
ਲੁਧਿਆਣਾ ( 08.06.2025 ) ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਚੋਣ ਪ੍ਰਚਾਰ ਦੀ ਭੰਜ ਦੋੜ ਵਿਚੋਂ ਕੁੱਝ ਸਮਾਂ ਕੱਢ ਕੇ ਮੇਰੀਕੀ ਫਾਰਮ ਵਿੱਖੇ ਖਿਡਾਰੀਆਂ,ਬੱਚਿਆਂ ਅਤੇ ਸਥਾਨਕ ਨਿਵਾਸੀਆਂ ਨਾਲ ਫੁੱਰਸਤ ਦੇ ਪੱਲ ਬਿਤਾਏ। ਖਿਡਾਰੀਆਂ ਨੂੰ ਮਿਲਣ ਦੋਰਾਨ ਆਸ਼ੂ ਨੇ ਨੌਜਵਾਨ ਪੀੜ੍ਹੀ  ਨਾਲ ਸਕੂਲ  ਅਤੇ  ਕਾਲਜ  ਦੇ ਦਿਨਾਂ ਦੌਰਾਨ ਅਤੇ ਗਲੀਆਂ ਅਤੇ ਮੁਹੱਲਿਆਂ ਵਿੱਚ ਖੇਡੀ ਕ੍ਰਿਕੇਟ ਅਤੇ ਗੁੱਲੀ-ਡੰਡਾ ਵਰਗੇ ਵੱਖ-ਵੱਖ ਖੇਡਾਂ ਦੇ ਅਪਣੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਪੀੜ੍ਹੀ ਨੂੰ ਪੜ੍ਹਾਈ ਦੌਰਾਨ ਚੰਗੇ ਖੇਡ ਮੈਦਾਨ ਅਤੇ ਚੰਗੇ  ਕੋਚਾਂ ਦਾ  ਮਾਰਗ  ਦਰਸ਼ਨ  ਮਿਲੇ ਤਾਂ  ਆਉਣ ਵਾਲੀਆਂ  ਪੀੜ੍ਹੀਆਂ  ਨੂੰ ਨਸ਼ਿਆਂ ਦੀ ਦਲਦਲ ਤੋਂ ਦੂਰ ਰੱਖਣ ਵਿੱਚ ਮਦਦ ਮਿਲੇਗੀ । ਉਥੇ ਹੀ ਦੇਸ਼ ਲਈ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਕੋਈ ਕਮੀ ਨਹੀਂ ਹੋਵੇਗੀ।  ਇਸ ਤੋਂ ਪਹਿਲਾਂ ਆਸ਼ੂ ਨੇ ਹਾਊਸ ਫੈੱਡ ਕਲੋਨੀ ਵਿੱਖੇ ਹਰਜਸ ਸਿੰਘ ਨਾਨਕ ਗਰੇਵਾਲ ਦੁਆਰਾ ਆਯੋਜਿਤ ਚੋਣ ਰੈਲੀ ਸਮੇਤ  ਵੱਖ- ਵੱਖ ਥਾਵਾਂ ’ਤੇ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਕਾਂਗਰਸੀ  ਵਿਧਾਇਕ  ਇੰਦਰਜੀਤ ਸਿੰਘ ਬੁਲਾਰੀਆ,  ਕਮਲਜੀਤ ਸਿੰਘ ਕੜਵਲ, ਕੌਂਸਲਰ ਸਤਪਾਲ ਲੋਹਾਰਾ, ਸ਼ਮਸ਼ੇਰ ਸਿੰਘ ਗਰੇਵਾਲ ਅਤੇ ਈਸ਼ਵਰਜੋਤ ਚੀਮਾ ਵੀ ਹਾਜ਼ਰ ਸਨ। ਸਾਲ 2022 ਤੋਂ ਸੱਤਾਧਾਰੀ ਪਾਰਟੀ ਵੱਲੋਂ ਇਸ਼ਤਿਹਾਰਾਂ ਵਿੱਚ ਦਿਖਾਏ ਜਾ ਰਹੇ ਝੂਠੇ ਅਤੇ ਫਰਜੀ  ਬਦਲਾਅ  ’ਤੇ ਪ੍ਰਤੀਕਿਰਿਆ ਦਿੰਦੇ ਹੋਏ ਆਸ਼ੂ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਵਲੋਂ ਕੀਤੀ ਜਾ ਰਹੀ ਪੰਜਾਬ ਦੇ ਖਜ਼ਾਨੇ ਦੀ ਦੋਹਾਂ ਹੱਥਾਂ ਨਾਲ ਲੁੱਟ ਨੂੰ ਰੋਕਣ ਲਈ ਕਾਂਗਰਸ ਦੇ ਹੱਕ ਵਿੱਚ ਵੋਟ ਪਾਉ। ਬਤੌਰ ਵਿਧਾਇਕ ਸੇਵਾ ਦੀ  ਮੋਕਾ  ਮਿਲੀਆ  ਤੇ ਉਹ ਵਿਧਾਨਸਭਾ ਵਿੱਚ ਇੱਕ ਚੌਕੀਦਾਰ ਦੇ ਤੋਰ ਤੇ ਕੰਮ ਕਰਕੇ ਤੁਹਾਡੇ ਹਿੱਤਾਂ ਦੀ ਰੱਖਿਆ ਕਰਕੇ ਖਜ਼ਾਨੇ ਨੂੰ ਲੁੱਟਣ ਵਾਲਿਆਂ ਦਾ ਪਰਦਾਫਾਸ਼ ਕਰਾਂਗਾ। ਸਾਬਕਾ ਵਿਧਾਇਕ ਇੰਦਰਜੀਤ ਸਿੰਘ ਬੁਲਾਰੀਆ ਨੇ ਆਸ਼ੂ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ   ਕਿ ਪੰਜਾਬ ਨੂੰ ਲੁੱਟਣ ਤੋਂ ਬਚਾਉਣ ਲਈ 19 ਜੂਨ ਨੂੰ ਕਾਲੇ ਅੰਗਰੇਜ਼ਾਂ ਨੂੰ ਭਜਾਓ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਆਸ਼ੂ ਨੂੰ ਕਮਾਨ ਸੌਂਪੋ ਕੇ ਵਿਧਾਇਕ ਬਣਾਓ
 
				