- ਲੁਧਿਆਣਾ ਪੱਛਮੀ ਦੇ ਲੋਕਾਂ ਨਾਲ ਕੇਜਰੀਵਾਲ ਜੀ ਕਿਉਂ ਕਰ ਰਹੇ ਵਿਸ਼ੇਸ਼ ਵਿਕਾਸ ਦੇ ਝੂਠੇ ਵਾਅਦੇ
- ਬਾਕੀ 116 ਵਿਧਾਨ ਸਭਾ ਹਲਕਿਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ ?
- ਕੀ 116 ਵਿਧਾਨ ਸਭਾ ਹਲਕਿਆਂ ਵਿੱਚ ਇਨਸਾਨ ਨਹੀਂ ਵੱਸਦੇ ?

ਲੁਧਿਆਣਾ, ( 14 ਜੂਨ)
ਰਾਜ ਸਭਾ ਵਿੱਚ ਆਪਣੇ ‘ਬੇਰੁਜ਼ਗਾਰ ਨੇਤਾ’ ਅਰਵਿੰਦ ਕੇਜਰੀਵਾਲ ਨੂੰ “ਮੁੜ ਰੁਜ਼ਗਾਰ” ਦੇਣ ਦੀ ਬੇਤਾਬ ਕੋਸ਼ਿਸ਼ ਲਈ ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਘੇਰਦੇ ਹੋਏ, ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਅੱਜ ਲੁਧਿਆਣਾ ਪੱਛਮੀ ਦੇ ਲੋਕਾਂ ਨਾਲ ਕੇਜਰੀਵਾਲ ਦੇ ਵਿਕਾਸ ਦੇ ਵਾਅਦਿਆਂ ਦਾ ਮਜ਼ਾਕ ਉਡਾਇਆ।
ਆਸ਼ੂ ਨੇ ਆਮ ਆਦਮੀ ਪਾਰਟੀ ਅਤੇ ਇਸਦੇ ਨੇਤਾ “ਕੇਜਰੀਵਾਲ” ‘ਤੇ ਆਪਣੇ ਦੋਸ਼ ਦੁਹਰਾਏ ਕਿ ਉਹ ਲੁਧਿਆਣਾ ਪੱਛਮੀ ਉਪ ਚੋਣ ਇੱਕ ਵਿਧਾਇਕ ਨੂੰ ਚੁਣੇ ਜਾਣ ਲਈ ਨਹੀਂ ਲੜ ਰਹੇ ਸਨ, ਸਗੋਂ “ਰਾਜ ਸਭਾ ਵਿੱਚ ਆਪਣੇ ਬੇਰੁਜ਼ਗਾਰ ਨੇਤਾ ਨੂੰ ਦੁਬਾਰਾ ਰੁਜ਼ਗਾਰ” ਦੇਣ ਲਈ ਲੜ ਰਹੇ ਸਨ।
ਆਸ਼ੂ ਨੇ ਦੱਸਿਆ ਕਿ, ਪਿਛਲੇ 13 ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕੇਜਰੀਵਾਲ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਹਾਰਨ ਤੋਂ ਬਾਅਦ ਬੇਰੁਜ਼ਗਾਰ ਹੋ ਗਏ ਹਨ ਹੁਣ ਕੇਜਰੀਵਾਲ ਨੇ ਆਪਣੇ ਲਈ ਰਾਜ ਸਭਾ . ਮੈਂਬਰ ਦੀ ਨੌਕਰੀ ਚੁਣ ਲਈ ਹੈ, ਜਿਸ ਲਈ ਉਹ ਪੰਜਾਬ ਦੇ ਇੱਕ ਹੋਰ ਆਰ.