ਲੁਧਿਆਣਾ ਦੇ ਹਲਕਾ ਗਿੱਲ 2 ਦਾ ਪਟਵਾਰਖਾਨਾ ਨੂੰ ਲੋੜ ਹੈ ਹੋਰ ਪਟਵਾਰੀਆਂ ਦੀ

👇समाचार सुनने के लिए यहां क्लिक करें

ਲੁਧਿਆਣਾ 29.10.2025 ( ਹਰਮੇਲ ਸਿੰਘ )

ਪਿਛਲੇ ਲੰਬੇ ਸਮੇਂ ਤੋਂ ਲੁਧਿਆਣਾ ਦੇ ਹਲਕਾ ਗਿੱਲ ਦੇ ਪਟਵਾਰਖਾਨਾ ਦੇ ਵਿੱਚ ਲਗਾਤਾਰ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਨੂੰ ਲੈ ਕੇ ਲਗਾਤਾਰ ਵੱਖ-ਵੱਖ ਖਬਰਾਂ ਨਸ਼ਰ ਹੋ ਰਹੀਆਂ ਸਨ। ਜਿਸ ਤੋਂ ਬਾਅਦ ਹਲਕਾ ਗਿੱਲ 2 ਦੇ ਪਟਵਾਰੀ ਚਮਕੌਰ ਸਿੰਘ ਨਹੀਂ ਦੱਸਿਆ ਕਿ ਇਸ ਸਰਕਲ ਦੇ ਵਿੱਚ ਇੰਤਕਾਲ ਲੱਖ ਤੋਂ ਉੱਪਰ ਤੱਕ ਜਾ ਚੁੱਕੇ ਨੇ ਪੰਜਾਬ ਦਾ ਸਭ ਤੋਂ ਵੱਡਾ ਇਹ ਪਿੰਡ ਹੈ ਜਿੱਥੇ ਕਿ ਅਕਸਰ ਜ਼ਿਆਦਾਤਰ ਲੋਕ ਕੰਮ ਕਰਵਾਉਣ ਲਈ ਇਸ ਸਰਕਲ ਦੇ ਵਿੱਚ ਆਉਂਦੇ ਨੇ ਇੱਕ ਪਟਵਾਰੀ ਹੋਣ ਕਰਕੇ ਬੜੀ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦ ਕਿ ਇੱਥੇ ਦੋ ਪਟਵਾਰੀਆਂ ਦੀ ਹੋਰ ਲੋੜ ਹੈ । ਉਹਨਾਂ ਕਿਹਾ ਕਿ ਜਿੱਥੇ ਕਿ ਲੋਕਾਂ ਦੇ ਆਪਸੀ ਝਗੜੇ ਦੇ ਕੇਸ ਵੱਖ-ਵੱਖ ਅਦਾਲਤਾਂ ਦੇ ਵਿੱਚ ਚਲਦੇ ਨੇ ਅਤੇ ਉਹਨਾਂ ਦਾ ਜਿਹੜਾ ਮਾਲ ਰਿਕਾਰਡ ਹੈ ਉਹ ਵੀ ਸਾਨੂੰ ਮਾਨਯੋਗ ਅਦਾਲਤ ਦੇ ਵਿੱਚ ਲੈ ਕੇ ਜਾਣਾ ਪੈਂਦਾ ਹੈ। ਅਤੇ ਨਾਲ ਹੀ ਉਹਨਾਂ ਕਿਹਾ ਕਿ ਜਿਹੜੇ ਨਵੇਂ ਇੰਤਕਾਲ ਦਰਜ ਕਰਨੇ ਹੁੰਦੇ ਨੇ ਉਹਨਾਂ ਨੂੰ ਮਨਜ਼ੂਰ ਕਰਨ ਵਾਸਤੇ ਕਈ ਵਾਰ ਮਾਨਯੋਗ ਤਹਸੀਲਦਾਰ ਸਾਹਿਬ ਦੇ ਕੋਲ ਵੀ ਜਾਣਾ ਪੈਂਦਾ ਹੈ। ਅਕਸਰ ਕਈ ਵਾਰ ਤਹਸੀਲਦਾਰ ਸਾਹਿਬ ਪਟਵਾਰਖਾਨੇ ਦੇ ਵਿੱਚ ਆ ਕੇ ਇੰਤਕਾਲ ਮਨਜ਼ੂਰ ਵੀ ਕਰ ਦਿੰਦੇ ਨੇ ਲੇਕਿਨ ਕਈ ਵਾਰ ਮਾਹੌਲ ਇਸ ਤਰ੍ਹਾਂ ਦਾ ਬਣ ਜਾਂਦਾ ਹੈ ਕੀ ਸਾਨੂੰ ਇੰਤਕਾਲ ਕਈ ਵਾਰ ਤਹਿਸੀਲਦਾਰ ਸਾਹਿਬ ਦੇ ਕੋਲ ਲੈ ਕੇ ਜਾਣੇ ਪੈਂਦੇ ਨੇ । ਜਿਸ ਕਾਰਨ ਲੋਕਾਂ ਨੂੰ ਕਈ ਵਾਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਨੇ ਪੰਜਾਬ ਸਰਕਾਰ ਦੇ ਕੋਲ ਵੀ ਅਪੀਲ ਕੀਤੀ ਕਿ ਗਿੱਲ 2 ਦੇ ਪਟਵਾਰਖਾਨੇ ਵੱਲ ਧਿਆਨ ਦਿੱਤਾ ਜਾਵੇ ਅਤੇ ਹੋਰ ਸਹਾਇਕ ਪਟਵਾਰੀ ਇਸ ਸਰਕਲ ਨੂੰ ਦਿੱਤੇ ਜਾਣ ਤਾਂ ਕਿ ਲੋਕਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ

Leave a Comment

और पढ़ें