ਆਮ ਆਦਮੀ ਪਾਰਟੀ ਡਰ ਤੇ ਬੁਖਲਾਹਟ ਦਾ ਸ਼ਿਕਾਰ ਹੋਈ

👇समाचार सुनने के लिए यहां क्लिक करें

  • ਸਰਕਾਰੀ ਤੰਤਰ ਦੀ ਦੁਰਵਰਤੋਂ ਕਰਕੇ ਕਾਂਗਰਸ ਉਮੀਦਵਾਰ ਆਸ਼ੂ ਦੇ ਪੋਸਟਰ ਤੇ ਫਲੈਕਸ ਧੱਕੇ ਨਾਲ ਉਤਾਰੇ ਜਾ ਰਹੇ

ਲੁਧਿਆਣਾ ( 16 ਜੂਨ 2025 )
ਆਮ ਆਦਮੀ ਪਾਰਟੀ ਆਪਣੀ ਹਾਰ ਨੂੰ ਸਾਹਮਣੇ ਵੇਖਦਿਆਂ ਧੱਕੇਸ਼ਾਹੀ ਤੇ ਤਾਨਾਸ਼ਾਹੀ ਤੇ ਉੱਤਰ ਆਈ ਹੈ । ਸਰਕਾਰੀ ਤੰਤਰ ਦੀ ਦੁਰਵਰਤੋਂ ਕਰਦੇ ਹੋਏ ਸਰਕਾਰ ਦੇ ਅਫ਼ਸਰ ਭਾਰਤ ਭੂਸ਼ਣ ਆਸ਼ੂ ਦੇ ਪੋਸਟਰ , ਫਲੈਕਸ ਤੇ ਵੱਡੇ ਹੋਰਡਿੰਗ ਬੋਰਡ ਧੱਕੇ ਨਾਲ ਉਤਾਰ ਰਹੇ ਹਨ । ਇਹ ਵੀਡੀਉ ਤੇ ਫੋਟੋ ਜੋ ਤੁਸੀਂ ਵੇਖ ਰਹੋ ਹੋ ਇਹ ਘੁਮਾਰ ਮੰਡੀ ਖੇਤਰ ਦੀਆਂ ਹਨ ਪਰ ਪੱਛਮੀ ਹਲਕੇ ਦੇ ਹਰ ਹਿੱਸੇ ਵਿੱਚ ਕਾਂਗਰਸ ਪਾਰਟੀ ਦੇ ਝੰਡੇ ਤੇ ਪੋਸਟਰ ਸਰਕਾਰੀ ਅਧਿਕਾਰੀ ਜਾਣਬੁੱਝ ਕੇ ਉਤਾਰ ਰਹੇ ਤੇ ਪਾੜ ਰਹੇ ਹਨ । ਪੱਛਮੀ ਹਲਕੇ ਦੀ ਚੋਣ ਮੁਹਿੰਮ ਦੇ ਇੰਚਾਰਜ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸਰਕਾਰੀ ਅਫਸਰਾਂ ਦੇ ਇਸ ਧੱਕੇਸ਼ਾਹੀ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਸਰਕਾਰੀ ਅਫਸਰ ਚੋਣ ਜ਼ਾਬਤੇ ਵਿੱਚ ਰਹਿ ਕੇ ਨਿਰਪੱਖ ਡਿਊਟੀ ਕਰਨ ਨਾ ਕਿ ਕਿਸੇ ਪਾਰਟੀ ਦੇ ਵਰਕਰ ਬਣ ਕੇ ।


ਰਾਣਾ ਗੁਰਜੀਤ ਨੇ ਸਾਰੇ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਵੀ ਤਕੜੇ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਕਿਸੇ ਵੀ ਖੇਤਰ ਵਿੱਚ ਅਜਿਹੀ ਘਟਨਾ ਵਾਪਰਦੀ ਹੈ ਜਾਂ ਕੋਈ ਵਿਅਕਤੀ ਜਾਂ ਅਫਸਰ ਨਿੱਜੀ ਤੌਰ ਤੇ ਸਾਡੇ ਪੋਸਟਰ ਜਾਂ ਫਲੈਕਸ ਪਾੜਦਾ ਹੈ ਤਾਂ ਤੁਰੰਤ ਪਾਰਟੀ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ । ਰਾਣਾ ਗੁਰਜੀਤ ਸਿੰਘ ਨੇ ਕਿਹਾ ਤੁਰੰਤ ਇਸਦੀ ਸ਼ਿਕਾਇਤ ਮੁੱਖ ਚੋਣ ਅਧਿਕਾਰੀ ਨੂੰ ਕੀਤੀ ਜਾ ਰਹੀ ਹੈ

Leave a Comment

और पढ़ें