
ਲੁਧਿਆਣਾ। ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਚੋਣ ਪ੍ਰਚਾਰ ਦੌਰਾਨ ਹੈਬੋਵਾਲ ਵਿੱਖੇ ਮਹਾਰਾਜ ਸਿੰਘ ਰਾਜੀ, ਮਨੋਹਰ ਨਗਰ ਵਿਖੇ ਪੂਨਮ ਮਲਹੋਤਰਾ ਅਤੇ ਪੰਜਾਬ ਕੋਲੋਨਾਈਜ਼ਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਲਾਂਬਾ ਅਤੇ ਦੀਪਕ ਵਡਿਆਲ ਦੀ ਪ੍ਰਧਾਨਗੀ ਹੇਠ ਆਯੋਜਿਤ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ, ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ, ਸਾਬਕਾ ਵਿਧਾਇਕ ਰਾਣਾ ਗੁਰਜੀਤ ਸਿੰਘ, ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ, ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਕਮਲਜੀਤ ਸਿੰਘ ਕੜਵਲ, ਈਸ਼ਵਰਜੋਤ ਚੀਮਾ, ਕੌਂਸਲਰ ਸੰਨੀ ਭੱਲਾ, ਕੌਂਸਲਰ ਨਿਰਮਲ ਕੈੜਾ, ਕੌਂਸਲਰ ਇਕਬਾਲ ਸਿੰਘ ਸੋਨੂੰ ਡੀਕੋ, ਸਾਬਕਾ ਕੌਂਸਲਰ ਰਣਜੀਤ ਸਿੰਘ ਉੱਭੀ, ਮਹਾਰਾਜ ਸਿੰਘ ਰਾਜੀ, ਪੂਨਮ ਮਲਹੋਤਰਾ, ਗੁਰਵਿੰਦਰ ਸਿੰਘ ਲਾਂਬਾ, ਦੀਪਕ ਵਡਿਆਲ, ਵਿਕਰਮ ਸਿੰਘ ਮੋਫਰ, ਰਾਹੁਲ ਡੁਲਗਚ, ਯੂਥ ਕਾਂਗਰਸ ਦੇ ਪ੍ਰਧਾਨ ਹੈਪੀ ਲਾਲੀ, ਸੰਨੀ ਦੁਰਗਾ, ਪੰਕਜ ਕਾਕਾ ਤੇ ਹੋਰ ਵੀ ਹਾਜ਼ਰ ਸਨ। ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਚੋਣ ਮੈਦਾਨ ਵਿੱਚ ਮਿਲ ਰਹੇ ਭਾਰੀ ਜਨ ਸਮਰਥਨ ਲਈ ਸਥਾਨਕ ਲੋਕਾਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਪ’ ਉਮੀਦਵਾਰ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਨੂੰ ਆਪਣੀਆਂ ਪ੍ਰਾਪਤੀਆਂ ਵਜੋਂ ਗਿਣਾ ਕੇ ਵੋਟਰਾਂ ਨੂੰ ਗੁੰਮਰਾਹ ਕਰ ਰਹੇ ਹਨ। ਆਪ’ ਸਰਕਾਰ ਦੀ ਕਾਰਗੁਜ਼ਾਰੀ ਪੱਛਮੀ ਵਿਧਾਨ ਸਭਾ ਵਿੱਚ ਕਾਂਗਰਸ ਸਰਕਾਰ ਦੁਆਰਾ ਬਣਾਈਆਂ ਗਈਆਂ ਸੜਕਾਂ ਉੱਪਰ ਪੈਚ ਵਰਕ ਕਰਨ ਤੱਕ ਸੀਮਿਤ ਰਹੀ। ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਦੇ ਨਵੀਨੀਕਰਨ ਦੇ ਦਾਅਵੇ ਸਿਰਫ਼ ਪੇਂਟਿੰਗ ਅਤੇ ਲੀਪਾਪੋਤੀ ਕਰਕੇ ਉਦਘਾਟਨੀ ਪੱਥਰ ਲਗਾਉਣ ਤੱਕ ਸੀਮਿਤ ਰਹੀ। ਉਨ੍ਹਾਂ ਸਥਾਨਕ ਲੋਕਾਂ ਨੂੰ 19 ਜੂਨ ਨੂੰ ਕਾਂਗਰਸ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਆਸ਼ੂ ਤੁਹਾਡੀ ਆਵਾਜ਼ ਬਣੇਗਾ ਅਤੇ ਤੁਹਾਡੇ ਹਿੱਤਾਂ ਦੀ ਰਾਖੀ ਲਈ ਹਰ ਲੜਾਈ ਲੜੇਗਾ। ਤੁਸੀਂ ਬੱਸ ਮੈਨੂੰ ਲੜਨ ਦਾ ਮੌਕਾ ਦਿਓ।

