November 2, 2024 1:02 pm

Himachal ‘ਚ ਦੋ ਦਿਨ ਭਾਰੀ ਮੀਂਹ ਤੇ ਹਨ੍ਹੇਰੀ ਦਾ ਆਰੇਂਜ ਅਲਰਟ, ਜਾਣੋ 3 ਅਪ੍ਰੈਲ ਤੱਕ ਮੌਸਮ ਦੀ ਭਵਿੱਖਬਾਣੀ | News in Punjabi

Himachal Pradesh Weather: ਹਿਮਾਚਲ ਪ੍ਰਦੇਸ਼ ਵਿੱਚ ਦੋ ਦਿਨਾਂ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿੱਚ ਇਹ ਤਬਦੀਲੀ ਪੱਛਮੀ ਗੜਬੜੀ ਦੀ ਗਤੀਵਿਧੀ ਕਾਰਨ ਹੋਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਅਨੁਸਾਰ 31 ਮਾਰਚ ਤੱਕ ਰਾਜ ਦੇ ਮੈਦਾਨੀ, ਮੱਧ ਅਤੇ ਉੱਚੇ ਪਹਾੜੀ ਹਿੱਸਿਆਂ ਵਿੱਚ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ। 

ਪਹਾੜੀ ਇਲਾਕਿਆਂ ’ਚ ਮੌਸਮ ਵਿਭਾਗ ਨੇ 31 ਮਾਰਚ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਉੱਚੇ ਪਹਾੜਾਂ ਵਿੱਚ ਇੱਕ ਜਾਂ ਦੋ ਥਾਵਾਂ ਨੂੰ ਛੱਡ ਕੇ 1 ਅਤੇ 2 ਅਪ੍ਰੈਲ ਨੂੰ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। 3 ਅਪ੍ਰੈਲ ਨੂੰ ਮੌਸਮ ਫਿਰ ਖਰਾਬ ਹੋ ਸਕਦਾ ਹੈ। ਅੱਜ ਵੀ ਕਈ ਥਾਵਾਂ ‘ਤੇ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਕੁਝ ਥਾਵਾਂ ‘ਤੇ ਗੜੇ ਪੈਣ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ। ਸ਼ਿਮਲਾ ਵਿੱਚ ਵੀ ਮੌਸਮ ਖ਼ਰਾਬ ਹੈ।

ਮੌਸਮ ਵਿਭਾਗ ਨੇ ਚੰਬਾ, ਕਾਂਗੜਾ, ਕੁੱਲੂ, ਮੰਡੀ, ਸ਼ਿਮਲਾ ਜ਼ਿਲ੍ਹਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਜਦੋਂ ਕਿ ਸੋਲਨ, ਸਿਰਮੌਰ, ਕਿੰਨੌਰ, ਲਾਹੌਲ-ਸਪੀਤੀ, ਹਮੀਰਪੁਰ, ਬਿਲਾਸਪੁਰ ਅਤੇ ਊਨਾ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਮਨਾਲੀ ‘ਚ ਸ਼ਨੀਵਾਰ ਸਵੇਰੇ ਹੀ ਮੌਸਮ ਖਰਾਬ ਹੋ ਗਿਆ। ਅਟਲ ਸੁਰੰਗ ਦੇ ਦੱਖਣੀ ਪੋਰਟਲ ‘ਚ ਸਵੇਰ ਤੋਂ ਹੀ ਬਰਫਬਾਰੀ ਹੋ ਰਹੀ ਹੈ। ਸੜਕ ‘ਤੇ ਕਰੀਬ ਚਾਰ ਇੰਚ ਬਰਫ ਜਮ੍ਹਾ ਹੋ ਗਈ ਹੈ। ਇਸ ਕਾਰਨ ਅਟਲ ਸੁਰੰਗ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਹੈਰਾਨੀਜਨਕ ਮਾਮਲਾ: ਜਨਮਦਿਨ ਵਾਲੇ ਦਿਨ 10 ਸਾਲ ਦੀ ਬੱਚੀ ਦੀ ਕੇਕ ਖਾਣ ਨਾਲ ਹੋਈ ਮੌਤ

Source link

Leave a Comment

और पढ़ें

  • marketmystique

Cricket Live Score

Corona Virus

Rashifal

और पढ़ें