
ਲੁਧਿਆਣਾ, 9 ਜੂਨ: ਇੱਕ ਫੈਸਲਾਕੁੰਨ ਅਤੇ ਸਖ਼ਤ ਸ਼ਬਦਾਂ ਵਿੱਚ ਬਿਆਨ ਦਿੰਦੇ ਹੋਏ, ਪੰਜਾਬ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤਿੱਖੀ ਚੇਤਾਵਨੀ ਦਿੱਤੀ ਹੈ ਕਿ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਇਸ਼ਾਰੇ ‘ਤੇ ਪ੍ਰਸ਼ਾਸਨ ਕੰਮ ਕਰਨਾ ਬੰਦ ਕਰੋ ਜਾਂ ਜਨਤਕ ਅਤੇ ਕਾਨੂੰਨੀ ਜਵਾਬਦੇਹੀ ਦਾ ਸਾਹਮਣਾ ਕਰਨ ਲਈ ਤਿਆਰ ਰਹੇ ।
ਲੁਧਿਆਣਾ ਵਿੱਚ ਇੱਕ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ, ਜਿਸ ਵਿੱਚ ਸੀਨੀਅਰ ਕਾਂਗਰਸੀ ਆਗੂ, ਮੌਜੂਦਾ ਅਤੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਸ਼ਾਮਲ ਸਨ, ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਲੁਧਿਆਣਾ ਪੱਛਮੀ ਵਿੱਚ ਸਥਾਨਕ ਪ੍ਰਸ਼ਾਸਨ ਦੁਆਰਾ ਪੁਲਿਸ ਬਲ ਦੀ ਦੁਰਵਰਤੋਂ, ਪ੍ਰਸ਼ਾਸਨਿਕ ਦਬਾਅ ਅਤੇ ਡਰਾਉਣ-ਧਮਕਾਉਣ ਦੀਆਂ ਚਾਲਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕਾਂਗਰਸ ਆਗੂਆਂ ਨੇ ਲੁਧਿਆਣਾਪੁਲਿਸ ਕਮਿਸ਼ਨਰ ‘ਤੇ ਕਾਨੂੰਨ ਦੇ ਨਿਰਪੱਖ ਅਧਿਕਾਰੀ ਨਾਲੋਂ ‘ਆਪ’ ਦੇ ਰਾਜਨੀਤਿਕ ਏਜੰਟ ਵਾਂਗ ਕੰਮ ਕਰਨ ਦਾ ਦੋਸ਼ ਲਗਾਇਆ। ਆਗੂਆਂ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਨੂੰ ਚੋਣਵੇਂ ਤੌਰ ‘ਤੇ ਨਿਸ਼ਾਨਾ ਬਣਾਉਣ, ਯੋਜਨਾਬੱਧ ਨਿਗਰਾਨੀ ਕਰਨ ਅਤੇ ਮੁੱਖ ਪੋਲਿੰਗ ਖੇਤਰਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਦੀਆਂ ਵਾਰ-ਵਾਰ ਰਿਪੋਰਟਾਂ ਬਹੁਤ ਚਿੰਤਾਜਨਕ ਅਤੇ ਅਸਵੀਕਾਰਨਯੋਗ ਹਨ।
ਸੀਨੀਅਰ ਆਗੂਆਂ ਨੇ ਕਿਹਾ ਕਿ
