ਸਾਬਕਾ ਵਿਧਾਇਕ ਸੁਰਿੰਦਰ ਡਾਬਰ ਦੀ ਅਗਵਾਈ ਹੇਠ ਯੂਥ ਕਾਂਗਰਸ ਨੇ ਆਸ਼ੂ ਦੇ ਹੱਕ ਵਿੱਚ ਬੂਥ ਪੱਧਰ ’ਤੇ ਚੋਣ ਪ੍ਰਚਾਰ ਕੀਤਾ ਸ਼ੁਰੂ

👇समाचार सुनने के लिए यहां क्लिक करें

ਲੁਧਿਆਣਾ ( 8 ਜੂਨ 2025 ) ਸਾਬਕਾ ਵਿਧਾਇਕ ਸੁਰਿੰਦਰ ਡਾਬਰ ਦੀ ਅਗਵਾਈ ਹੇਠ ਯੂਥ ਕਾਂਗਰਸ ਨੇ ਵਿਧਾਨ ਸਭਾ ਪੱਛਮੀ ’ ਚ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਚੋਣ ਪ੍ਰਚਾਰ ਨੂੰ ਤੇਜ਼ ਕਰਨ ਲਈ ਰਣਨੀਤੀ ਤਿਆਰ ਕੀਤੀ। ਇਸ ਦੌਰਾਨ ਬਲਾਕ, ਵਾਰਡ ਅਤੇ ਬੂਥ ਪੱਧਰ ’ਤੇ ਯੁਥ ਵਰਕਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਯੁਵਰਾਜ ਮਲਹੋਤਰਾ ਅਤੇ ਲੱਕੀ ਤਲਵਾੜ ਵੱਲੋਂ ਆਯੋਜਿਤ ਇਸ ਮੀਟਿੰਗ ਵਿੱਚ ਸਾਬਕਾ ਵਿਧਾਇਕ ਸੁਰਿੰਦਰ ਡਾਬਰ ਦੇ ਨਾਲ ਯੂਥ ਕਾਂਗਰਸ ਪ੍ਰਧਾਨ ਹੈਪੀ ਲਾਲੀ, ਕਮਲਜੀਤ ਸਿੰਘ ਕੜਵਾਲ, ਈਸ਼ਵਰਜੋਤ ਚੀਮਾ, ਯੂਥ ਕਾਂਗਰਸ ਦੇ ਰਾਸ਼ਟਰੀ ਸਕੱਤਰ ਯੋਗੇਸ਼ ਹਾਂਡਾ, ਮੋਹਿਤ ਰਾਮਪਾਲ, ਕੌਂਸਲਰ ਸਤਪਾਲ ਲੋਹਾਰਾ, ਸੁਨੀਲ ਪਰਾਸ਼ਰ ਵੀ ਮੌਜੂਦ ਸਨ। ਸੁਰਿੰਦਰ ਡਾਬਰ ਨੇ ਕਾਂਗਰਸ ਦੀ ਜਿੱਤ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਕਾਂਗਰਸ ਦੀ ਵਿਕਾਸ-ਪੱਖੀ ਸੋਚ ਅਤੇ ਸੱਤਾਧਾਰੀ ਪਾਰਟੀ ਦੇ ਰਾਜ ਦੌਰਾਨ ਰੁੱਕੇ ਵਿਕਾਸ ਤੋਂ ਦੁਖੀ ਲੋਕਾਂ ਨੇ ਆਸ਼ੂ ਦੇ ਹੱਕ ਵਿੱਚ ਕਾਂਗਰਸ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ। ਯੂਥ ਕਾਂਗਰਸ ਦੇ ਪ੍ਰਧਾਨ ਹੈਪੀ ਲਾਲੀ ਨੇ ਕਿਹਾ ਕਿ ਇਸ ਵਾਰ ਨੌਜਵਾਨ ਪੀੜ੍ਹੀ ਨੇ ਆਮ ਆਦਮੀ ਪਾਰਟੀ ਦੇ ਨਕਲੀ ਬਦਲਾਅ ਤੋਂ ਗੁੰਮਰਾਹ ਹੋਣ ਦੀ ਬਜਾਏ ਅਸਲ ਬਦਲਾਅ ਲਿਆਉਣ ਅਤੇ ਕਾਂਗਰਸੀ ਉਮੀਦਵਾਰ ਆਸ਼ੂ ਨੂੰ ਵਿਧਾਇਕ ਵਜੋਂ ਵਿਧਾਨ ਸਭਾ ਭੇਜਣ ਦੀਆਂ ਤਿਆਰੀਆਂ ਕੀਤੀਆਂ ਹਨ। ਈਸ਼ਵਰਜੋਤ ਚੀਮਾ ਨੇ ਕਿਹਾ ਕਿ ਚੋਣ ਮੈਦਾਨ ਵਿੱਚ ਕਾਂਗਰਸ ਦੇ ਹੱਕ ਰਾਜਨਿਤਿਕ ਹਵਾ ਝੁੱਲ ਰਹੀ ਹੈ।

Leave a Comment

और पढ़ें