ਵੈਰਿਫਿਕੇਸ਼ਨ ਦੇ ਨਾਂ ਤੇ ਮੁਫ਼ਤ ਰਾਸ਼ਨ ਦੀ ਸਹੂਲਤ ਬੰਦ ਕਰਕੇ ’ਆਮ ਆਦਮੀ ਪਾਰਟੀ “ਦੀ ਸਰਕਾਰ ਨੇ ਗਰੀਬ ਪਰਿਵਾਰਾਂ ਦੇ ਮੂੰਹ ਵਿਚੋ ਖੋਹਿਆ ਦੋ ਵਕਤ ਦੀ ਰੋਟੀ ਦਾ ਨਿਵਾਲਾ : ਆਸ਼ੂ

👇समाचार सुनने के लिए यहां क्लिक करें

ਲੁਧਿਆਣਾ ( 11ਜੂਨ 2025 ) ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਚੋਣ ਪ੍ਰਚਾਰ ਦੌਰਾਨ ਦੋ ਦਰਜਨ ਤੋਂ ਵੱਧ ਥਾਵਾਂ ’ਤੇ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਆਸ਼ੂ ਨੇ ਘਰੇਲੂ ਪੱਧਰ ’ਤੇ ਆਯੋਜਿਤ ਮੀਟਿੰਗਾਂ ਵਿੱਚ ਸਥਾਨਕ ਲੋਕਾਂ ਨਾਲ ਰੁਬਰੂ ਹੋ ਕੇ ਗੱਲਬਾਤ ਕੀਤੀ ਅਤੇ ਚੋਣ ਰੈਲੀਆਂ ਨੂੰ ਵੀ ਸੰਬੋਧਨ ਕੀਤਾ । ਹੈਬੋਵਾਲ ਵਿੱਖੇ ਚੈਰੀ ਆਹਲੂਵਾਲੀਆ ਵੱਲੋਂ ਆਯੋਜਿਤ ਚੋਣ ਮੀਟਿੰਗ ਵਿੱਚ ਆਸ਼ੂ ਦੇ ਨਾਲ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ, ਯੋਗੇਸ਼ ਹਾਂਡਾ, ਰਾਹੁਲ ਪੁਹਾਲ, ਹੈਪੀ ਲਾਲੀ, ਹਰਜਾਪ ਸਿੰਘ ਗਿੱਲ ਨੇ ਵੀ ਸਥਾਨਕ ਲੋਕਾਂ ਦੇ ਸਾਹਮਣੇ ਪਿਛਲੀ ਕਾਂਗਰਸ ਸਰਕਾਰ ਦੌਰਾਨ ਸ਼ੁਰੂ ਕੀਤੀਆਂ ਗਈਆਂ ਲੋਕ ਭਲਾਈ ਦੀਆਂ ਸਕੀਮਾਂ ਦਾ ਜ਼ਿਕਰ ਕੀਤਾ। ਆਸ਼ੂ ਨੇ ਪੰਜਾਬ ਸਰਕਾਰ ਵੱਲੋਂ ਵੈਰਿਫਿਕੇਸ਼ਨ ਦੀ ਆੜ ਵਿੱਚ ਨੀਲੇ ਕਾਰਡਾਂ ਦੇ ਆਧਾਰ ’ਤੇ ਆਰਥਿਕ ਤੌਰ ’ਤੇ ਪਿਛੜੇ ਵਰਗਾਂ ਲਈ ਮੁਫ਼ਤ ਰਾਸ਼ਨ ਬੰਦ ਕਰਨ ਦੇ ਕਦਮ ਦੀ ਸਖ਼ਤ ਨਿੰਦਾ ਕੀਤੀ ਅਤੇ ਕਿਹਾ ਉਹਨਾਂ (ਆਸ਼ੂ) ਨੇ ਕਾਂਗਰਸ ਸਰਕਾਰ ਵਿੱਚ ਸਿਵਲ ਸਪਲਾਈ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਦਿੱਤੇ ਜਾਂਦੇ ਮੁਫ਼ਤ ਰਾਸ਼ਨ ਦੀ ਸਹੂਲਤ ਨੂੰ ਬੰਦ ਕਰਕੇ ’ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗਰੀਬਾਂ ਦੇ ਮੂੰਹ ਵਿਚੋਂ ਦੋ ਵਕਤ ਦੀ ਰੋਟੀ ਦਾ ਨਿਵਾਲਾ ਖੋਹ ਲਿਆ ਹੈ। ਦੂਜੇ ਪਾਸੇ, ਵਰਿੰਦਰ ਬਟਵਾਲ ਅਤੇ ਜੱਸਾ ਜੀ ਵੱਲੋਂ ਆਯੋਜਿਤ ਮੀਟਿੰਗ ਵਿੱਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਭਾਰਤ ਭੂਸ਼ਣ ਆਸ਼ੂ ਨੇ ਵਿਧਾਨ ਸਭਾ ਚੋਣਾਂ-2022 ਦੌਰਾਨ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀਆਂ ਗਈਆਂ ਗਾਰੰਟੀਆਂ ਨੂੰ ਝੂਠ ਦਾ ਪੁਲੰਦਾ ਦਸਿਆ ਅਤੇ ਕਿਹਾ ਕਿ ਤਿੰਨ ਸਾਲ ਬਾਅਦ ਵੀ ਔਰਤਾਂ ਨੂੰ ਪ੍ਰਤੀ ਮਹੀਨਾ 1,000 ਰੁਪਏ ਦੇਣ ਸਮੇਤ ਕਈ ਗਾਰੰਟੀਆਂ ਦਾ ਕਿੱਤੇ ਕੋਈ ਅਤਾ-ਪਤਾ ਨਹੀਂ ਹੈ, ਕਿ ਇਹ ਗਾਰੰਟੀਆਂ ਕਦੋਂ ਪੂਰੀਆਂ ਹੋਣਗੀਆਂ। ਇਸ ਦੇ ਨਾਲ ਹੀ ਸ਼ਹੀਦ ਭਗਤ ਸਿੰਘ ਨਗਰ ਵਿੱਚ ਹਰਜਸ ਨਾਨਕ ਗਰੇਵਾਲ ਵੱਲੋਂ ਆਯੋਜਿਤ ਇੱਕ ਮੀਟਿੰਗ ਵਿੱਚ ਸਥਾਨਕ ਲੋਕਾਂ ਨੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਭਰੋਸਾ ਦਿੱਤਾ ਕਿ ਇਸ ਵਾਰ ਲੋਕ ਕਾਂਗਰਸ ਦੇ ਹੱਕ ਵਿੱਚ ਵੋਟ ਪਾ ਕੇ ਝੂਠੀਆਂ ਗਾਰੰਟੀਆਂ ਦੇਣ ਵਾਲਿਆਂ ਨਾਲ ਹਿਸਾਬ ਚੁੱਕਤਾ ਕਰਣਗੇ।

Leave a Comment

और पढ़ें