Himachal Pradesh Building Fire: ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਬੱਦੀ ਵਿੱਚ ਇੱਕ ਕਾਸਮੈਟਿਕ ਫੈਕਟਰੀ ਵਿੱਚ ਅੱਗ ਲੱਗ ਗਈ। ਫੈਕਟਰੀ ਵਿੱਚ 24 ਮਜ਼ਦੂਰਾਂ ਦੇ ਅੱਗ ਵਿੱਚ ਝੁਲਸਣ ਦੀ ਜਾਣਕਾਰੀ ਆ ਰਹੀ ਹੈ। ਪੰਜ ਗੰਭੀਰ ਮਜ਼ਦੂਰਾਂ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਤਿੰਨ ਔਰਤਾਂ ਨੇ ਅੱਗ ਤੋਂ ਬਚਣ ਲਈ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਅਤੇ ਜ਼ਖਮੀ ਹੋ ਗਈਆਂ।
ਅੱਗ ਲੱਗਣ ਤੋਂ ਬਾਅਦ ਦੇ ਕਈ ਵੀਡੀਓ ਵੀ ਸਾਹਮਣੇ ਆਏ ਹਨ, ਇਕ ਵੀਡੀਓ ‘ਚ ਇਕ ਔਰਤ ਛੱਤ ‘ਤੇ ਫਸੀ ਹੋਈ ਵੀ ਦਿਖਾਈ ਦਿੱਤੀ। ਅੱਗ ਬੁਝਾਉਣ ਲਈ ਪੰਜਾਬ ਅਤੇ ਹਿਮਾਚਲ ਤੋਂ 50 ਦੇ ਕਰੀਬ ਫਾਇਰ ਟੈਂਡਰ ਮੌਕੇ ‘ਤੇ ਪਹੁੰਚੇ।
NDRF ਦੇ 40 ਮੈਂਬਰਾਂ ਦੀ ਟੀਮ ਵੀ ਮੌਕੇ ‘ਤੇ ਰਾਹਤ ਅਤੇ ਬਚਾਅ ਕਾਰਜਾਂ ‘ਚ ਲੱਗੀ ਹੋਈ ਹੈ। ਹੁਣ ਤੱਕ 32 ਜ਼ਖਮੀ ਲੋਕਾਂ ਨੂੰ ਬਚਾ ਲਿਆ ਗਿਆ ਹੈ। ਪੰਜ ਜ਼ਖ਼ਮੀਆਂ ਨੂੰ ਪੀ.ਜੀ.ਆਈ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਚੰਡੀਮੰਦਰ ਤੋਂ ਫੌਜ ਨੂੰ ਬੁਲਾਇਆ ਗਿਆ ਹੈ। 24 ਲੋਕ ਅਜੇ ਵੀ ਲਾਪਤਾ ਹਨ। ਇਹ ਅੱਗ ਡੀਓਡੋਰੈਂਟ ਅਰੋਮਾ ਐਰੋਮੈਟਿਕ ਅਤੇ ਫਲੇਵਰ ਕੰਪਨੀ ਵਿੱਚ ਲੱਗੀ ਹੈ। ਫੈਕਟਰੀ ਦੀ ਅੱਗ ‘ਤੇ ਪੰਜ ਘੰਟੇ ਬਾਅਦ ਵੀ ਕਾਬੂ ਨਹੀਂ ਪਾਇਆ ਜਾ ਸਕਿਆ ਹੈ।
ਹਿਮਾਚਲ ਪ੍ਰਦੇਸ਼ ਦੇ ਬੱਦੀ ‘ਚ ਫੈਕਟਰੀ ਨੂੰ ਲੱਗੀ ਅੱਗ
ਹਿਮਾਚਲ ਪ੍ਰਦੇਸ਼ ਦੇ ਬੱਦੀ ‘ਚ ਫੈਕਟਰੀ ਨੂੰ ਲੱਗੀ ਅੱਗ NDRF ਦੀ 50 ਮੈਂਬਰੀ ਟੀਮ ਪਹੁੰਚੀ ਮੌਕੇ ‘ਤੇ ਹੁਣ ਤੱਕ 32 ਲੋਕਾਂ ਨੂੰ ਸੁਰੱਖਿਅਤ ਕੱਢਿਆ ਬਾਹਰ 24 ਦੇ ਕਰੀਬ ਮਜ਼ਦੂਰ ਹਾਲੇ ਵੀ ਲਾਪਤਾ #Baddi #himachalpradesh #COSMETICFACTORY #Fire #RescueOperation #NDRF #PTCNews #hpnews
