ਕੂੰਮਕਲਾਂ/ਸਾਹਨੇਵਾਲ ( ਬਿਉਰੋ 04/08/2024 ) ਬੀਤੇ ਦਿਨੀ ਗਵਾਂਢੀ ਵੱਲੋਂ ਕੰਧ ਪਾੜ ਕੇ ਗੁਆਂਢੀ ਦੇ ਗਡਾਉਣ ਵਿੱਚ ਮਾਲਕ ਅਤੇ ਵਰਕਰ ਨੂੰ ਬੰਧਕ ਬਣਾਉਣ ਅਤੇ ਲੁੱਟ-ਮਾਰ ਦਾ ਮਾਮਲਾ ਸਾਹਮਣੇ ਆਇਆ ਸੀ । ਜਿਸ ਨੂੰ ਦੇਖਦੇ ਹੋਏ ਕੂਮਕਲਾਂ ਥਾਣਾ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਸੰਗੀਨ ਧਰਾਵਾਂ ਦੇ ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਦੱਸ ਦੀਏ ਕਿ ਤਕਰੀਬਨ 21 ਬੰਦਿਆਂ ਦੇ ਉੱਤੇ ਮਾਮਲਾ ਦਰਜ ਹੋਇਆ ਹੈ ਜਿਸ ਤੋਂ ਬਾਅਦ ਸਾਰੇ ਦੋਸ਼ੀ ਫਰਾਰ ਹਨ ਕੂੰਮਕਲਾਂ ਠਾਣੇ ਦੀ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਪਰ ਦੋਸੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ । ਇਹ ਮਾਮਲਾ ਪ੍ਰੈਸ ਰਾਹੀਂ ਇਸ ਸਾਰੇ ਮਾਮਲੇ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਕੋਲ ਪਹੁੰਚ ਗਿਆ ਹੈ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੋਸ਼ੀਆਂ ਦੇ ਉੱਪਰ ਵੱਡੀ ਕਾਰਵਾਈ ਹੋ ਸਕਦੀ ਹੈ।