December 15, 2024 7:49 am

ਪੰਜਾਬ ਨੂੰ ਸਨਅਤੀ ਖੇਤਰ ਵਿੱਚ ਅੱਵਲ ਨੰਬਰ ‘ਤੇ ਲੈ ਕੇ ਜਾਣਾ ਉਨ੍ਹਾਂ ਦੇ ਟੀਚਿਆਂ ਵਿਚ ਸ਼ਾਮਲ:- ਉਦਯੋਗ ਮੰਤਰੀ

ਛੋਟੇ ਅਤੇ ਮੱਧਮ ਵਰਗ ਦੇ ਉਦਯੋਗਾਂ ਲਈ ਵੀ ਕਾਰਗਰ ਕਦਮ ਉਠਾੳੇੁਣ ਦੀ ਬਹੁਤ ਜ਼ਰੂਰਤ :- ਤਰੁਨਪ੍ਰੀਤ ਸਿੰਘ ਸੌਂਦ

ਖੰਨਾ, ਲੁਧਿਆਣਾ, 6 ਅਕਤੂਬਰ (harmel singh ) ਆਮ ਆਦਮੀ ਪਾਰਟੀ ਨੇ ਭਰੋਸਾ ਕਰਦੇ ਹੋਏ ਅਹਿਮ ਵਿਭਾਗ ਦਿੱਤੇ। ਪਾਰਟੀ ਦੀ ਇੱਕੋ ਸ਼ਰਤ ਸੀ ਕਿ ਤੇਰੀ ਸ਼ਖ਼ਸੀਅਤ ਬੇਦਾਗ ਹੈ ਅਤੇ ਆਪਣੀ ਸ਼ਖ਼ਸੀਅਤ ਨੂੰ ਕੋਈ ਦਾਗ ਨਾ ਲੱਗਣ ਦੇਈਂ। ਮੈਂ ਕਿਹਾ ਕਿ ਕੋਈ ਦਾਗ ਨਹੀਂ ਲੱਗਣ ਦਿੰਦੇ ਭਰੋਸਾ ਰੱਖਿਓ ਜਿਵੇਂ ਪਹਿਲਾਂ ਸੇਵਾ ਕੀਤੀ ਹੁਣ ਵੀ ਉਸੇ ਤਰ੍ਹਾਂ ਸੇਵਾ ਕਰਨੀ ਹੈ।

ਇਹ ਪ੍ਰਗਟਾਵਾ ਪੰਜਾਬ ਦੇ ਪੂੰਜੀ ਨਿਵੇਸ਼ ਪ੍ਰੋਤਸਾਹਨ ਅਤੇ ਉਦਯੋਗ ਤੇ ਕਾਮਰਸ ਮੰਤਰੀ ਪੰਜਾਬ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਗੋਲਡਨ ਗਰੇਨ ਕਲੱਬ ਖੰਨਾ ਵਿੱਚ ਆਲ ਇੰਡੀਆ ਸਟੀਲ ਰੀ-ਰੋਲਰਜ ਐਸੋਸੀਏਸ਼ਨ (ਆਇਸਰਾ), ਸਮਾਲ ਸਕੇਲ ਸਟੀਲ ਰੀ-ਰੋਲਰਜ ਐਸੋਸੀਏਸ਼ਨ (ਸਮਾਸਰਾ) ਅਤੇ ਫੋਕਲ ਪੁਆਇੰਟ ਐਸੋਸੀਏਸ਼ਨ ਖੰਨਾ ਵੱਲੋਂ ਸ਼ਨੀਵਾਰ ਬੀਤੀ ਸ਼ਾਮ ਨੂੰ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।

