October 16, 2024 5:57 am

ਲੁਧਿਆਣਾ ਵਿਖੇ ਸੀਫੇਟ ਅਤੇ ਕੋਫੇਮ ਦਾ ਕਿਸਾਨ ਮੇਲਾ-2024 ‘ਚ ਕਿਸਾਨਾਂ ਨੇ ਖੇਤੀ ਦੀ ਨਵੀਂ ਤਕਨੀਕਾਂ ਦੀ ਲਈ ਭਰਪੂਰ ਜਾਣਕਾਰੀ : ਬੈਕਫਿੰਕੋ ਚੇਅਰਮੈਨ ਸੰਦੀਪ ਸੈਣੀ

ਲੁਧਿਆਣਾ, 6 ਅਕਤੂਬਰ (harmel singh ) ਲੁਧਿਆਣਾ ਵਿਖੇ ਸੀਫੇਟ (ਸੈਂਟਰਲ ਇੰਸਟੀਚਿਊਟ ਆਫ ਪੋਸਟ ਹਾਰਵੈਸਟ ਇੰਜੀਨੀਅਰਿੰਗ ਅਤੇ ਤਕਨਾਲੋਜੀ) ਅਤੇ ਕੋਫੇਮ (ਕਨਫੈਡਰੇਸ਼ਨ ਐਂਡ ਫੂਡ ਐਗਰੋ ਪ੍ਰੋਸੈਸਿੰਗ ਮਸ਼ੀਨਰੀ ਇੰਟਰਪ੍ਰਾਈਜਸ) ਦੇ ਸਾਂਝੇ ਯਤਨਾਂ ਸਦਕੇ ਲੱਗੇ ਕਿਸਾਨ ਮੇਲੇ-2024 ਦੇ ਸ਼ਨੀਵਾਰ ਨੂੰ ਸਮਾਪਤੀ ਮੌਕੇ ਬੈਕਫਿੰਕੋ (ਪੰਜਾਬ ਬੀ.ਸੀ. ਲੈਂਡ ਐਂਡ ਫਾਇਨਾਂਸ ਕਾਰਪੋਰੇਸ਼ਨ) ਦੇ ਚੇਅਰਮੈਨ ਸ੍ਰੀ ਸੰਦੀਪ ਸੈਣੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਇਥੇ ਚੇਅਰਮੈਨ ਸ੍ਰੀ ਸੰਦੀਪ ਸੈਣੀ ਨੇ ਸੀਫੇਟ ਦੇ 36ਵੇਂ ਕਿਸਾਨ ਮੇਲੇ ਵਿੱਚ ਹਾਜ਼ਰ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਡਾਇਰੈਕਟਰ ਡਾ. ਨਾਚੀਕੇਤ ਕੋਤਵਾਲੀ ਵਾਲੇ ਅਤੇ ਸਮੂਹ ਸਟਾਫ ਨੂੰ ਇਸ ਕਾਮਯਾਬ ਪ੍ਰਦਰਸ਼ਨੀ ਲਈ ਮੁਬਾਰਕਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਸੀਫੇਟ ਦੁਆਰਾ ਕੀਤੀ ਗਈਆਂ ਤਕਨੀਕੀ ਖੋਜਾਂ ਨੇ ਕਿਸਾਨਾਂ ਦੀ ਫਸਲਾਂ ਦੇ ਕੁਦਰਤੀ ਨੁਕਸਾਨ ਨੂੰ ਘਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸ੍ਰੀ ਸੈਣੀ ਨੇ ਹਾਜਰ ਕਿਸਾਨਾਂ, ਵਿਦਿਆਰਥੀਆਂ, ਅਤੇ ਉੱਦਮੀਆਂ ਨੂੰ ਉਨ੍ਹਾਂ ਦੀਆਂ ਫਸਲਾਂ ਨੂੰ ਵੱਡਮੁੱਲਾ ਬਣਾਉਣ ਅਤੇ ਭੋਜਨ ਦੀ ਆਤਮਨਿਰਭਰਤਾ ਨੂੰ ਯਕੀਨੀ ਬਣਾਉਣ ਲਈ ਸੀਫੇਟ ਨਾਲ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ।

