ਬਾਗਬਾਨੀ ਵਿਭਾਗ ਵੱਲੋਂ ਐਨ.ਬੀ.ਐਚ.ਐਮ. ਸਕੀਮ ਤਹਿਤ ਸ਼ਹਿਦ ਮੱਖੀ-ਪਾਲਣ ਸਬੰਧੀ ਸੈਮੀਨਾਰ ਆਯੋਜਿਤ

👇समाचार सुनने के लिए यहां क्लिक करें

ਲੁਧਿਆਣਾ, 12 ਮਾਰਚ (harmel singh ) – ਬਾਗਬਾਨੀ ਵਿਭਾਗ, ਲੁਧਿਆਣਾ ਵੱਲੋਂ ਐਨ.ਬੀ.ਐਚ.ਐਮ. ਸਕੀਮ ਤਹਿਤ ਜ਼ਿਲ੍ਹਾ ਪੱਧਰ ‘ਤੇ ਦੋਰਾਹਾ ਵਿਖੇ ਮੱਧੂ-ਮੱਖੀ ਪਾਲਕਾਂ/ਕਿਸਾਨਾ ਦਾ ਸੈਮੀਨਾਰ ਕਰਵਾਇਆ ਗਿਆ ਜਿੱਥੇ ਵਿਧਾਨ ਸਭਾ ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।

ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਇਸ ਸੈਮੀਨਾਰ ਨੂੰ ਬਾਗਬਾਨੀ ਵਿਭਾਗ ਜ਼ਿਲ੍ਹਾ ਲੁਧਿਆਣਾ ਦੀ ਸਮੁੱਚੀ ਟੀਮ ਵੱਲੋਂ ਕਿਸਾਨਾਂ ਦੇ ਹਿੱਤ ਵਿੱਚ ਕਰਵਾਉਣ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਮੱਧੂ-ਮੱਖੀ ਪਾਲਕਾਂ/ਕਿਸਾਨਾਂ ਨੂੰ ਸਬੰਧਤ ਕਿੱਤੇ ਵਿੱਚ ਆਊਂਦੀਆਂ ਮੁਸ਼ਕਿਲਾਂ ਸਬੰਧੀ ਸੁਝਾਅ ਅਤੇ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਨਾਲ ਉਹਨਾਂ ਦਾ ਸਰਵਪੱਖੀ ਵਿਕਾਸ ਅਤੇ ਉਹਨਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਹੌਂਸਲਾ ਅਫਜਾਈ ਕਰਨਾ ਸੀ।

ਵਿਧਾਇਕ ਗਿਆਸਪੁਰਾ ਵੱਲੋਂ ਸੈਮੀਨਾਰ ਵਿੱਚ ਆਏ ਅਗਾਂਹ ਵਧੂ ਮੱਧੂ-ਮੱਖੀ ਪਾਲਕਾਂ ਦੇ ਕੰਮਾਂ ਦੀ ਸਲਾਂਘਾ ਕੀਤੀ ਅਤੇ ਵਿਭਾਗੀ ਅਧਿਕਾਰੀਆਂ ਨੂੰ ਕਿਸਾਨਾਂ ਦੇ ਕੰਮਾਂ ਨੂੰ ਪਹਿਲ ਦੇ ਅਧਾਰ ‘ਤੇ ਕਰਨ ਦੀ ਹਦਾਇਤ ਵੀ ਕੀਤੀ। ਉਹਨਾਂ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹਿਦ ਮੱਖੀ ਪਾਲਕਾਂ ਅਤੇ ਕਿਸਾਨਾਂ ਨੂੰ ਹਰ ਸੰਭਵ ਸਹਿਯੋਗ ਲਈ ਹਮੇਸ਼ਾਂ ਤੱਤਪਰ ਰਹੀ ਹੈ।

ਮਾਰਕੀਟ ਕਮੇਟੀ ਦੋਰਾਹਾ ਦੇ ਚੇਅਰਮੈਨ ਬੂਟਾ ਸਿੰਘ ਵੱਲੋਂ ਇਸ ਸੈਮੀਨਾਰ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਭਾਗ ਲਿਆ ਗਿਆ। ਉਨ੍ਹਾਂ ਬਤੌਰ ਮੱਧੂ-ਮੱਖੀ ਪਾਲਕ ਵਜੋਂ ਆਪਣੇ ਨਿੱਜੀ ਤਜਰਬੇ ਕਿਸਾਨਾਂ ਨਾਲ ਸਾਂਝੇ ਕੀਤੇ। ਇਸ ਮੌਕੇ ਉਨ੍ਹਾਂ ਦੇ ਨਾਲ
ਸੁਦਰਸ਼ਨ ਕੁਮਾਰ ਪੱਪੂ ਪ੍ਰਧਾਨ ਨਗਰ ਕੋਂਸਲ, ਦੋਰਾਹਾ ਵੱਲੋਂ ਇਸ ਸੈਮੀਨਾਰ ਵਿੱਚ ਸ਼ਮੂਲੀਅਤ ਕੀਤੀ ਗਈ।