“ਪੁਲਿਸ ਕਮਿਸ਼ਨਰ ਅਤੇ ਉਨ੍ਹਾਂ ਦੀ ਟੀਮ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਕਰਮਚਾਰੀ ਨਹੀਂ ਹਨ। ਉਨ੍ਹਾਂ ਦੀ ਵਫ਼ਾਦਾਰੀ ਭਾਰਤ ਦੇ ਸੰਵਿਧਾਨ ਪ੍ਰਤੀ ਹੈ ਨਾ ਕਿ ਅਰਵਿੰਦ ਕੇਜਰੀਵਾਲ ਜਾਂ ਭਗਵੰਤ ਮਾਨ ਪ੍ਰਤੀ ।
“ਕਾਂਗਰਸ ਆਗੂਆਂ ਨੇ ਕਿਹਾ ਇਹ ਸਪੱਸ਼ਟ ਰੂਪ ਵਿੱਚ ਯਾਦ ਰੱਖਣਾ ਕਿ ਲੁਧਿਆਣਾ ਪੱਛਮੀ ਦੀ ਉਪ-ਚੋਣ ਵਿੱਚ ਹੇਰਾਫੇਰੀ ਕਰਨ ਵਿੱਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ ਜੋ ਸੰਵਿਧਾਨ ਦੀ ਮਰਿਆਦਾ ਦਾ ਘਾਣ ਕਰੇਗਾ । ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਹੁਣ ਅਤੇ 19 ਜੂਨ ਤੋਂ ਬਾਅਦ ਅਜਿਹੇ ਵਿਅਕਤੀਆਂ ਨੂੰ ਜਵਾਬਦੇਹ ਬਣਾਉਣ ਲਈ ਹਰ ਸੰਵਿਧਾਨਕ ਅਤੇ ਕਾਨੂੰਨੀ ਰਸਤਾ ਅਪਣਾਏਗੀ ਜਿਹੜੇ ਕਾਨੂੰਨ ਨੂੰ ਹੱਥ ਵਿੱਚ ਲੈ ਕੇ ਉਲੰਘਣਾ ਕਰਨਗੇ ।
ਕਾਂਗਰਸ ਲੀਡਰਸ਼ਿਪ ਨੇ ਸਪੱਸ਼ਟ ਕੀਤਾ ਕਿ ਭਾਰਤ ਭੂਸ਼ਣ ਆਸ਼ੂ ਨੂੰ ਲੁਧਿਆਣਾ ਪੱਛਮੀ ਦੇ ਲੋਕਾਂ ਤੋਂ ਮਿਲ ਰਹੇ ਵਧਦੇ ਸਮਰਥਨ ਕਾਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਝੂਠਾ ਵਿਜੀਲੈਂਸ ਨੋਟਿਸ ਅਤੇ ਯੋਜਨਾਬੱਧ ਡਰਾਉਣ ਦੀਆਂ ਕੋਸ਼ਿਸ਼ਾਂ ਇੱਕ ਅਜਿਹੀ ਸਰਕਾਰ ਦੁਆਰਾ ਕੀਤੀ ਗਈ ਨਿਰਾਸ਼ਾ ਤੋਂ ਇਲਾਵਾ ਕੁਝ ਨਹੀਂ ਹਨ ਜੋ ਹਾਰ ਨੂੰ ਆਉਂਦਿਆਂ ਦੇਖਦੀ ਹੈ।
ਕਾਂਗਰਸ ਪਾਰਟੀ ਨੇ ਪ੍ਰਸ਼ਾਸਨ ਨੂੰ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਪੋਲਿੰਗ ਵਾਲੇ ਦਿਨ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਦਾ ਵੱਡੇ ਪੱਧਰ ‘ਤੇ ਰਾਜਨੀਤਿਕ ਅਤੇ ਕਾਨੂੰਨੀ ਜਵਾਬ ਦਿੱਤਾ ਜਾਵੇਗਾ। ਕਾਂਗਰਸੀ ਵਰਕਰ ਹਰ ਵੋਟ ਅਤੇ ਹਰ ਵੋਟਰ ਨੂੰ ਦਬਾਅ ਅਤੇ ਡਰ ਤੋਂ ਬਚਾਉਣ ਲਈ ਤਿਆਰ ਅਤੇ ਦ੍ਰਿੜ ਹਨ।
