ਵਿਧਾਨ ਸਭਾ ਪੱਛਮੀ ਦੇ ਲੋਕ ’ਆਮ ਆਦਮੀ ਪਾਰਟੀ “ ਦੀ ਸਰਕਾਰ ਨੂੰ ਦੇਣਗੇ ਰਿਟਰਨ ਗਿਫੱਟ ਦੇ ਰੂਪ ਵਿੱਚ ਹਾਰ ਦੀ ਗਾਰੰਟੀ : ਆਸ਼ੂ

👇समाचार सुनने के लिए यहां क्लिक करें

ਵਿਧਾਨਸਭਾ ਪੱਛਮੀ ਦੇ ਸੈੰਕੜੇ ਵਸਨੀਕਾਂ ਨੇ ਸਤਿਆਮੇਵ ਜਯਤੇ ਦੇ ਸਿਧਾਂਤ ਚੱਲਣ ਵਾਲੇ ਆਸ਼ੂ ਦੇ ਹੱਕ ਵਿੱਚ ਵੋਟਾ ਪਾਉਣ ਦਾ ਲਿਆ ਅਹਿਦ

ਦੋ ਦਰਜਨ ਤੋ ਵਧੇਰੇ ਕਲੋਨੀਆਂ ਤੇ ਮਹੱਲਿਆਂ ਦੇ ਵਸਨੀਕ ਹੋਏ ਕਾਂਗਰਸ ਦੀ ਵਿਸ਼ਾਲ ਮੀਟਿੰਗ ਵਿੱਚ ਸ਼ਾਮਿਲ