ਖੇਤੀਬਾੜੀ ਵਿਭਾਗ ਦੇ ਮਾਹਿਰ ਡਾ. ਰਾਮ ਸਿੰਘ, ਬਲਾਕ ਖੇਤੀਬਾੜੀ ਅਫਸਰ, ਬਲਾਕ ਦੋਰਾਹਾ, ਮੰਡਲ ਭੂਮੀ ਰੱਖਿਆ ਵਿਭਾਗ ਵੱਲੋਂ ਡਾ. ਹਰਵਿੰਦਰ ਸਿੰਘ ਐਸ.ਡੀ.ਐਸ.ਸੀ.ਓ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ ਦੇ ਡਾ. ਜਗਦੀਪ ਕੌਰ ਕੀਟ ਵਿਗਿਆਨੀ ਵੱਲੋਂ ਮੱਧੂ-ਮੱਖੀ ਪਾਲਕ/ਕਿਸਾਨਾਂ ਨੂੰ ਵਿਸ਼ੇਸ਼ ਤੌਰ ਤੇ ਨਵੀਨਤਮ ਜਾਣਕਾਰੀ ਪ੍ਰਦਾਨ ਕੀਤੀ ਗਈ।

ਡਾ. ਹਰਦੀਪ ਸਿੰਘ ਬੈਨੀਪਾਲ, ਉੱਪ-ਨਿਰਦੇਸ਼ਕ ਬਾਗਬਾਨੀ, ਲੁਧਿਆਣਾ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਦੀਆਂ ਸਕੀਮਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ।

ਡਾ. ਵਿਜੈ ਪ੍ਰਤਾਪ ਸਹਾਇਕ ਡਾਇਰੈਕਟਰ ਬਾਗਬਾਨੀ, ਲੁਧਿਆਣਾ ਵੱਲੋਂ ਬਾਗਬਾਨੀ ਵਿਭਾਗ ਪੰਜਾਬ ਵੱਲੋਂ ਕਿਸਾਨਾ ਨੂੰ ਦਿੱਤੀਆਂ ਜਾ ਰਹੀ ਵਿੱਤੀ ਸਹਾਇਤਾ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ।

ਡਾ. ਨਿਖਿਲ ਅੰਬਿਸ਼ ਮਹਿਤ ਬਾਗਬਾਨੀ ਵਿਕਾਸ ਅਫਸਰ ਵੱਲੋਂ ਸਟੇਜ਼ ਸਕੱਤਰ ਦੀ ਭੂਮਿਕਾ ਨਿਭਾਈ ਗਈ। ਇਸ ਮੌਕੇ ਬਾਗਬਾਨੀ ਵਿਭਾਗ, ਲੁਧਿਆਣਾ ਦੇ ਬਾਗਬਾਨੀ ਵਿਕਾਸ ਅਫਸਰ ਡਾ. ਬਲਜੀਤ ਕੁਮਾਰ, ਡਾ. ਜ਼ਸਪ੍ਰੀਤ ਕੌਰ ਗਿੱਲ, ਡਾ.ਨਵਜੋਤ ਕੌਰ, ਡਾ. ਗੁਰਪ੍ਰੀਤ ਕੌਰ ਅਤੇ ਸਮੁੱਚੀ ਟੀਮ ਮੌਜੂਦ ਸੀ।
ਸੈਮੀਨਾਰ ਵਿੱਚ ਬਾਗਬਾਨੀ ਵਿਭਾਗ, ਟਿਵਾਣਾ ਬੀ.ਫਾਰਮ, ਮਾਘੀ ਰਾਮ ਅਂੈਡ ਸੰਨਜ਼, ਜੰਗਲਾਤ ਵਿਭਾਗ ਵੱਲੋਂ ਪ੍ਰਦਰਸ਼ਨੀ ਲਗਾਈ ਗਈ। ਸੈਮੀਨਾਰ ਤੋਂ ਦੂਸਰੇ ਦਿਨ ਕਿਸਾਨਾਂ ਨੂੰ ਅਗਾਂਹਵਧੂ ਸ਼ਹਿਦ ਮੱਖੀ ਪਾਲਕਾਂ ਦੇ ਫਾਰਮਾਂ ਤੇ ਐਕਸਪੋਜ਼ਰ ਵਿਜ਼ਟ ਕਰਵਾਈ ਗਈ।

Leave a Comment

और पढ़ें