ਐਸ. ਮੈਂਬਰ ਦੀ ਕੁਰਬਾਨੀ ਦੇਣਾ ਚਾਹੁੰਦਾ ਹੈ । ਆਸ਼ੂ ਨੇ ਕਿਹਾ ਕਿ ਲੁਧਿਆਣਾ ਪੱਛਮੀ ਸੀਟ ਜਿੱਤਣ ਲਈ ਕੇਜਰੀਵਾਲ ਦੇ “ਨਾਟਕੀ ਪਿਆਰ” ਦੇ ਕਾਰਨਾਂ ਨੂੰ ਸਮਝਣ ਦੀ ਲੋੜ ਹੈ । ਆਪਣੇ ਸਵਾਰਥ ਲਈ ਕੇਜਰੀਵਾਲ ਨੇ ਜਿੱਥੇ ਅਰੋੜਾ ਨੂੰ ਬਲੀ ਦਾ ਬੱਕਰਾ ਬਣਾਇਆ ਹੈ ਉੱਥੇ ਹੀ ਲੁਧਿਆਣਾ ਵਾਸੀਆਂ ਨੂੰ ਝੂਠੇ ਲਾਰੇ ਤੇ ਵਾਅਦਿਆਂ ਨਾਲ ਭਰਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ।
ਸ਼ਨੀਵਾਰ ਨੂੰ ਲੁਧਿਆਣਾ ਪੱਛਮੀ ਵਿੱਚ ਚੋਣ ਮੀਟਿੰਗਾਂ ਦੀ ਇੱਕ ਲੜੀ ਨੂੰ ਸੰਬੋਧਨ ਕਰਦੇ ਹੋਏ, ਆਸ਼ੂ ਨੇ ਕਿਹਾ ਕਿ ਪੰਜਾਬ ਦੇ 116 ਹੋਰ ਵਿਧਾਨ ਸਭਾ ਹਲਕੇ ਵੀ ਹਨ। “ਕੇਜਰੀਵਾਲ ਨੂੰ ਸਿਰਫ਼ ਲੁਧਿਆਣਾ ਪੱਛਮੀ ਲਈ ਪਿਆਰ ਕਿਵੇਂ ਪਨਪ ਰਿਹਾ । ਆਸ਼ੂ ਨੇ ਇਹ ਦੱਸਦੇ ਹੋਏ ਕਿਹਾ ਕਿ ਕੇਜਰੀਵਾਲ ਦਾ ਇੱਕੋ ਇੱਕ ਉਦੇਸ਼ ਆਪਣੇ ਲਈ ਰਾਜ ਸਭਾ ਦੀ ਕੁਰਸੀ ਹਾਸਲ ਕਰਨਾ ਹੈ ਨਾ ਕਿ ਪੰਜਾਬ ਨਾਲ ਪਿਆਰ ਜਾਂ ਹਮਦਰਦੀ ।

ਆਸ਼ੂ ਨੇ ਕਿਹਾ ਕਿ ਉਹ ਲੁਧਿਆਣਾ ਪੱਛਮੀ ਹਿੱਸੇ ਦੇ ਵਿਕਾਸ ਲਈ ਸੱਭ ਤੋਂ ਵੱਧ ਜਿੰਮੇਵਾਰ ਵਿਅਕਤੀ ਹੋਵੇਗਾ ਕਿਉਂਕਿ ਲੁਧਿਆਣਾ ਮੇਰਾ ਹੈ ਅਤੇ ਮੈਂ ਲੁਧਿਆਣਾ ਦਾ ਹਾਂ । ਆਸ਼ੂ ਨੇ ਕਿਹਾ ਕਿ ਕੇਜਰੀਵਾਲ ਜੋ ਫਰਜ਼ੀ ਵਾਅਦਾ ਕਰ ਰਹੇ ਨੇ ਸਾਰੀ ਜਨਤਾ ਨੂੰ ਉਸਦੇ ਇਰਾਦਿਆਂ ‘ਤੇ ਸ਼ੱਕ ਹੈ ਕਿਉਂਕਿ ਇਹ ਪੱਕਾ ਨੋਟ ਕਰ ਲਉ ਕਿ ਕੇਜਰੀਵਾਲ 17 ਜੂਨ ਤੋਂ ਬਾਅਦ ਇੱਥੇ ਨਹੀਂ ਦਿਖਾਈ ਦੇਣਗੇ, ਜਿਸ ਦਿਨ ਲੁਧਿਆਣਾ ਪੱਛਮੀ ਹਲਕੇ ਦਾ ਚੋਣ ਪ੍ਰਚਾਰ ਖਤਮ ਹੋ ਗਿਆ । ਆਸ਼ੂ ਨੇ ਕਿਹਾ, ਕੇਜਰੀਵਾਲ ਦੀ ਇੱਕੋ ਇੱਕ ਚਿੰਤਾ ਰਾਜ ਸਭਾ ਵਿੱਚ ਜਾਣ ਦੀ ਹੈ ਕਿਉਂਕਿ ਉਹ ਪਿਛਲੇ 13 ਸਾਲਾਂ ਵਿੱਚ ਪਹਿਲੀ ਵਾਰ। ਬੇਰੁਜ਼ਗਾਰ ਹੋਇਆ ਹੈ, ਇਸ ਲਈ ਉਹ ਬੇਚੈਨ ਤੇ ਚਿੰਤਾ ਮਹਿਸੂਸ ਕਰ ਰਿਹਾ ਹੈ।
