- ਸਥਾਨਕ ਲੋਕਾਂ ਨੇ ਕਾਂਗਰਸੀ ਉਮੀਦਵਾਰ ਆਸ਼ੂ ਦਾ ਜਵਾਹਰ ਨਗਰ ਕੈਂਪ ਪਹੁੰਚਣ ’ਤੇ ਫੁੱਲਾਂ ਦੀ ਵਰਖਾ ਕਰਕੇ ਕੀਤਾ ਸਵਾਗਤ
- ਚੰਨੀ, ਔਜਲਾ, ਗੁਰਜੀਤ, ਪ੍ਰਗਟ, ਕੋਟਲੀ ਅਤੇ ਧਰਮਸੋਤ ਨੇ ਘਰ-ਘਰ ਜਾ ਕੇ ਆਸ਼ੂ ਲਈ ਮੰਗੇ ਵੋਟ

ਲੁਧਿਆਣਾ ( 13ਜੂਨ )
ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਵਿੱਚ ਕਾਂਗਰਸੀ ਉਮੀਦਵਾਰ ਦੇ ਸਮਰਥਨ ਵਿੱਚ ਜਵਾਹਰ ਨਗਰ ਕੈਂਪ ਵਿਖੇ ਹੋਈ ਚੋਣ ਮੀਟਿੰਗ ਵਿੱਚ ਜਨਸੈਲਾਬ ਉਮੜਨ ਨਾਲ ਵਿਰੋਧੀ ਪਾਰਟੀਆਂ ਦੇ ਹੋਂਸਲੇ ਪਸਤ ਹੋ ਹਏ। ਸਥਾਨਕ ਲੋਕਾਂ ਨੇ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦਾ ਭਵਿੱਖ ਦੇ ਵਿਧਾਇਕ ਦੇ ਤੌਰ ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਜਵਾਹਰ ਨਗਰ ਕੈਂਪ ਤੋਂ ਇਲਾਵਾ ਆਸ਼ੂ ਨੇ ਪੁਸ਼ਪ ਵਿਹਾਰ, ਬੀ.ਆਰ.ਐਸ. ਨਗਰ, ਸੀਤਾ ਨਗਰ ਅਤੇ ਭਾਰਤ ਨਗਰ ਚੌਕ ਸਮੇਤ ਹੋਰ ਕਈ ਥਾਵਾਂ ’ਤੇ ਚੋਣ ਮੀਟਿੰਗਾਂ ਨੂੰ ਵੀ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਸੁਖਵਿੰਦਰ ਕੋਟਲੀ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਕਾਂਗਰਸੀ ਆਗੂ ਯਾਮਿਨੀ ਗੋਮਰ, ਸ਼ਾਮ ਸੁੰਦਰ ਮਲਹੋਤਰਾ, ਕਾਂਗਰਸ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਪੂਨਮ ਮਲਹੋਤਰਾ ਨੇ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਵਿੱਚ ਹੋਏ ਵਿਕਾਸ ਦਾ ਹਵਾਲਾ ਦੇ ਦੇ ਮੌਜੂਦਾ ਸਰਕਾਰ ਦੇ ਤਿੰਨ ਸਾਲਾਂ ਦੌਰਾਨ ਹੋਏ ਫਰਜੀ ਬਦਲਾਅ ਦਾ ਪਰਦਾਫਾਸ਼ ਕੀਤਾ। ਸਾਬਕਾ ਕੌਂਸਲਰ ਬਲਜਿੰਦਰ ਸਿੰਘ ਬੰਟੀ ਨੇ ਜਵਾਹਰ ਨਗਰ ਕੈਂਪ ਦੇ ਵਸਨੀਕਾਂ ਵੱਲੋਂ ਭਰੋਸਾ ਦਿਵਾਇਆ ਕਿ ਇਸ ਵਾਰ ਪੱਛਮੀ ਵਿਧਾਨ ਸਭਾ ਹਲਕੇ ਦੇ ਲੋਕ ਕਿਸੇ ਮਜਬੂਰ ਵਿਧਾਇਕ ਨੂੰ ਨਹੀਂ ਚੁਣਨਗੇ ਸਗੋਂ ਇੱਕ ਮਜ਼ਬੂਤ ਤੇ ਪੱਕੇ ਇਰਾਦੇ ਵਾਲੇ ਵਿਧਾਇਕ ਨੂੰ ਵਿਧਾਨਸਭਾ ਵਿੱਚ ਭੇਜਣਗੇ । ਜਨਤਾ ਨੂੰ ਇਸ ਵਾਰ ਅਜਿਹੇ ਵਿਧਾਇਕ ਦੀ ਲੋੜ ਹੈ ਜੋ ਪੱਛਮੀ ਵਿਧਾਨ ਸਭਾ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਦ੍ਰਿੜ ਹੋਵੇ, ਨਾ ਕਿ ਅਜਿਹੇ ਵਿਧਾਇਕ ਦੀ ਜੋ ਦਿੱਲੀ ਦੇ ਲੋਕਾਂ ਅੱਗੇ ਝੁੱਕਣ ਵਾਲੇ ਦੀ । ਜਨਤਕ ਮੀਟਿੰਗ ਵਿੱਚ ਇਕੱਠੀ ਹੋਈ ਭਾਰੀ ਭੀੜ ਤੋਂ ਉਤਸ਼ਾਹਿਤ ਆਸ਼ੂ ਨੇ ਆਪਣੇ ਦੋ ਵਿਧਾਇਕ ਕਾਰਜਕਾਲ ਦੌਰਾਨ ਹੋਏ ਵਿਕਾਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਵਿਕਾਸ ਨੂੰ ਤਰਜੀਹ ਦਿੱਤੀ ਹੈ। ਵਿਕਾਸ ਦੀ ਨੀਤੀ ਭਵਿੱਖ ਵਿੱਚ ਵੀ ਜਾਰੀ ਰਹੇਗੀ। ਉਨ੍ਹਾਂ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਝੂਠੇ ਵਾਅਦਿਆਂ ਦੇ ਝਾਂਸੇ ਵਿੱਚ ਆਉਣ ਦੀ ਬਜਾਏ ਪਿਛਲੇ ਤਿੰਨ ਸਾਲਾਂ ਵਿੱਚ ਵਿਧਾਨ ਸਭਾ ਪੱਛਮੀ ਵਿੱਚ ਵਿਕਾਸ ਦੀ ਅਣਦੇਖੀ ਨੂੰ ਧਿਆਨ ਵਿੱਚ ਰੱਖਦੇ ਹੋਏ ਵੋਟ ਪਾਉਣ।

