ਕਾਂਗਰਸੀ ਉਮੀਦਵਾਰ ਆਸ਼ੂ ਨੂੰ ਜ਼ਿਲ੍ਹਾ ਟੈਕਸਟੇਸ਼ਨ ਬਾਰ ਐਸੋਸੀਏਸ਼ਨ (ਸੇਲਜ਼ ਟੈਕਸ) ਦਾ ਮਿਲਿਆ ਸਮਰਥਨ

👇समाचार सुनने के लिए यहां क्लिक करें

ਲੁਧਿਆਣਾ ( 05.06.2025 ) ਜ਼ਿਲ੍ਹਾ ਟੈਕਸਟੇਸ਼ਨ ਬਾਰ ਐਸੋਸੀਏਸ਼ਨ (ਸੇਲਜ਼ ਟੈਕਸ) ਨੇ ਵਿਧਾਨ ਸਭਾ ਪੱਛਮੀ ਦੀ ਉਪ ਚੋਣ ਵਿੱਚ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਐਸੋਸੀਏਸ਼ਨ ਦਫ਼ਤਰ ਵਿਖੇ ਆਯੋਜਿਤ ਮੀਟਿੰਗ ਵਿੱਚ ਪਹੁੰਚੇ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਐਸੋਸੀਏਸ਼ਨ ਦਾ ਧੰਨਵਾਦ ਕੀਤਾ। ਇਸ ਮੋਕੇ ਸਿਧਾਰਥ ਸ਼ਰਮਾ ਤੇਜਸ ਵੀ ਮੌਜੂਦ ਸਨ। ਕਾਂਗਰਸ ਦੀਆਂ ਲੋਕ ਭਲਾਈ ਨੀਤੀਆਂ ਦਾ ਜ਼ਿਕਰ ਕਰਦਿਆਂ ਆਸ਼ੂ ਨੇ ਕਿਹਾ ਕਿ ਪੰਜਾਬ ਵਿੱਚ ਸੱਤਾਧਾਰੀ ਲੋਕ ਕੱਟੜ ਇਮਾਨਦਾਰੀ ਦੇ ਨਾਅਰੇ ਨੂੰ ਵੇਚ ਕੇ ਪੰਜਾਬ ਦੇ ਖਜ਼ਾਨੇ ਨੂੰ ਦੋਹਾਾਂ ਹੱਥਾਂ ਨਾਲ ਲੁੱਟ ਰਹੇ ਹਨ। ਕੇਜਰੀਵਾਲ ਐਂਡ ਕੰਪਨੀ ਵੱਲੋਂ ਕੇਜਰੀਵਾਲ ਦੇ ਖਾਸ ਬੰਦੇ ਵਿਭਵ ਕੁਮਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਵਿੱਚ ਸਲਾਹਕਾਰ ਵਜੋਂ ਤਾਇਨਾਤ ਕਰਨ ਤੋਂ ਲੈ ਕੇ ਮੰਤਰੀਆਂ ਦੀ ਨਿਗਰਾਨੀ ਲਈ ਓਐਸਡੀ ਵਰਗੇ ਮਹੱਤਵਪੂਰਨ ਬਹੁਤ ਸਾਰੇ ਅਹੁਦੇ ਉਨ੍ਹਾਂ ਲੋਕਾਂ ਨੂੰ ਸੌਂਪ ਦਿੱਤੇ ਗਏ ਹਨ ਜਿਨ੍ਹਾਂ ਨੂੰ ਦਿੱਲੀ ਦੇ ਲੋਕਾਂ ਨੇ ਨਕਾਰ ਦਿੱਤਾ ਹੈ। ਦਿੱਲੀ ਦੀ ਰੀਨਾ ਗੁਪਤਾ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਚੇਅਰਮੈਨ ਨਿਯੁਕਤ ਕਰਨ ਤੋਂ ਬਾਅਦ ਹੁਣ ਕੇਜਰੀਵਾਲ ਟੀਮ ਦੇ ਸ਼ਾਲਿਨ ਮਿੱਤਰਾ ਨਾਮ ਦੇ ਵਿਅਕਤੀ ਨੂੰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ’ਤੇ ਨਜ਼ਰ ਰੱਖਣ ਲਈ ਬਤੋਰ ਊਐਸਡੀ ਨਿਯੁਕਤ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਦੇ ਫੈਸਲਿਆਂ ਦਾ ਵਿਰੋਧ ਕਰਨ ਦੀ ਹਿੰਮਤ ਜੁਟਾਉਣ ਤੋਂ ਅਸਮਰੱਥ ਦਿਖਾਈ ਦੇ ਰਹੇ ਹਨ। ਪੰਜਾਬ ਬਦਲਣ ਦੇ ਨਾਮ ’ਤੇ ਸੂਬੇ ਦੀ ਦਸ਼ਾ ਅਤੇ ਦਿਸ਼ਾ ਬਦਲਣ ਦਾ ਵਾਅਦਾ ਕਰਨ ਵਾਲਿਆਂ ਦੇ ਰਾਜ ਦੌਰਾਨ ਪੰਜਾਬ ਵਿੱਚ ਕੁਝ ਵੀ ਨਹੀਂ ਬਦਲਿਆ, ਪਰ ਪੰਜਾਬ ਦੇ ਖ਼ਜ਼ਾਨੇ ਨਾਲ ਦਿੱਲੀ ਦੇ ਵਿਹਲੇ ਹੋਏ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਗਈਆਂ ਹਨ। ਜੇਕਰ ਇਸ ਵਾਰ ਪੰਜਾਬੀਆਂ ਨੇ ਪੱਛਮੀ ਵਿਧਾਨਸਭਾ ਦੀ ਚੋਣ ਵਿੱਚ ਚੌਕਸ ਹੋ ਕੇ ਵੋਟਾਂ ਨਾਂ ਪਾਈਆਂ ਤਾਂ ਪੰਜਾਬ ਦੇ ਖਜ਼ਾਨੇ ਨੂੰ ਕੇਜਰੀਵਾਲ ਦੀ ਟੀਮ ਵੱਲੋਂ ਲੁੱਟੇ ਜਾਣ ਤੋਂ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ ਜੋ ਕਿ ਈਸਟ ਇੰਡੀਆ ਕੰਪਨੀ ਦੀ ਤਰਜ਼ ’ਤੇ ਪੰਜਾਬ ਨੂੰ ਲੁੱਟ ਰਹੀ ਹੈ।

Leave a Comment

और पढ़ें