December 25, 2024 1:24 am

Himachal ’ਚ ਰੈੱਡ ਅਲਰਟ ਵਿਚਾਲੇ ਭਾਰੀ ਬਰਫਬਾਰੀ, 350 ਦੇ ਕਰੀਬ ਸੜਕਾਂ ਬੰਦ | News in Punjabi

Himachal Pradesh SnowFall: ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ‘ਚ ਪਿਛਲੇ 24 ਘੰਟਿਆਂ ਤੋਂ ਭਾਰੀ ਬਰਫਬਾਰੀ ਹੋ ਰਹੀ ਹੈ। ਦੱਸ ਦਈਏ ਕਿ ਮੌਸਮ ਵਿਭਾਗ ਨੇ ਅੱਜ 8 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਅਤੇ ਬਰਫ਼ਬਾਰੀ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ।

ਮਿਲੀ ਜਾਣਕਾਰੀ ਮੁਤਾਬਿਕ ਕੁੱਲੂ ਜ਼ਿਲੇ ਦੇ ਅਟਲ ਸੁਰੰਗ ਰੋਹਤਾਂਗ, ਲਾਹੌਲ ਸਪਿਤੀ ਦੇ ਕੇਲੋਂਗ, ਜਿਸਪਾ, ਦਾਰਚਾ, ਕੋਕਸਰ ਅਤੇ ਕਿਨੌਰ ਉੱਚੇ ਇਲਾਕਿਆਂ ‘ਚ 6 ਇੰਚ ਤੋਂ 2.5 ਫੁੱਟ ਤੱਕ ਤਾਜ਼ਾ ਬਰਫਬਾਰੀ ਹੋਈ ਹੈ। ਰਾਜਧਾਨੀ ਸ਼ਿਮਲਾ ‘ਚ ਵੀ ਸਵੇਰ ਤੋਂ ਹੀ ਤੇਜ਼ ਹਵਾਵਾਂ ਨਾਲ ਮੀਂਹ ਪੈ ਰਿਹਾ ਹੈ। ਜਿਸ ਕਾਰਨ ਕੜਾਕੇ ਦੀ ਠੰਢ ਪੈ ਰਹੀ ਹੈ।

ਦੱਸ ਦਈਏ ਕਿ ਸ਼ਨੀਵਾਰ ਸਵੇਰੇ 10 ਵਜੇ ਤੱਕ ਬਰਫਬਾਰੀ ਕਾਰਨ ਚਾਰ ਰਾਸ਼ਟਰੀ ਰਾਜਮਾਰਗ ਅਤੇ 350 ਸੜਕਾਂ ਆਵਾਜਾਈ ਲਈ ਬੰਦ ਹਨ। 1314 ਬਿਜਲੀ ਟਰਾਂਸਫਾਰਮਰ ਅਤੇ 10 ਪੀਣ ਵਾਲੇ ਪਾਣੀ ਦੀਆਂ ਸਕੀਮਾਂ ਠੱਪ ਪਈਆਂ ਹਨ।

ਭਾਰੀ ਬਰਫ਼ਬਾਰੀ ਕਾਰਨ ਕਬਾਇਲੀ ਜ਼ਿਲ੍ਹੇ ਕਿਨੌਰ ਦੇ ਸਾਰੇ ਪੇਂਡੂ ਮਾਰਗਾਂ ‘ਤੇ ਵਾਹਨਾਂ ਦੀ ਆਵਾਜਾਈ ਬੰਦ ਹੈ। ਅੱਪਰ ਸ਼ਿਮਲਾ, ਕਿਨੌਰ ਅਤੇ ਬਾਹਰੀ ਸਿਰਾਜ ਦੇ ਉੱਚੇ ਇਲਾਕਿਆਂ ਵਿੱਚ ਬਰਫ਼ਬਾਰੀ ਜਾਰੀ ਹੈ। ਨੀਵੇਂ ਇਲਾਕਿਆਂ ‘ਚ ਮੀਂਹ ਪੈ ਰਿਹਾ ਹੈ, ਜਿਸ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਕਿਨੌਰ ਦੇ ਪੂਰਵਾਨੀ, ਯੂਲਾ, ਰੱਲੀ ਅਤੇ ਨਿਗੁਲਸਾਰੀ ਵਿੱਚ ਜ਼ਮੀਨ ਖਿਸਕਣ ਕਾਰਨ NH 5 ਬੰਦ ਹੈ।

ਇਹ ਵੀ ਪੜ੍ਹੋ: ਬੇਅਦਬੀ ਮਾਮਲੇ ‘ਚ ਗਵਾਹ ਦੀ ਪਤਨੀ ਅਤੇ ਬੇਟੀ ਨੇ HC ਤੋਂ ਮੰਗੀ ਸੁਰੱਖਿਆ

ਉੱਥੇ ਹੀ ਜੇਕਰ ਜੰਮੂ ਕਸ਼ਮੀਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਭਾਰੀ ਬਰਫਬਾਰੀ ਦੇ ਕਾਰਨ ਹਾਜ਼ੀ ਕਬਰ ਰੋਡ ਬੰਦ ਹੋ ਚੁੱਕਿਆ ਹੈ। ਪ੍ਰਸ਼ਾਸਨ ਵੱਲੋਂ ਸੜਕ ਤੋਂ ਬਰਫ ਹਟਾਉਣ ’ਚ ਜੁੱਟਿਆ ਹੋਇਆ ਹੈ। ਦੱਸ ਦਈਏ ਕਿ ਬਰਫ ਨੂੰ ਜੇਸੀਬੀ ਮਸ਼ੀਨਾਂ ਦੇ ਨਾਲ ਹਟਾਉਣਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੋਨਮਰਗ ਦੇ ਉੱਚੇ ਪਹਾੜੀ ਖੇਤਰ ’ਚ ਸੋਨਮਰਗ ਦੇ ਉੱਚੇ ਪਹਾੜੀ ਖੇਤਰ ’ਚ ਭਾਰੀ ਬਰਫਬਾਰੀ ਹੋਈ।

ਇਹ ਵੀ ਪੜ੍ਹੋ: nPunjab Weather: ਪੰਜਾਬ ਅਤੇ ਹਰਿਆਣਾ ‘ਚ ਮੀਂਹ ਦੇ ਨਾਲ ਹੋਈ ਗੜ੍ਹੇਮਾਰੀ

Source link

Leave a Comment

और पढ़ें

  • marketmystique

Cricket Live Score

Corona Virus

Rashifal

और पढ़ें