕਰਦੇ ਆਂ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਪਟਵਾਰੀਆਂ ਵੱਲੋਂ ਢਿੱਲ ਦਿਖਾਈ ਦੇ ਰਹੀ । ਕਿਉਂਕਿ ਪਟਵਾਰੀਆਂ ਦਾ ਕੰਮ ਹੁੰਦਾ ਹੈ ਕਿ ਇੰਤਕਾਲ ਦਰਜ ਕਰਕੇ ਮਨਜ਼ੂਰ ਕਰਵਾਉਣਾ । ਪਹਿਲਾਂ ਤੋਂ ਇਹਨਾਂ ਦੋਨਾਂ ਪਟਵਾਰੀਆਂ ਦੇ ਉੱਤੇ ਇਨਕੁਆਇਰੀ ਚੱਲ ਰਹੀ ਹੈ। ਜਿਸ ਤੋਂ ਬਾਅਦ ਖੁਫੀਆ ਵਿਭਾਗ ਦੀ ਇਨਾਂ ਦੋਨਾਂ ਪਟਵਾਰੀਆਂ ਦੇ ਉੱਤੇ ਨਜ਼ਰ ਰੱਖੀ ਹੋਈ ਹੈ। ਜਿਸ ਤੋਂ ਬਾਅਦ ਹੁਣ ਖੁਫੀਆ ਵਿਭਾਗ ਨੇ ਉਨਾਂ ਸਰਕਾਰੀ ਮੁਲਾਜ਼ਮਾਂ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ ਜੋ ਕਿ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰਦੇ । ਜਿਸ ਤੋਂ ਬਾਅਦ ਮਾਮਲਾ ਡੀਸੀ ਅਤੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੱਕ ਪਹੁੰਚ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਵਿਭਾਗ ਕੀ ਕਾਰਵਾਈ ਕਰਦਾ ਹੈ