ਲੁਧਿਆਣਾ ( 12 ਜੂਨ )
ਕਾਂਗਰਸ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਦੇ ਹੱਕ ਵਿੱਚ ਪੱਛਮੀ ਵਿਧਾਨ ਸਭਾ ਹਲਕੇ ਦੇ ਦੋ ਦਰਜਨ ਤੋਂ ਵੱਧ ਇਲਾਕਿਆਂ ਦੇ ਇੱਕਤਰ ਲੋਕਾਂ ਨੇ ’ਆਮ ਆਦਮੀ ਪਾਰਟੀ “ ਦੀ ਸਰਕਾਰ ਨੂੰ ਰਿਟਰਨ ਗਿੱਫਟ ਦੇ ਰੂਪ ਵਿੱਚ ਹਾਰ ਦੀ ਗਾਰੰਟੀ ਦਿੱਤੀ ਹੈ । ਸਥਾਨਕ ਸਾਊਥ ਸਿਟੀ ਵਿੱਖੇ ਵਿਨਿਤ ਉਮਤ , ਪੁਨੀਤ ਉਮਤ, ਰਜਤ ਗੋਇਲ, ਰਾਘਵ ਗੋਇਲ ਦੀ ਅਗਵਾਈ ਹੇਠ ਆਯੋਜਿਤ ਮੀਟਿੰਗ ਵਿੱਚ ਰਿਸ਼ੀ ਨਗਰ, ਕਬੀਰ ਪਾਰਕ, ਸ਼ਹੀਦ ਭਗਤ ਸਿੰਘ ਨਗਰ, ਕਿਚਲੂ ਨਗਰ, ਸਰਾਭਾ ਨਗਰ , ਘੁਮਾਰ ਮੰਡੀ, ਟੇਗੋਰ ਨਗਰ, ਗ੍ਰੀਨ ਪਾਰਕ, ਸੂਰਿਆ ਵਿਹਾਰ ਦੇ ਨਿਵਾਸੀ ਸ਼ਾਮਿਲ ਹੋਏ। ਇਸ ਮੋਕੇ ਕੌਂਸਲਰ ਸੰਨੀ ਭੱਲਾ ਅਤੇ ਸਾਬਕਾ ਕੌਂਸਲਰ ਦੀਪਿਕਾ ਭੱਲਾ ਵੀ ਮੌਜੂਦ ਰਹੇ। ਸਥਾਨਕ ਲੋਕਾਂ ਨੇ ਸੱਤਿਆਮੇਵ ਜਯਤੇ ਦੀਆਂ ਟੀ-ਸ਼ਰਟਾਂ ਪਾ ਕੇ ਵਿਰੋਧੀ ਧਿਰ ਨੂੰ ਆਸ਼ੂ ਦੇ ਹੱਕ ਵਿੱਚ ਇਕਤਰਫਾ ਵੋਟ ਪਾਉਣ ਦਾ ਸੰਦੇਸ਼ ਦਿੱਤਾ। ਸਥਾਨਕ ਲੋਕਾਂ ਨੇ ਕਿਹਾ ਕਿ ਇਸ ਵਾਰ ਉਹ ਝੂਠ ਦੀ ਰਾਜਨੀਤੀ ਕਰਨ ਵਾਲਿਆਂ ਤੋਂ ਸਾਵਧਾਨ ਰਹਿਣਗੇ ਅਤੇ ਹਮੇਸ਼ਾ ਸੱਚ ’ਤੇ ਡਟੇ ਰਹਿਣ ਵਾਲੇ ਕਾਂਗਰਸੀ ਉਮੀਦਵਾਰ ਆਸ਼ੂ ਨੂੰ ਵਿਧਾਨ ਸਭਾ ਵਿੱਚ ਭੇਜਣਗੇ। ਭਾਰਤ ਭੂਸ਼ਣ ਆਸ਼ੂ ਨੇ ਸੱਤਿਆਮੇਵ ਜਯਤੇ ਦੇ ਨਾਅਰੇ ’ਤੇ ਚੋਣ ਮੈਦਾਨ ਵਿੱਚ ਉਤਰਨ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਝੂਠ ਦੀ ਰਾਜਨੀਤੀ ਕਰਕੇ, ਵੋਟਰਾਂ ਨੂੰ ਕੁਝ ਸਮੇਂ ਲਈ ਭਰਮਾ ਕੇ ਕਰਕੇ ਵੋਟਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਝੂਠ ਜ਼ਿਆਦਾ ਦੇਰ ਨਹੀਂ ਚੱਲਦਾ। ਸਾਲ 2022 ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਅਤੇ ਝੂਠ ਦੇ ਬਲਬੂਤੇ ਰਾਜਨੀਤਿਕ ਖੇਡ ਖੇਡਣ ਵਾਲੇ ਲੋਕਾਂ ਦਾ ਸਮਾਂ ਹੁਣ ਖਤਮ ਹੋ ਗਿਆ ਹੈ। ਕਾਂਗਰਸ ਦੀ ਜਿੱਤ ਅਤੇ ’ਆਮ ਆਦਮੀ ਪਾਰਟੀ “ ਦੀ ਹਾਰ ਦੀ ਗਰੰਟੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਵੱਲੋਂ ਦਿੱਤੀਆਂ ਝੂਠੀਆਂ ਗਰੰਟੀਆਂ ਨੂੰ ਪੂਰਾ ਹੁੰਦਾ ਦੇਖ ਲਿਆ ਹੈ। ਹੁਣ ਲੋਕਾਂ ਨੇ “ਆਪ ਸਰਕਾਰ “ ਨੂੰ ਰਿਟਰਨ ਗਿਫਟ ਦੇ ਤੋਰ ਤੇ ਵਿਧਾਨ ਸਭਾ ਪੱਛਮੀ ਵਿੱਚ ਹਾਰ ਦੀ ਗਾਰੰਟੀ ਦੇਣ ਦੀ ਤਿਆਰੀ ਕਰ ਲਈ ਹੈ। ਇਸ ਮੋਕੇ ਕਮਲ ਸੇਤਿਆ, ਅਨਿਲ ਧਵਨ ( ਵਿਸਕੀ)ਜਤਿੰਦਰ ਕਪੂਰ, ਮਨੋਜ ਪੋਪਲੀ, ਰਾਹੁਲ ਖੰਨਾ, ਦਲੀਪ ਚੋਪੜਾ, ਮੋਂਟੂ ਸਾਲੂ, ਤੁਸ਼ਾਰ ਕਾਲੜਾ, ਸਚਿਨ ਗੋਇਨਕਾ, ਕੰਨਵ ਜੈਨ ਸਮੇਤ ਸੈਂਕੜੇ ਲੋਕ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ। ਜਿਹਨਾਂ ਨੇ ਆਸ਼ੂ ਨੂੰ ਵੱਡੀ ਜਿੱਤ ਨਾਲ ਕਾਮਯਾਬ ਕਰਨ ਦਾ ਅਹਿਦ ਲਿਆ ।

Leave a Comment

और पढ़ें