ਲੁਧਿਆਣਾ 22/01/2025 (ਹਰਮੇਲ ਸਿੰਘ ) ਗੱਲ ਕਰੀਏ ਮਾਲ ਵਿਭਾਗ ਦੀ ਜਿਥੇ ਕੀ ਰਿਕਾਰਡ ਸਾਂਭਣ ਦੀ ਰਜਿਸਟਰੀ ਮੌਕੇ ਫੀਸ ਲਈ ਜਾਂਦੀ ਹੈ ਪਰ ਜਦੋਂ ਖਰੀਦਦਾਰ ਰਜਿਸਟਰੀ ਕਰਾਉਣ ਤੋਂ ਬਾਅਦ ਕੁਝ ਸਾਲਾਂ ਬਾਅਦ ਅਗਰ ਉਸ ਨੂੰ ਰਜਿਸਟਰੀ ਦੀ ਨਕਲ ਦੀ ਜਰੂਰਤ ਪੈਂਦੀ ਹੈ ਤਾਂ ਉਸ ਨੂੰ ਇਹ ਕਿਹਾ ਜਾਂਦਾ ਹੈ ਕਿ ਤੁਹਾਡਾ ਰਿਕਾਰਡ ਨਹੀਂ ਮਿਲ ਰਿਹਾ ਉਸ ਸਮੇਂ ਕਿਤੇ ਨਾ ਕਿਤੇ ਜਮੀਨ ਦੇ ਮਾਲਕ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਦੱਸ ਦਈਏ ਕਿ ਸੇਵਾ ਕੇਂਦਰ ਵੱਲੋਂ ਪਹਿਲਾਂ 190 ਰੁਪਏ ਦੀ ਰਸੀਦ ਕੱਟੀ ਜਾਂਦੀ ਹੈ ਜੋ ਕਿ ਨਕਲ ਅਪਲਾਈ ਦੀ ਫੀਸ ਹੁੰਦੀ ਹੈ ਅਗਰ ਉਹ ਵਸੀਖਾ ਰਿਕਾਰਡ ਰੂਮ ਦੇ ਵਿੱਚ ਨਹੀਂ ਮਿਲਦਾ ਤਾਂ 190 ਰੁਪਏ ਵੀ ਮਿੱਟੀ ਹੋ ਜਾਂਦੇ ਨੇ । ਜਿਆਦਾ ਮੁਸ਼ਕਿਲ ਪੁਰਾਣੇ ਵਸੀਕੀਆਂ ਨੂੰ ਲੈ ਕੇ ਆਉਂਦੀ ਹੈ ਕਿਉਂਕਿ ਨਵੇਂ ਵਸੀਕੇ ਤਾਂ ਮਿਲ ਜਾਂਦੇ ਨੇ ਕਿਤੇ ਨਾ ਕਿਤੇ ਮੁਸ਼ਕਿਲ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ । ਜਦੋਂ ਰਿਕਾਰਡ ਰੂਮ ਦੇ ਵਰਕਰਾਂ ਨੂੰ ਪੁੱਛਿਆ ਜਾਂਦਾ ਹੈ ਕਿ ਕਾਰਨ ਕੀ ਹੈ ਕਿਉਂ ਨਹੀਂ ਰਜਿਸਟਰੀ ਮਿਲਦੀ ਉਨਾਂ ਦਾ ਇਹ ਕਹਿਣਾ ਹੈ ਕਿ ਸਾਡੇ ਕੋਲ ਕੰਪਿਊਟਰ ਨਹੀਂ ਹੈ ਕੰਪਿਊਟਰ ਦਫਤਰ ਵਿੱਚ ਜਮਾ ਨੇ ਸਾਨੂੰ ਬਹੀ ਨਹੀਂ ਮਿਲਦੀ । ਕਈ ਵਾਰ ਤੇ ਰਿਕਾਰਡ ਖਰਾਬ ਹੋਣ ਦਾ ਹਵਾਲਾ ਦਿੱਤਾ ਜਾਂਦਾ ਹੈ। ਵੱਡਾ ਸਵਾਲ ਪ੍ਰਸ਼ਾਸਨ ਦੇ ਅੱਗੇ ਖੜਾ ਹੁੰਦਾ ਕਿ ਅਗਰ ਰਿਕਾਰਡ ਰੂਮ ਦੇ ਵਿੱਚ ਰਜਿਸਟਰੀ ਦੀਆਂ ਨਕਲਾਂ ਨਹੀਂ ਮਿਲ ਰਹੀਆਂ ਤਾਂ ਇਸ ਦਾ ਜਿੰਮੇਵਾਰ ਕੌਣ ਹੈ ਕਿਤੇ ਨਾ ਕਿਤੇ ਜਾਂਚ ਦਾ ਵਿਸ਼ੇ ਜਰੂਰ ਬਣਦਾ । ਕੁਝ ਲੋਕ ਇਸ ਨੂੰ ਲੈ ਕੇ ਵਿਜੀਲੈਂਸ ਵਿਭਾਗ ਦੇ ਕੋਲ ਪਹੁੰਚ ਕਰ ਸਕਦੇ ਨੇ । ਭਾਵੇਂ ਲੁਧਿਆਣਾ ਦੀ ਤਹਿਸੀਲ ਪੂਰਬੀ ,ਪੱਛਮੀ ਤੇ ਕੇਂਦਰੀ ਸਭ ਦੇ ਵਿੱਚ ਇਹੀ ਹਾਲ । ਜਲਦੀ ਹੀ ਇਸ ਨੂੰ ਲੈ ਕੇ ਵਿਜੀਲੈਂਸ ਵਿਭਾਗ ਦੀ ਐਂਟਰੀ ਹੋ ਸਕਦੀ ਹੈ।
ਲੁਧਿਆਣਾ ਦੀ ਤਹਿਸੀਲ ਪੂਰਬੀ ਪੱਛਮੀ ਅਤੇ ਕੇਂਦਰੀ ਦੇ ਰਿਕਾਰਡ ਰੂਮ ਦੇ ਵਿੱਚ ਰਿਕਾਰਡ ਨਾ ਮਿਲਣ ਤੇ ਵਿਜੀਲੈਂਸ ਵਿਭਾਗ ਦੀ ਐਂਟਰੀ ?
👇समाचार सुनने के लिए यहां क्लिक करें
और पढ़ें
- विज्ञापन