ਉਦਯੋਗ ਮੰਤਰੀ ਸੌਂਦ ਨੇ ਕਿਹਾ ਕਿ ਮੈਂ ਹਰਿਆਣਾ ਵਿੱਚ ਪਾਰਟੀ ਉਮੀਦਵਾਰਾਂ ਲਈ ਪ੍ਰਚਾਰ ਕਰ ਰਿਹਾ ਸੀ। ਮੈਨੂੰ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਜੀ ਦਾ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਪ੍ਰਚਾਰ ਛੱਡ ਕੇ ਵਾਪਸ ਆਉਣ ਲਈ ਕਿਹਾ ਕਿ ਕੋਈ ਜ਼ਰੂਰੀ ਕੰਮ ਹੈ। ਜਦੋਂ ਮੈਂ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਨੂੰ ਮਿਲਿਆ ਤਾਂ ਉਹਨਾਂ ਨੇ ਮੈਨੂੰ ਕੈਬਨਿਟ ਮੰਤਰੀ ਬਣਾਉਣ ਦਾ ਸਰਪ੍ਰਾਈਜ਼ ਦਿੱਤਾ। ਜਦੋਂ ਮੈਂ ਵਿਭਾਗਾਂ ਦੀ ਲਿਸਟ ਪੜ੍ਹੀ ਤਾਂ ਦੇਖਿਆ ਕਿ ਪੰਚਇਤੀ ਰਾਜ ਇੱਕ ਬਹੁਤ ਅਹਿਮ ਵਿਭਾਗ ਦੇ ਨਾਲ-ਨਾਲ ਛੇ ਬਹੁਤ ਜ਼ਰੂਰੀ ਵਿਭਾਗ ਦਿੱਤੇ ਗਏ।

ਕੈਬਨਿਟ ਮੰਤਰੀ ਨੇ ਕਿਹਾ ਕਿ ਬੀਤੇ ਦਿਨੀਂ ਕੁੱਝ ਉਦਯੋਗਪਤੀ ਉਹਨਾਂ ਨੂੰ ਮਿਲਣ ਆਏ ਸਨ ਉਹ ਹੈਰਾਨ ਸਨ ਕਿ ਸਾਨੂੰ ਤੁਹਾਡੀ ਸਕਿਉਰਟੀ ਨੇ ਨਹੀਂ ਰੋਕਿਆ ਅਤੇ ਨਾ ਹੀ ਅਸੀਂ ਕਿਸੇ ਸਿਫਾਰਸ਼ ਜਾਂ ਫੋਨ ਦਾ ਸਹਾਰਾ ਲਿਆ। ਅਸੀਂ ਤਾਂ ਬਹੁਤ ਹੀ ਸੌਖੇ ਹੀ ਤੁਹਾਨੂੰ ਮਿਲ ਲਏ। ਉਹ ਕਹਿਣ ਲੱਗੇ ਕਿ ਸਾਨੂੰ ਤਾਂ ਇੰਡਸਟਰੀ ਚਲਾਉਂਦੇ ਹੋਏ ਤਿੰਨ ਪੀੜ੍ਹੀਆਂ ਹੋ ਗਈਆਂ। ਇਸ ਤਰ੍ਹਾਂ ਤਾਂ ਅਸੀਂ ਕਿਸੇ ਵਿਧਾਇਕ ਨੂੰ ਵੀ ਨਹੀਂ ਮਿਲ ਸਕਦੇ ਸੀ। ਮੈਂ ਕਿਹਾ ਕਿ ਇਹ ਇੱਕ ਸੇਵਾ ਦਾ ਕੰਮ ਹੈ, ਜੇਕਰ ਅਸੀਂ ਸੇਵਾ ਕਰਨੀ ਹੈ ਤਾਂ ਸਾਨੂੰ ਤੁਹਾਡੀਆਂ ਮੁਸ਼ਕਲਾਂ ਨੂੰ ਸਮਝਣਾ ਹੈ ਤੇ ਹੱਲ ਕਰਨਾ ਹੈ।