‘ਆਮ ਆਦਮੀ ਪਾਰਟੀ ਦੇ ਸੁਪਰੀਮੋ ਦੇ ਦਾਅਵਿਆਂ ਦਾ ਮਜ਼ਾਕ ਉਡਾਉਂਦੇ ਹੋਏ ਕਿ ਉਹ ਸੰਜੀਵ ਅਰੋੜਾ ਨੂੰ ਮੰਤਰੀ ਬਣਾਉਣਗੇ, ਉਨ੍ਹਾਂ ਪੁੱਛਿਆ, ਲੁਧਿਆਣਾ ਸ਼ਹਿਰ ਦੇ ਬਾਕੀ ਪੰਜ ਵਿਧਾਇਕਾਂ ਬਾਰੇ ਕੀ ਜੋ ਪਹਿਲਾਂ ਹੀ ਸਾਢੇ ਤਿੰਨ ਸਾਲਾਂ ਤੋਂ ਉੱਥੇ ਹਨ ਜਾਂ ਪੰਜਾਬ ਦੇ ਬਾਕੀ ਵਿਧਾਇਕਾਂ ਬਾਰੇ ਕੀ ਖਿਆਲ ਹੈ ?
“ਲੁਧਿਆਣਾ ਪੱਛਮੀ ਦੇ ਉਮੀਦਵਾਰ ਬਾਰੇ ਕੀ ਖਾਸ ਹੈ, ਜੋ 3 ਸਾਲ ਪਹਿਲਾਂ ਤੱਕ ‘ਆਮ ਆਦਮੀ ਪਾਰਟੀ “ ਦਾ ਮੈਂਬਰ ਵੀ ਨਹੀਂ ਸੀ?” ਆਸ਼ੂ ਨੇ ਪੁੱਛਿਆ ਕਿ ਲਗਭਗ 80 ਹੋਰ ‘ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਜਿਨ੍ਹਾਂ ਦਾ ਪਾਰਟੀ ਪ੍ਰਤੀ ਯੋਗਦਾਨ ਨਵੇਂ ਸ਼ਾਮਲ ਹੋਏ ਲੁਧਿਆਣਾ ਪੱਛਮੀ ਦੇ ਉਮੀਦਵਾਰ ਅਰੋੜਾ ਨਾਲੋਂ ਜ਼ਿਆਦਾ ਹੈ ਜੋ ਤਿੰਨ ਸਾਲ ਪਹਿਲਾਂ ਪੰਜਾਬ ਤੋਂ ਰਾਜ ਸਭਾ ਲਈ ਨਾਮਜ਼ਦ ਹੋਣ ਤੋਂ ਬਾਅਦ “ਹੈਰਾਨੀਜਨਕ” ਤੇ ਅਚਨਚੇਤ ਹਾਲਤ ਵਿੱਚ ਰਾਜਨੀਤੀ ਵਿੱਚ ਆਇਆ ਸੀ, ਜਦੋਂ ਕਿ ਇੰਨੇ ਸਾਰੇ ਹੋਰ ‘ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਦਾਅਵਿਆਂ ਅਤੇ ਉਹਨਾਂ ਦੇ ਸਮਰਪਣ ਨੂੰ ਨਜ਼ਰਅੰਦਾਜ਼ ਕਰਦੇ ਹੋਏ ਹਾਕੀ ਵਿਧਾਇਕਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਹੈ ਅਤੇ ਸੱਭ ਨੂੰ ਵਿਸਾਰਿਆ ਤੇ ਨਜ਼ਰਅੰਦਾਜ਼ ਕੀਤਾ ਹੋਇਆ ਹੈ ।