ਕਾਂਗਰਸ ਆਗੂਆਂ ਨੇ ਰਿਹਾ ਕਿ ਆਮ ਆਦਮੀ ਪਾਰਟੀ ਨੂੰ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਸਮਾਂ ਖਤਮ ਹੋ ਗਿਆ ਹੈ। ਪੰਜਾਬ ਦੇ ਲੋਕ ਉਨ੍ਹਾਂ ਦੇ ਝੂਠ, ਉਨ੍ਹਾਂ ਦੀ ਬਦਲਾਖੋਰੀ ਦੀ ਰਾਜਨੀਤੀ ਅਤੇ ਉਨ੍ਹਾਂ ਦੇ ਦਿੱਲੀ-ਨਿਰਦੇਸ਼ਿਤ ਹੰਕਾਰ ਨੂੰ ਦੇਖ ਚੁੱਕੇ ਹਨ ਤੇ ਲੋਕ ਹੁਣ ਆਪਣੇ ਮਤਦਾਨ ਰਾਹੀਂ ਇਸ ਦਾ ਜਵਾਬ ਦੇਣਗੇ ।ਇਸ ਮੀਟਿੰਗ ਵਿੱਚ
ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ , ਰਾਣਾ ਗੁਰਜੀਤ , ਤ੍ਰਿਪਤ ਰਜਿੰਦਰ ਬਾਜਵਾ , ਸੁਖ ਸਰਕਾਰੀਆ , ਧਰਮਵੀਰ ਗਾਂਧੀ ਕਾਲਾ ਢਿੱਲੋਂ, ,ਰਾਜ ਕੁਮਾਰ ਵੇਰਕਾ , ਗੁਰਜੀਤ ਔਜਲਾ , ਨਵਜੋਤ ਕੌਰ ਸਿੱਧੂ
ਮੁਹੰਮਦ ਸਦੀਕ , ਪਰਗਟ ਸਿੰਘ
ਲਾਡੀ ਸ਼ੇਰੋਵਾਲੀਆ , ਰਵਿੰਦਰ ਆਵਲਾ
ਇੰਦਰਬੀਰ ਬੁਲਾਰੀਆ , ਕੁਸ਼ਲਦੀਪ ਢਿੱਲੋਂ , ਮਦਨ ਲਾਲ ਜਲਾਲਪੁਰ
ਕਾਕਾ ਲੋਹਗੜ੍ਹ , ਸੁਖਪਾਲ ਭੁੱਲਰ
ਰਮਨਜੀਤ ਸਿੱਕੀ , ਸੰਗਤ ਗਿਲਜ਼ੀਆਂ
ਦਲਵੀਰ ਗੋਲਡੀ , ਰੁਪਿੰਦਰ ਰੂਬੀ
ਸੁਖਵਿੰਦਰ ਕੋਟਲੀ ਸਾਧੂ ਸਿੰਘ ਧਰਮਸੋਤ , ਖੁਸ਼ਬਾਜ਼ ਜੱਟਾਣਾ
ਸਤਵੰਤ ਮੋਹੀ , ਦੀਪਇੰਦਰ ਢਿੱਲੋਂ
ਦਰਬਾਰਾ ਸਿੰਘ , ਨਵਜੋਏ ਦਹੀਆ
ਜੀਤ ਮਹਿੰਦਰ ਸਿੱਧੂ , ਤਰਸੇਮ ਡੀ.ਸੀ
ਦਰਸ਼ਨ ਢਿਲਵਾ , ਦਿਨੇਸ਼ ਬੱਸੀ
ਜਸਵਿੰਦਰ ਧੀਮਾਨ , ਭੁਪਿੰਦਰ ਸਾਹੋਕੇ
ਅੰਗਦ ਸੈਣੀ , ਰੁਪਿੰਦਰ ਰਾਜਾ ਗਿੱਲ
ਜੱਗਾ ਹਿੱਸੋਵਾਲ , ਕਰਨ ਵੜਿੰਗ
ਈਸ਼ਵਰਜੋਤ ਚੀਮਾ , ਕਮਲਜੀਤ ਕੜਵਲ , ਸਮਿਤ ਸਿੰਘ ਮਾਨ , ਈਸ਼ਰ ਪ੍ਰੀਤ ਸਿੱਧੂ , ਗੁਰਤੇਜ ਪੰਨੂ , ਵਿਕਰਮ ਮੋਫਰ ਤੇ ਬਰਿੰਦਰ ਢਿੱਲੋਂ ਮੌਜੂਦ ਸਨ ।
