ਸਾਬਕਾ ਮੁੱਖ ਮੰਤਰੀ ਚੰਨੀ ਦੀ ਅਗਵਾਈ ਹੇਠ ਸਾਬਕਾ ਤੇ ਮੌਜੂਦਾ ਮੈਂਬਰ ਪਾਰਲੀਮੈਂਟ, ਮੌਜੂਦਾ ਅਤੇ ਸਾਬਕਾ ਵਿਧਾਇਕ ਆਮ ਵਰਕਰਾਂ ਵਾਂਗ ਕਰ ਰਹੇ ਨੇ ਕਾਂਗਰਸ ਦੇ ਹੱਕ ’ਚ ਪ੍ਰਚਾਰ : ਆਸ਼ੂ

👇समाचार सुनने के लिए यहां क्लिक करें

ਲੁਧਿਆਣਾ ( 06.06.2025 ) ਵਿਧਾਨ ਸਭਾ ਪੱਛਮੀ ’ ਚ ਚੋਣ ਪ੍ਰਚਾਰ ਦੇ ਇੰਚਾਰਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗਲੀ-ਮੁਹੱਲਿਆਂ ਵਿੱਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਕੇ ਭਾਰਤ ਭੂਸ਼ਣ ਆਸ਼ੂ ਲਈ ਵੋਟਾਂ ਮੰਗੀਆਂ। ਭਾਰਤ ਭੂਸ਼ਣ ਆਸ਼ੂ ਦੀ ਮੌਜੂਦਗੀ ਵਿੱਚ ਸਥਾਨਕ ਲੋਕਾਂ ਨੇ ਕਾਂਗਰਸ ਦੇ ਹੱਕ ਵਿੱਚ ਵੋਟ ਪਾਉਣ ਦਾ ਸੰਕਲਪ ਲਿਆ। ਪੰਜਾਬ ਮਾਤਾ ਨਗਰ ਅਤੇ ਵਿਸ਼ਾਲ ਨਗਰ ਵਿੱਖੇ ਕੌਂਸਲਰ ਦਿਲਰਾਜ ਸਿੰਘ ਦੀ ਅਗਵਾਈ ਹੇਠ ਹੋਈ ਚੋਣ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਸਾਬਕਾ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ, ਸੀਨੀਅਰ ਕਾਂਗਰਸੀ ਆਗੂ ਕਮਲਜੀਤ ਕੜਵਲ, ਈਸ਼ਵਰਜੋਤ ਸਿੰਘ ਚੀਮਾ, ਕੌਂਸਲਰ ਸਤਪਾਲ ਲੋਹਾਰਾ, ਸਾਬਕਾ ਕੌਂਸਲਰ ਜਸਵਿੰਦਰ ਸਿੰਘ ਠੁਕਰਾਲ ਵੀ ਹਾਜ਼ਰ ਸਨ। ਦੂਜੇ ਪਾਸੇ ਵਾਰਡ-62 ਸਥਿਤ ਮੇਹਰ ਸਿੰਘ ਨਗਰ ਵਿੱਚ ਜੀਆ ਲਾਲ ਮੌਰਿਆ, ਕਾਮਰੇਡ ਰਘਬੀਰ ਸਿੰਘ ਧੀਰਾ, ਅਨਿਲ ਠਾਕੁਰ, ਦਵਿੰਦਰ ਸ਼ਰਮਾ ਵੱਲੋਂ ਆਯੋਜਿਤ ਮੀਟਿੰਗ ਵਿੱਚ ਚੰਨੀ ਦੇ ਨਾਲ, ਸਾਬਕਾ ਮੇਅਰ ਬਲਕਾਰ ਸੰਧੂ , ਵਾਰਡ ਇੰਚਾਰਜ ਸੁਰੇਸ਼ ਸ਼ਰਮਾ ਅਤੇ ਨਵਲ ਕਿਸ਼ੋਰ ਨੇ ਵੀ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੱਛਮੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਰਤ ਭੂਸ਼ਣ ਆਸ਼ੂ ਦਾ ਮੁਕਾਬਲਾ ’ਆਪ’ ਉਮੀਦਵਾਰ ਸੰਜੀਵ ਅਰੋੜਾ ਨਾਲ ਨਹੀਂ ਹੈ, ਸਗੋਂ ਦਿੱਲੀ ਦੀ ਜਨਤਾ ਵਲੋਂ ਨੱਕਾਰੇ ਅਰਵਿੰਦ ਕੇਜਰੀਵਾਲ ਅਤੇ ਭਾਰਤ ਭੂਸ਼ਣ ਆਸ਼ੂ ਵਿਚਕਾਰ ਹੈ। ਸੰਜੀਵ ਅਰੋੜਾ ਨੂੰ ਮੋਹਰੇ ਵਜੋਂ ਵਰਤ ਕੇ ਕੇਜਰੀਵਾਲ ਆਪਣੇ ਲਈ ਰਾਜ ਸਭਾ ਲਈ ਰਸਤਾ ਖੋਲ੍ਹ ਰਹੇ ਹਨ। ਪਰ ਇਸ ਵਾਰ ’ਆਪ’ ਦੇ ਵਾਅਦਿਆਂ ਤੇ ਭਰੋਸਾ ਕਰਨ ਦੀ ਬਜਾਏ ਵਿਧਾਨਸਭਾ ਪੱਛਮੀ ਦੀ ਜਨਤਾ ਨੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ’ਤੇ ਭਰੋਸਾ ਕਰਨ ਵੱਲ ਕਦਮ ਵਧਾਏ ਹਨ। ਭਾਰਤ ਭੂਸ਼ਣ ਆਸ਼ੂ ਨੇ ਚਰਨਜੀਤ ਸਿੰਘ ਚੰਨੀ ਦੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਕਿ ਕਾਂਗਰਸ ਦੇ ਮੋਜੂਦਾ ਤੇ ਸਾਬਕਾ ਮੈਂਬਰ ਪਾਰਲੀਮੈਂਟ, ਸਾਬਕਾ ਮੰਤਰੀ, ਮੋਜੂਦਾ ਤੇ ਸਾਬਕਾ ਕਾਂਗਰਸੀ ਵਿਧਾਇਕ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਧਾਇਕ ਰਾਣਾ ਗੁਰਜੀਤ ਸਿੰਘ, ਪਾਰਲੀਮੈਂਟ ਮੈਂਬਰ ਗੁਰਜੀਤ ਸਿੰਘ ਔਜਲਾ, ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵਰਗੇ ਦਿੱਗਜ ਕਾਂਗਰਸੀ ਆਗੂ ਇੱਕ ਆਮ ਵਰਕਰ ਦੀ ਤਰ੍ਹਾਂ ਵਿਧਾਨ ਸਭਾ ਪੱਛਮੀ ਦੇ ਹਰ ਘਰ ਦੇ ਦਰਵਾਜ਼ੇ ’ਤੇ ਦਸਤਕ ਦੇ ਕੇ ਲੋਕਾਂ ਨੂੰ ਕਾਂਗਰਸ ਦੀਆਂ ਨੀਤੀਆਂ ਬਾਰੇ ਜਾਣੂ ਕਰਵਾ ਰਹੇ ਹਨ। ਉੱਥੇ ਹੀ ’ਆਪ’ ਸਰਕਾਰ ਦੇ ਤਿੰਨ ਸਾਲਾਂ ਦੇ ਸ਼ਾਸਨਕਾਲ ਦੇ ਝੂਠ ਅਤੇ ਧੋਖੇ ਦਾ ਪਰਦਾਫਾਸ਼ ਕਰ ਰਹੇ ਹਨ

Leave a Comment

और पढ़ें