ਉਦਯੋਗ ਮੰਤਰੀ ਨੇ ਉਦਯੋਗਪਤੀਆਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬੇ ਵਿਚ ਉਦਯੋਗਾਂ ਲਈ ਹੋਰ ਸੁਖਾਵਾਂ, ਪਾਰਦਰਸ਼ੀ ਤੇ ਦਿੱਕਤ ਰਹਿਤ ਮਾਹੌਲ ਬਣਾਉਣ ਲਈ ਉਹਨਾਂ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸਨਅਤੀ ਖੇਤਰ ਵਿੱਚ ਅੱਵਲ ਨੰਬਰ ‘ਤੇ ਲੈ ਕੇ ਜਾਣਾ ਉਨ੍ਹਾਂ ਦੇ ਟੀਚਿਆਂ ਵਿਚ ਸ਼ਾਮਲ ਹੈ। ਇਸ ਮਕਸਦ ਦੀ ਪੂਰਤੀ ਲਈ ਸਾਰੇ ਅਧਿਕਾਰੀਆਂ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਉਦਯੋਗਾਂ ਨਾਲ ਸਬੰਧਤ ਸਰਕਾਰੀ ਸਕੀਮਾਂ, ਨੀਤੀਆਂ ਤੇ ਯੋਜਨਾਵਾਂ ਹੇਠਲੇ ਪੱਧਰ ਦੇ ਉਦਯੋਗਾਂ ਤੱਕ ਪਹੁੰਚਾਉਣ ਲਈ ਹੋਰ ਹੰਭਲੇ ਮਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਛੋਟੇ ਅਤੇ ਮੱਧਮ ਵਰਗ ਦੇ ਉਦਯੋਗਾਂ ਲਈ ਵੀ ਕਾਰਗਰ ਕਦਮ ਉਠਾੳੇੁਣ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਬਹੁਤ ਸਾਰੀਆਂ ਕੇਂਦਰੀ ਤੇ ਸੂਬਾਈ ਸਕੀਮਾਂ ਹਨ, ਜਿਨ੍ਹਾਂ ਦੀ ਜਾਣਕਾਰੀ ਬਹੁਤੇ ਸਨਅਤਕਾਰਾਂ ਨੂੰ ਨਾ ਹੋਣ ਕਰਕੇ ਉਹ ਇਨ੍ਹਾਂ ਦਾ ਲਾਹਾ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਸੌਂਦ ਨੇ ਕਿਹਾ ਕਿ ਅਜਿਹੀਆਂ ਸਕੀਮਾਂ ਬਾਬਤ ਆਨਲਾਈਨ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਕੋਈ ਵੀ ਸਨਅਤਕਾਰ ਇੱਕ ਕਲਿੱਕ ਨਾਲ ਇਨ੍ਹਾਂ ਦੀ ਜਾਣਕਾਰੀ ਹਾਸਲ ਕਰ ਸਕੇ।

ਆਲ ਇੰਡੀਆ ਸਟੀਲ ਰੀ-ਰੋਲਰਜ ਐਸੋਸੀਏਸ਼ਨ (ਆਇਸਰਾ), ਸਮਾਲ ਸਕੇਲ ਸਟੀਲ ਰੀ-ਰੋਲਰਜ ਐਸੋਸੀਏਸ਼ਨ (ਸਮਾਸਰਾ) ਅਤੇ ਫੋਕਲ ਪੁਆਇੰਟ ਐਸੋਸੀਏਸ਼ਨ ਖੰਨਾ ਵੱਲੋਂ ਤਰੁਨਪ੍ਰੀਤ ਸਿੰਘ ਸੌਂਦ ਦੇ ਪੰਜਾਬ ਸਰਕਾਰ ਵਿਚ ਉਦਯੋਗ ਅਤੇ ਵਣਜ ਮੰਤਰੀ ਬਣਨ ਤੇ ਉਕਤ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਕਤ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਵੱਲੋਂ ਵੱਖ ਵੱਖ ਉਦਯੋਗਿਕ ਇਕਾਈਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਜਿੱਥੇ ਉਕਤ ਸੰਸਥਾਵਾਂ ਦਾ ਧੰਨਵਾਦ ਕੀਤਾ, ਉਥੇ ਹੀ ਉਦਯੋਗਪਤੀਆਂ ਦੀਆਂ ਮੁਸਕਲਾਂ ਨੂੰ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆ ਕੇ ਪੰਜਾਬ ਸਰਕਾਰ ਵੱਲੋਂ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ।

Leave a Comment

और पढ़ें

  • marketmystique

Cricket Live Score

Corona Virus

Rashifal

और पढ़ें