- ਕਿਹਾ, ਆਸ਼ੂ ਦੇ ਹੱਕ ਵਿੱਚ ਵੋਟ ਪਾ ਕੇ ਇੱਕ ਨਿਡਰ ਅਤੇ ਬਹਾਦਰ ਸਿਆਸਤਦਾਨ ਦੀ ਜਿੱਤ ਬਣਾਓ ਯਕੀਨੀ

ਲੁਧਿਆਣਾ ( 13 ਜੂਨ )
ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਪੱਛਮੀ ਤੋਂ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਵਿਧਾਇਕ ਪ੍ਰਗਟ ਸਿੰਘ ਅਤੇ ਸੀਨੀਅਰ ਕਾਂਗਰਸੀ ਆਗੂ ਕੇ.ਕੇ. ਬਾਵਾ ਸਮੇਤ ਹੋਰ ਵੀ ਆਗੂ ਮੌਜੂਦ ਸਨ। ਫਿਰੋਜ਼ਪੁਰ ਰੋਡ ਸਥਿਤ ਕਾਂਗਰਸ ਦੇ ਮੁੱਖ ਚੋਣ ਦਫ਼ਤਰ ਪਹੁੰਚੇ ਰਾਮੂਵਾਲੀਆ ਨੇ ਪ੍ਰੈਸ ਕਾਨਫਰੰਸ ਦੌਰਾਨ ਭਾਰਤ ਭੂਸ਼ਣ ਆਸ਼ੂ ਦਾ ਦਿਲੋਂ ਸਮਰਥਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੂੰ ਜੰਮ ਕੋ ਕੋਸਿਆ। ਅਬਦਾਲੀ ਦੀ ਤਰਜ਼ ’ਤੇ ਪੰਜਾਬ ਨੂੰ ਲੁੱਟਣ ਆਏ ਕੇਜਰੀਵਾਲ ਤੋ ਬੱਚਣ ਲਈ ਸਥਾਨਕ ਵੋਟਰਾਂ ਨੂੰ ਅਪੀਲ ਕਰਦੇ ਹੋਏ ਰਾਮੂਵਾਲੀਆ ਨੇ ਕਿਹਾ ਕਿ 19 ਜੂਨ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਆਸ਼ੂ ਦਾ ਸਮਰਥਨ ਕਰਕੇ ਪੰਜਾਬ ਨੂੰ ਲੁੱਟਣ ਤੋਂ ਬਚਾਉਣ ਦੀ ਪਹਿਲੀ ਕੋਸ਼ਿਸ਼ ਕਰੋ। ਰਾਮੂਵਾਲੀਆ ਨੇ ਭਾਰਤ ਭੂਸ਼ਣ ਆਸ਼ੂ ਨੂੰ ਨਿਡਰ, ਬਹਾਦਰ ਦਿ੍ਰੜ ਇਰਾਦੀਆਂ ਵਾਲਾ ਸਿਆਸਤਦਾਨ ਦੱਸਦਿਆਂ ਕਿਹਾ ਕਿ ਉਨ੍ਹਾਂ (ਰਾਮੂਵਾਲੀਆ) ਦੇ ਸਾਥੀ ਹਰ ਵਾਰਡ ਅਤੇ ਬੂਥ ਪੱਧਰ ’ਤੇ ਆਸ਼ੂ ਲਈ ਪ੍ਰਚਾਰ ਕਰਕੇ ਆਸ਼ੂ ਦੀ ਜਿੱਤ ਯਕੀਨੀ ਬਣਾਉਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸਥਾਨਕ ਵੋਟਰਾਂ ਨੂੰ ਵੀ ਅਪੀਲ ਕੀਤੀ ਪੰਜਾਬ ਨੂੰ ਦੋਹਾਂ ਹੱਥਾਂ ਨਾਲ ਲੁੱਟਣ ਵਾਲਿਆਂ ਨੂੰ ਬਾਹਰ ਦਾ ਰਸਤਾ ਦਿਖਾਉਣ। ਤਾਕਿ ਆਸ਼ੂ ਦੇ ਵਿਧਾਇਕ ਅਤੇ ਮੰਤਰੀ ਕਾਰਜਕਾਲ ਦੌਰਾਨ ਅਧੂਰੇ ਰਹਿ ਗਏ ਕੰਮਾਂ ਨੂੰ ਪੂਰਾ ਕਰਨ ਦਾ ਰਾਹ ਪੱਧਰਾ ਕੀਤਾ ਜਾ ਸਕੇ ।