ਸ੍ਰੀ ਸੰਦੀਪ ਸੈਣੀ ਨੇ ਮੇਲੇ ਵਿੱਚ ਲੱਗੇ ਸਟਾਲਾਂ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਭੋਜਨ ਪਦਾਰਥਾਂ ਅਤੇ ਫੂਡ ਪ੍ਰੋਸੈਸਿੰਗ ਮਸ਼ੀਨਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਭਰੋਸਾ ਦਵਾਇਆ ਕਿ ਬੈਕਫਿੰਕੋ ਕਿਸਾਨਾਂ, ਭੈਣਾਂ-ਭਰਾਵਾਂ ਨੂੰ ਹਰ ਸੰਭਵ ਆਰਥਿਕ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰੇਗਾ। ਉਹਨਾਂ ਕਿਹਾ ਕਿ ਸੀਫੈਟ ਮੇਲੇ ਦੌਰਾਨ ਕਿਸਾਨਾਂ ਨੇ ਨਵੀਆਂ ਤਕਨੀਕਾਂ ਅਤੇ ਖੋਜਾਂ ਦੀ ਭਰਪੂਰ ਜਾਣਕਾਰੀ ਹਾਸਿਲ ਕੀਤੀ ਹੈ।

ਮੇਲੇ ਦੌਰਾਨ ਵਿਦਿਆਰਥੀਆਂ ਵੱਲੋਂ ਕੀਤੀਆਂ ਖੋਜਾਂ ਅਤੇ ਉੱਦਮਾਂ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਆਈ.ਆਈ.ਟੀ ਰੋਪੜ ਦੇ ਪ੍ਰੋਜੈਕਟ ਨੇ ਪਹਿਲਾ ਸਥਾਨ ਹਾਸਿਲ ਕੀਤਾ।

ਸੀਫੇਟ ਦੇ ਡਾਇਰੈਕਟਰ ਡਾ. ਨਾਚੀਕੇਤ ਕੋਤਵਾਲੀ ਵਾਲੇ ਨੇ ਦੱਸਿਆ ਕਿ ਸੀਫੇਟ ਪਿਛਲੇ 36 ਸਾਲਾਂ ਤੋਂ ਹਮੇਸ਼ਾਂ ਲੋਕਾਂ ਦੀ ਸੇਵਾ ਵਿੱਚ ਸਬੰਧਿਤ ਖੋਜਾਂ ਅਤੇ ਤਕਨੀਕੀ ਹੱਲ ਦੇ ਕੇ ਖੇਤੀ ਨੂੰ ਵੱਡਮੁੱਲਾ ਬਣਾਉਣ ਵਿੱਚ ਯੋਗਦਾਨ ਪਾ ਰਿਹਾ ਹੈ।

ਸ੍ਰੀ ਗੁਰਵੰਤ ਸਿੰਘ ਪ੍ਰਧਾਨ, ਕੋਫੈਮ (ਕਨਫੈਡਰੇਸ਼ਨ ਐਂਡ ਫੂਡ ਐਗਰੋ ਪ੍ਰੋਸੈਸਿੰਗ ਮਸ਼ੀਨਰੀ ਇੰਟਰਪ੍ਰਾਈਜਸ)
ਨੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਸੀਫੇਟ ਦੇ ਕਿਸਾਨ ਮੇਲੇ ਨੇ ਖੋਜ਼ਾਂ ਅਤੇ ਤਕਨੀਕਾਂ ਨੂੰ ਘਰ ਘਰ ਪਹੁੰਚਾਇਆ। ਉਨ੍ਹਾ ਕਿਹਾ ਕਿ ਅੱਜ ਦਾ ਕਿਸਾਨ ਨਵੀਂ ਤਕਨੀਕਾਂ ਦਾ ਇਸਤੇਮਾਲ ਕਰਕੇ ਖੁਸ਼ਹਾਲੀ ਵੱਲ ਵਧ ਰਿਹਾ ਹੈ।

Leave a Comment

और पढ़ें

  • marketmystique

Cricket Live Score

Corona Virus

Rashifal

और पढ़ें