ਅਕੇਲਾ ਚਲਾ ਥਾ , ਜ਼ਿੰਦਗੀ ਕੇ ਸਫ਼ਰ ਮੇਂ , ਚੱਲਤੇ ਚੱਲਤੇ ਕਾਫ਼ਲਾ ਬਨ ਗਯਾ ॥

👇समाचार सुनने के लिए यहां क्लिक करें

ਲੁਧਿਆਣਾ ਵਾਸੀਆਂ ਦੀ ਮੁਹੱਬਤ ਤੇ ਸਾਥ ਲਈ ਸ਼ੁਕਰੀਆ – ਆਸ਼ੂ

ਲੁਧਿਆਣਾ ( 13 ਜੂਨ )
ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਦਾ ਚੋਣ ਪ੍ਰਚਾਰ ਸਿਖਰ ਤੇ ਪੁੱਜ ਚੁੱਕਾ ਹੈ । ਸਖ਼ਤ ਗਰਮੀ ਦੇ ਬਾਵਜੂਦ ਸਿਆਸੀ ਅਖਾੜਾ ਭਖਿਆ ਪਿਆ ਹੈ । ਸਾਰੀਆਂ ਪਾਰਟੀਆਂ ਦੇ ਨੱਕ ਸਵਾਲ ਬਣ ਚੁੱਕੀ ਹੈ ਲੁਧਿਆਣਾ ਦੀ ਜ਼ਿਮਨੀ ਚੋਣ । ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਚੋਣ ਮੁਹਿੰਮ ਨੂੰ ਹਲਕਾ ਪੱਛਮੀ ਦੇ ਹਰ ਇਲਾਕੇ , ਮੁਹੱਲਿਆਂ, ਕਲੋਨੀਆਂ, ਤੇ ਵੱਖ ਵੱਖ ਕਾਰੋਬਾਰੀ ਐਸੋਸੀਏਸ਼ਨਾਂ ਵੱਲੋਂ ਵੱਡੇ ਸਮਰਥਨ ਮਿਲ ਰਹੇ ਹਨ । ਆਸ਼ੂ ਜਿੱਥੇ ਵੀ ਆਪਣੇ ਹਲਕੇ ਵਿੱਚ ਲੋਕ ਮਿਲ਼ਣੀਆਂ ਕਰ ਰਹੇ ਹਨ ਆਸ਼ੂ ਨੂੰ ਮਣਾਂ ਮੂੰਹੀ ਪਿਆਰ ਸਤਿਕਾਰ ਤੇ ਸਹਿਯੋਗ ਮਿਲ ਰਿਹਾ ਹੈ । ਆਸ਼ੂ ਦੀਆਂ ਮੀਟਿੰਗਾਂ ਵਿੱਚ ਆਪ ਮੁਹਾਰੇ ਜਨ ਸੈਲਾਬ ਉਮੜ ਰਿਹਾ ਹੈ । ਲੋਕ ਆਪਣੇ ਮਹਿਬੂਬ ਨੇਤਾ ਨੂੰ ਅੱਖਾਂ ਤੇ ਬਿਠਾ ਰਹੇ ਹਨ । ਲੁਧਿਆਣਾ ਪੱਛਮੀ ਹਲਕੇ ਦੀ ਹਰ ਨੁੱਕਰ , ਗਲੀ ਵਿੱਚ ਆਸ਼ੂ ਜਾ ਰਹੇ ਹਨ ਲੋਕ ਫੁੱਲਾਂ ਦੀ ਵਰਖਾ ਕਰ ਰਹੇ ਹਨ ਅਤੇ ਕੇਵਲ ਆਸ਼ੂ ਨੂੰ ਵੋਟ ਦਾ ਹੀ ਭਰੋਸਾ ਨਹੀਂ ਦੇ ਰਹੇ ਸਗੋਂ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਦਾ ਪ੍ਰਣ ਵੀ ਕਰ ਰਹੇ ਹਨ । ਲੋਕ ਸ਼ਕਤੀ ਦੇ ਮਿਲ ਰਹੇ ਇਸ ਭਰਪੂਰ ਹੁੰਗਾਰੇ ਤੋਂ ਗਦ ਗਦ ਹੋ ਕੇ ਆਸ਼ੂ ਦਾ ਹੌਸਲਾ ਬੁਲੰਦੀਆਂ ਤੇ ਪਹੁੰਚ ਚੁੱਕਾ ਹੈ । ਜਵਾਹਰ ਨਗਰ , ਹੈਬੋਵਾਲ , ਸ਼ਹੀਦ ਭਗਤ ਸਿੰਘ ਨਗਰ , ਰਿਸ਼ੀ ਨਗਰ , ਰਾਜਗੁਰੂ ਨਗਰ , ਬੀ ਆਰ ਐਸ ਨਗਰ , ਗੁਰਦੇਵ ਨਗਰ , ਮਾਡਲ ਗ੍ਰਾਮ , ਸ਼ਾਮ ਨਗਰ , ਸਿਵਿਲ ਲਾਈਨ , ਮਾਲ ਰੋਡ , ਸੁਨੇਤ , ਬਾੜੇਵਾਲ , ਪੁਸ਼ਪ ਵਿਹਾਰ , ਗਰੀਨ ਪਾਰਕ ,ਕਿਚਲੂ ਨਗਰ , ਫਰੈਂਡਜ਼ ਕਾਲੋਨੀ ਅਤੇ ਹੋਰ ਵਧੇਰੇ ਇਲਾਕਿਆਂ ਵਿੱਚ ਮਿਲੇ ਵੱਡੇ ਸਮਰਥਨ ਨੇ ਆਸ਼ੂ ਨੂੰ ਵੱਡੀ ਤਾਕਤ ਦਿੱਤੀ ਹੈ । ਇਹਨਾਂ ਮੀਟਿੰਗਾਂ ਦੀ ਸਫਲਤਾ ਤੇ ਆਸ਼ੂ ਨੇ ਜੇਤੂ ਅੰਦਾਜ਼ ਵਿੱਚ ਆਪਣੇ ਸਾਥੀਆਂ ਦਾ ਸ਼ੁਕਰਾਨਾ ਕਰਦਿਆਂ ਮੀਡੀਆ ਨਾਲ ਗੱਲਬਾਤ ਦੌਰਾਨ ਸ਼ੇਅਰ ਗੁਣ ਗੁਣਾਉਂਦਿਆਂ ਕਿਹਾ ਕਿ , ਅਕੇਲਾ ਚਲਾ ਥਾ ਜ਼ਿੰਦਗੀ ਕੇ ਸ਼ਫਰ ਮੇਂ , ਚੱਲਤੇ ਚੱਲਤੇ ਕਾਫ਼ਲਾ ਬਨ ਗਿਆ । ਆਸ਼ੂ ਨੇ ਕਿਹਾ ਕਿ ਇਹ ਜੋ ਕਾਫਲਾ ਤੁਸੀਂ ਮੇਰੇ ਨਾਲ ਚੱਲਦਾ ਵੇਖ ਰਹੇ ਹੋ ਇਹ ਮੈਂ ਪਿਛਲੇ ਦੋ ਦਹਾਕਿਆਂ ਵਿੱਚ ਕਮਾਇਆ ਹੈ ਮੇਰੀ ਅਸਲ ਕਮਾਈ ਮੇਰੇ ਸਾਥੀ ਤੇ ਮੇਰੇ ਹਲਕੇ ਦੇ ਲੋਕ ਹਨ । ਆਸ਼ੂ ਨੇ ਸਾਰੇ ਲੁਧਿਆਣਾ ਹਲਕਾ ਪੱਛਮੀ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸੇ ਤਰ੍ਹਾਂ ਇਸ ਪਿਆਰ ਤੇ ਸਮਰਥਨ ਨੂੰ ਬਣਾਈ ਰੱਖਣ ਅਤੇ ਪੰਜਾਬ ਤੇ ਧਾੜਵੀ ਬਣ ਤੇ ਰਾਜ ਕਰਨ ਆਈ ਬਾਹਰੀ ਲੁਟੇਰੀ ਜਮਾਤ ਦੇ ਹਾਕਮਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਕਮਰਕੱਸੇ ਕੱਸ ਲੈਣ । ਆਸ਼ੂ ਨੇ ਕਿਹਾ ਮੈਂ ਆਸ਼ੂ ਮਾਡਲ ਗ੍ਰਾਮ ਲੁਧਿਆਣਾ ਵਿੱਚ ਰਹਿੰਦਾ ਹਾਂ ਤੇ ਕਿਸੇ ਵੀ ਨੁੱਕਰ ਤੋਂ ਮੇਰਾ ਘਰ ਪੁੱਛ ਲਉ ਮੇਰੇ ਘਰ ਦਾ ਦਰਵਾਜ਼ਾ ਖੁੱਲ੍ਹਾ ਮਿਲੇਗਾ । ਮੈਂ ਤੇ ਮੇਰਾ ਪਰਿਵਾਰ ਹਰ ਸਮੇਂ ਆਪਣੇ ਹਲਕੇ ਦੇ ਵੋਟਰਾੰ ਤੇ ਸਪੋਰਟਰਾਂ ਦੀ ਸੇਵਾ ਲਈ ਹਾਜ਼ਰ ਹਾਂ ਜੇ ਕਦੇ ਟੈਸਟ ਕਰਨਾ ਹੋਵੇ ਤਾਂ ਭਾਵੇ ਰਾਤ ਨੂੰ ਬਾਰਾਂ ਵਜੇ ਮੈਨੂੰ ਫੋਨ ਕਰਕੇ ਵੇਖ ਲੈਣਾ ਮੈਂ ਆਪਣੀ ਜ਼ੁਬਾਨ ਅਤੇ ਆਪਣੇ ਇਰਾਦੇ ਦਾ ਪੱਕਾ ਹਾਂ ।

Leave a Comment

और पढ़ें