ਆਸ਼ੂ ਨੂੰ ਡੋਰ-ਟੂ-ਡੋਰ ਪ੍ਰਚਾਰ ਦੌਰਾਨ ਮਿਲ ਰਿਹਾ ਬਜ਼ੁਰਗਾਂ ਦਾ ਆਸ਼ੀਰਵਾਦ ਅਤੇ ਨੌਜਵਾਨ ਵੋਟਰਾਂ ਤੋਂ ਸਨਮਾਨ ਦੇ ਰਿਹਾ ਹੈ ਕਾਂਗਰਸ ਦੀ ਜਿੱਤ ਦਾ ਸੰਕੇਤ : ਆਸ਼ੂ

👇समाचार सुनने के लिए यहां क्लिक करें

  • ਆਸ਼ੂ ਦਾ ਚੋਣ ਪ੍ਰਚਾਰ ਸਿਖਰਾਂ ਤੇ ਪਹੁੰਚਿਆ , ਵਰਕਰਾਂ ਵਿੱਚ ਵੱਧ ਰਿਹਾ ਜੋਸ਼

ਲੁਧਿਆਣਾ ( 12 ਜੂਨ 2025 )
ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਘਰ-ਘਰ ਪ੍ਰਚਾਰ ਦੌਰਾਨ ਬਜ਼ੁਰਗਾਂ ਤੋਂ ਮਿਲ ਰਿਹਾ ਆਸ਼ੀਰਵਾਦ, ਮਹਿਲਾ, ਪੁਰਸ਼ ਅਤੇ ਨੌਜਵਾਨ ਵੋਟਰਾਂ ਤੋਂ ਮਿਲ ਰਿਹਾ ਸਤਿਕਾਰ ਕਾਂਗਰਸ ਦੀ ਜਿੱਤ ਦਾ ਸੰਕੇਤ ਦੇ ਰਿਹਾ ਹੈ। ਵਿਧਾਨ ਸਭਾ ਪੱਛਮੀ ਵਿੱਚ ਬਦਲਾਅ ਦੀ ਲਹਿਰ ਸਾਫ਼ ਦਿਖਾਈ ਦੇ ਰਹੀ ਹੈ। ’ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਚੋਣ ਰੈਲੀਆਂ ਵਿੱਚ ਆਸ਼ੂ ਦੇ ਹੱਕ ਵਿੱਚ ਵੋਟ ਪਾਉਣ ਦੀ ਸੂਰਤ ਵਿੱਚ ਸੜਕ ਅਤੇ ਸੀਵਰੇਜ ਦਾ ਕੰਮ ਨਾ ਕਰਵਾਉਣ ਦੀਆਂ ਧਮਕੀਆਂ ਦਾ ਆਮ ਵੋਟਰ ’ਤੇ ਕੋਈ ਅਸਰ ਨਹੀਂ ਪੈ ਰਿਹਾ ਹੈ। ਆਮ ਵੋਟਰ ਨੇ ਹੁਣ ਬਦਲਾਅ ਦੇ ਨਾਮ ’ਤੇ ਜਿੱਤੇ ਲੋਕਾਂ ਨੂੰ ਬਦਲਣ ਦਾ ਮਨ ਬਣਾ ਲਿਆ ਹੈ। ਚੋਣ ਮੈਦਾਨ ਵਿੱਚ ਬਦਲਾਅ ਦਾ ਜ਼ਿਕਰ ਕਰਦਿਆਂ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਸਾਲ 2022 ਵਿੱਚ ’ਆਮ ਆਦਮੀ ਪਾਰਟੀ “ ਦੇ ਸਮਰਥਨ ਵਿੱਚ ਬਦਲਾਵ ਦੀ ਰਾਜਨਿਤਿਕ ਹਵਾ ਇਸ ਵਾਰ ਕਾਂਗਰਸ ਦੇ ਹੱਕ ਵਿੱਚ ਵੱਗ ਰਹੀ ਹੈ। ਵਿਧਾਨ ਸਭਾ ਪੱਛਮੀ ਦੇ ਲੋਕ ਉਨ੍ਹਾਂ ਲੋਕਾਂ ਤੋਂ ਤੰਗ ਆ ਚੁੱਕੇ ਹਨ ਜੋ ਬਦਲਾਅ ਦੇ ਨਾਮ ਬਦਲਾਖੋਰੀ ਕਰਨ ਤੇ ਉਤਰੇ ਸਨ। ਚੋਣ ਮੈਦਾਨ ਵਿੱਚ ਬਜ਼ੁਰਗ ਉਨ੍ਹਾਂ ਨੂੰ ਆਸ਼ੀਰਵਾਦ ਦੇਣ ਲਈ ਆਪਣੇ ਘਰਾਂ ਵਿੱਚ ਬੁਲਾ ਰਹੇ ਹਨ। ਮਹਿਲਾ ਸ਼ਕਤੀ ਕੇਜਰੀਵਾਲ ਦੀ ਝੂਠ ਦੀ ਰਾਜਨੀਤੀ ਤੇ ਹੁਣ ਵਿਸ਼ਵਾਸ ਨਹੀਂ ਕਰ ਰਹੀ। ਨੌਜਵਾਨ ਵਰਗ ਝਾੜੂ ਵਾਲਿਆਂ ਵਲੋਂ ਬੇਰੁਜ਼ਗਾਰੀ ਖਤਮ ਕਰਨ ਦੇ ਆਪਣੇ ਵਾਅਦੇ ਪੂਰੇ ਨਾ ਕਰਨ ਤੋਂ ਨਾਰਾਜ਼ ਹੈ। ’ਆਪ’ ਸਰਕਾਰ ਦੇ ਤਿੰਨ ਸਾਲਾਂ ਦੇ ਪ੍ਰਦਰਸ਼ਨ ਤੋਂ ਨਾਖੁਸ਼ ਲੋਕਾਂ ਨੂੰ ਧਮਕਾ ਕੇ ਵੋਟਾਂ ਬਟੋਰਨ ਦਾ ਕੇਜਰੀਵਾਲ ਦਾ ਮਾਡਲ ਵੀ ਇਸ ਚੋਣ ਵਿੱਚ ਫਲਾਪ ਸਾਬਤ ਹੋ ਰਿਹਾ ਹੈ।

Leave a Comment

और पढ़ें