Posted by PTC News on Friday, February 2, 2024
ਜਾਣਕਾਰੀ ਮੁਤਾਬਕ ਇਹ ਘਟਨਾ ਸੂਬੇ ਦੇ ਸਨਅਤੀ ਸ਼ਹਿਰ ਬੱਦੀ ਦੇ ਝੰਡਾਮਾਜਰੀ ‘ਚ ਵਾਪਰੀ। ਦੁਪਹਿਰ 2 ਵਜੇ ਦੇ ਕਰੀਬ ਕਾਸਮੈਟਿਕ ਉਤਪਾਦ ਬਣਾਉਣ ਵਾਲੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਇਸ ਵਿੱਚ ਵੱਡੀ ਗਿਣਤੀ ਵਿੱਚ ਵਰਕਰ ਫਸ ਗਏ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਅੱਗ ਬੁਝਾਉਣ ਲਈ ਬੱਦੀ ਅਤੇ ਨਾਲਾਗੜ੍ਹ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਪੰਜਾਬ ਤੋਂ ਕਰੀਬ 50 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। NDRF ਦੇ 40 ਮੈਂਬਰਾਂ ਦੀ ਟੀਮ ਰਾਹਤ ਅਤੇ ਬਚਾਅ ਲਈ ਮੌਕੇ ‘ਤੇ ਪਹੁੰਚ ਗਈ ਹੈ।
ਬੱਦੀ ਫੈਕਟਰੀ ਅੱਗ ਦੀ ਘਟਨਾ ਦੇ ਪੀੜਤਾਂ ਦੀ ਹਾਲਤ, ਪੀਜੀਆਈ ਵਿੱਚ ਦਾਖ਼ਲ
ਐਡਵਾਂਸਡ ਟਰੌਮਾ ਸੈਂਟਰ, ਪੀ.ਜੀ.ਆਈ. ਵਿੱਚ ਪੰਜ ਮਰੀਜ਼ਾਂ ਦੀ ਰਿਪੋਰਟ ਮਿਲੀ ਹੈ। ਇਹ ਮਰੀਜ਼ ਬੱਦੀ ਪਰਫਿਊਮ ਪੈਕਿੰਗ ਫੈਕਟਰੀ ਵਿੱਚ ਅੱਗ ਲੱਗਣ ਦੀ ਘਟਨਾ ਦਾ ਸ਼ਿਕਾਰ ਹੋਏ ਦੱਸੇ ਗਏ ਹਨ। ਜਿਵੇਂ ਕਿ ਮਰੀਜ਼ਾਂ ਦੁਆਰਾ ਦੱਸਿਆ ਗਿਆ ਹੈ, ਉਨ੍ਹਾਂ ਨੇ ਅੱਗ ਦੀਆਂ ਲਪਟਾਂ ਤੋਂ ਬਚਣ ਲਈ ਇਮਾਰਤ ਤੋਂ ਛਾਲ ਮਾਰ ਦਿੱਤੀ। ਰਿਪੋਰਟ ਕੀਤੇ ਗਏ ਪੰਜ ਮਰੀਜ਼ਾਂ ਵਿੱਚੋਂ ਇੱਕ ਪੀੜਤ ਦੀ ਮੌਤ ਹੋ ਗਈ ਹੈ। ਜਦੋਂ ਕਿ ਬਾਕੀ ਚਾਰ ਨਾਮਕ ਚਰਨ ਸਿੰਘ 22 ਸਾਲਾ ਪੁਰਸ਼, ਪ੍ਰੇਮ ਕੁਮਾਰੀ 27 ਸਾਲਾ ਔਰਤ, ਆਰਤੀ 25 ਸਾਲਾ ਔਰਤ ਅਤੇ ਗੀਤਾ 25 ਸਾਲਾ ਔਰਤ, ਜੋ ਕਿ ਸਾਰੇ ਬੱਦੀ ਦੇ ਵਸਨੀਕ ਹਨ, ਨੂੰ ਮਾਮੂਲੀ ਸੜਨ ਦੇ ਨਾਲ-ਨਾਲ ਰੀੜ੍ਹ ਦੀ ਹੱਡੀ/ਸਿਰ ਤੇ ਸੱਟਾਂ ਲੱਗੀਆਂ ਹਨ। ਇਹ ਸਾਰੇ ਮਰੀਜ਼ ਸਥਿਰ ਹਨ ਅਤੇ ਇਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
–