ਆਨਲਾਈਨ ਸਿਸਟਮ ਦੀ ਨਿਕਲੀ ਫੁਕ

👇समाचार सुनने के लिए यहां क्लिक करें

ਲੁਧਿਆਣਾ 11 ਨਵੰਬਰ ( ਹਰਮੇਲ ਸਿੰਘ) ਪੰਜਾਬ ਸਰਕਾਰ ਲੋਕਾਂ ਦੀ ਸਹੂਲਤਾਂ ਵਾਸਤੇ ਵੱਡੇ ਵੱਡੇ ਬਹੁਤੇ ਖਾਂਦੇ ਨਜ਼ਰ ਆ ਰਹੀ ਦੂਜੇ ਪਾਸੇ ਗੱਲ ਕਰੀਏ ਲੁਧਿਆਣਾ ਦੇ ਤਹਿਸੀਲ ਪੱਛਮੀ ਜਿੱਥੇ ਕੀ ਰਜਿਸਟਰਡ ਮੋੜ ਕੇ ਸਬੰਧੀ ਵਿਅਕਤੀ ਨੇ 07.11.2025 ਦੀ ਰਜਿਸਟਰੇਸ਼ਨ ਅਪਲਾਈ ਕੀਤੀ ਹੋਈ ਹੈ । ਨਿਯਮ ਮੁਤਾਬਕ ਇਸ ਤੋਂ ਅਗਲੀ ਅਪੁਆਇੰਟਮੈਂਟ 48 ਘੰਟੇ ਬਾਅਦ ਆਨਲਾਈਨ ਸਿਸਟਮ ਤੇ ਆਉਂਦੀ ਹੈ ਪਰ ਇੱਥੇ ਚਾਰ ਦਿਨ ਅਪੋਇੰਟਮੈਂਟ ਨਹੀਂ ਆਈ ਜਦ ਕਿ ਵਿਅਕਤੀ ਵੱਲੋਂ ਸਬ ਰਜਿਸਟਰਾਰ ਦਫਤਰ ਪੱਛਮੀ ਲੁਧਿਆਣਾ ਦੇ ਵਿੱਚ ਕਈ ਵਾਰ ਚੱਕਰ ਲੁਕਾ ਚੁੱਕੇ ਹਨ । ਹਰ ਵਾਰ ਇੱਕ ਹੀ ਗੱਲ ਕਹੀ ਜਾਂਦੀ ਹੈ ਕਿ ਅੱਜ ਸ਼ਾਮ ਨੂੰ 7 ਵਜੇ ਅਪੋਇੰਟਮੈਂਟ ਮਿਲ ਜਾਵੇਗੀ ਪਰ ਚਾਰ ਦਿਨ ਬੀਤ ਜਾਣ ਤੋਂ ਬਾਅਦ ਵੀ ਅਪੋਇੰਟਮੈਂਟ ਨਹੀਂ ਮਿਲੀ । ਜਦ ਕਿ ਵਿਅਕਤੀ ਵੱਲੋਂ ਮਾਲ ਵਿਭਾਗ ਨੂੰ ਰੈਵਨਿਊ ਵੀ ਦਿੱਤਾ ਜਾਣਾ ਹੈ । ਵਿਅਕਤੀ ਵੱਲੋਂ ਬਾਰ-ਬਾਰ ਤਹਿਸੀਲ ਪੱਛਮੀ ਦੇ ਚੱਕਰ ਲਗਾਏ ਜਾਂਦੇ ਹਨ। ਜਿੱਥੇ ਕਿ ਪੰਜਾਬ ਸਰਕਾਰ ਲੋਕਾਂ ਦੀ ਸਹੂਲਤਾਂ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਵੱਡੇ ਵੱਡੇ ਵਾਅਦੇ ਕਰਦੇ ਨਜ਼ਰ ਆਉਂਦੇ ਹਨ ਪਰ ਜਦੋਂ ਇਸ ਤਰਹਾਂ ਦੇ ਹਾਲਾਤ ਪੈਦਾ ਹੁੰਦੇ ਹਨ ਤਾਂ ਜਿੰਮੇਵਾਰ ਕੌਣ । ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਜਾਂ ਉੱਚ ਅਧਿਕਾਰੀ ਕੀ ਕਰਦੇ ਹਨ । ਇਸ ਦਾ ਇੰਤਜ਼ਾਰ ਰਹੇਗਾ

Leave a Comment

और पढ़ें