ਕੇਜਰੀਵਾਲ ਦਾ ਹੈ ਫਰਜ਼ੀ ਸਿੱਖਿਆ ਅਤੇ ਸਿਹਤ ਮਾਡਲ,ਪੰਜਾਬ ਦੇ ਸਕੂਲਾਂ’ ਚ ਨਾ ਤਾਂ ਅਧਿਆਪਕ ਅਤੇ ਨਾ ਹੀ ਹਸਪਤਾਲਾਂ’ ਚ ਡਾਕਟਰ : ਸੁਪ੍ਰਿਆ ਸ਼੍ਰੀਨੇਤ

👇समाचार सुनने के लिए यहां क्लिक करें

  • ਕਾਂਗਰਸ ਦੀ ਰਾਸ਼ਟਰੀ ਸੋਸ਼ਲ ਮੀਡੀਆ ਇੰਚਾਰਜ ਸੁਪ੍ਰਿਆ ਸ਼੍ਰੀਨੇਤ ਨੇ ਵਿਧਾਨ ਸਭਾ ਪੱਛਮੀ ’ ਚ ਆਸ਼ੂ ਦੇ ਹੱਕ ਵਿੱਚ ਕੀਤਾ ਪ੍ਰਚਾਰ

ਲੁਧਿਆਣਾ ( 15 ਜੂਨ 2025 )
ਦਿੱਲੀ ਦੇ ਫਰਜ਼ੀ ਸਿੱਖਿਆ ਅਤੇ ਸਿਹਤ ਮਾਡਲ ਦੇ ਨਾਮ ’ਤੇ ਛਲਕਪਟ ਕਰਕੇ ਬਣੀ ’ਆਮ ਆਦਮੀ ਪਾਰਟੀ “ ਦੀ ਸਰਕਾਰ ਦੇ ਰਾਜ ਦੌਰਾਨ ਸਕੂਲਾਂ ਵਿੱਚ ਨਾ ਤਾਂ ਅਧਿਆਪਕ ਹਨ ਅਤੇ ਨਾ ਹੀ ਹਸਪਤਾਲਾਂ ਵਿੱਚ ਡਾਕਟਰ। ਕੇਜਰੀਵਾਲ ਦੀ ਸਿੱਖਿਆ, ਸਿਹਤ ਅਤੇ ਉਦਯੋਗ ਕ੍ਰਾਂਤੀ ਸਿਰਫ ਕਾਗਜ਼ਾਂ ’ਤੇ ਹੀ ਸਾਬਤ ਹੋ ਰਹੀ ਹੈ। ਕਾਨੂੰਨ ਵਿਵਸਥਾ ਦਮ ਤੋੜ ਚੁੱਕੀ ਹੈ। ਖੁੱਲ੍ਹੇਆਮ ਫਿਰੋਤੀ , ਧਮਕੀਆਂ ਅਤੇ ਕਤਲ ਆਮ ਗੱਲ ਹੈ । ਕਾਰੋਬਾਰੀ ਨਿੱਜੀ ਸੁਰੱਖਿਆ ਲੈ ਕੇ ਕਾਰੋਬਾਰ ਬਚਾਉਣ ਤੇ ਜਾਨ ਮਾਲ ਦੀ ਰਾਖੀ ਕਰ ਰਹੇ ਹਨ। ਉਪਰੋਕਤ ਦੋਸ਼ ਕਾਂਗਰਸ ਦੀ ਰਾਸ਼ਟਰੀ ਸੋਸ਼ਲ ਮੀਡੀਆ ਇੰਚਾਰਜ ਸੁਪ੍ਰਿਆ ਸ਼੍ਰੀਨੇਤ ਨੇ ਵਿਧਾਨ ਸਭਾ ਹਲਕਾ ਪੱਛਮੀ ਦੇ ਚੋਣ ਦਫ਼ਤਰ ਵਿਖੇ ਆਯੋਜਿਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਲਗਾਏ। ਸੁਪ੍ਰਿਆ ਸ੍ਰੀਨੇਤ ਅੱਜ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਹੱਕ ਵਿੱਚ ਪ੍ਰਚਾਰ ਕਰਨ ਪਹੁੰਚੇ ਸਨ। ’ਆਮ ਆਦਮੀ ਪਾਰਟੀ ‘ ਸਰਕਾਰ ਦੀ ਫਰਜ਼ੀ ਸਿੱਖਿਆ, ਸਿਹਤ ਅਤੇ ਉਦਯੋਗਿਕ ਕ੍ਰਾਂਤੀ ’ਤੇ ਨਿਸ਼ਾਨਾ ਸਾਧਦਿਆਂ ਸ੍ਰੀਨੇਤ ਨੇ ਕਿਹਾ ਕਿ ’ਆਪ’ ਸਰਕਾਰ ਦੇ ਤਿੰਨ ਸਾਲਾਂ ਵਿੱਚ ਇੱਕ ਕ੍ਰਾਂਤੀ ਜ਼ਰੂਰ ਆਈ ਹੈ। ਇਹ ਕ੍ਰਾਂਤੀ ਪੰਜਾਬ ਨੂੰ ਕਰਜ਼ੇ ਦੇ ਬੋਝ ਹੇਠ ਦੱਬਣ ਦੀ ਹੈ । ਪਿਛਲੇ ਤਿੰਨ ਸਾਲਾਂ ਵਿੱਚ, ’ਆਮ ਆਦਮੀ ਪਾਰਟੀ ‘ ਦੀ ਸਰਕਾਰ ਨੇ 1.5 ਲੱਖ ਕਰੋੜ ਦਾ ਕਰਜ਼ਾ ਲਿਆ ਹੈ। ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਇਸ਼ਤਿਹਾਰਾਂ ’ਤੇ ਖਰਚ ਦਾ ਅੰਕੜਾ ਜੋ 91 ਕਰੋੜ ਸੀ, ਵਧ ਕੇ 791 ਕਰੋੜ ਹੋ ਗਿਆ ਹੈ। ਨਸ਼ਿਆਂ ਵਿਰੁੱਧ ਮੁਹਿੰਮ ਬਾਰੇ ਉਨ੍ਹਾਂ ਕਿਹਾ ਕਿ ਪਹਿਲਾਂ ਸ਼ੁਰੂ ਕੀਤੇ ਗਏ “ਯੁੱਧ ਨਸ਼ਿਆਂ ਵਿਰੁੱਧ “ ਦਾ ਕੀ ਬਣਿਆ ? ਆਮ ਆਦਮੀ ਪਾਰਟੀ ਸਰਕਾਰ ਨੂੰ ਸੋਸ਼ਲ ਮੀਡੀਆ ਪਾਰਟੀ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਇਸ਼ਤਿਹਾਰਾਂ ਵਿੱਚ ਵਿਕਾਸ ਦਾ ਮੰਤਰ ਸਿੱਖਿਆ ਹੈ। ਤਿੰਨ ਸਾਲਾਂ ਦੇ ਰਾਜ ਦੌਰਾਨ ਪੰਜਾਬ ਵਿੱਚ ਨਾ ਤਾਂ ਕੋਈ ਨਵਾਂ ਇੰਸਟੀਚਿਉਟ ਬਣਿਆ ਹੈ ਅਤੇ ਨਾ ਹੀ ਕੋਈ ਨਵਾਂ ਹਸਪਤਾਲ ਤੇ ਨਾ ਕੋਈ ਹੋਰ ਸੰਸਥਾ । ਲੁਧਿਆਣਾ ਦੀਆਂ ਸੜਕਾਂ ’ਤੇ ਲੱਗੇ ਹੋਰਡਿੰਗਾਂ ਵਿੱਚ ਅਗਲੇ 18 ਮਹੀਨਿਆਂ ਵਿੱਚ ਪੱਛਮੀ ਵਿਧਾਨ ਸਭਾ ਹਲਕੇ ਦਾ ਵਿਕਾਸ ਕਰਨ ਦੇ ’ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਦਾਅਵਿਆਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਨੇਤਰੀ ਨੇ ਸਵਾਲ ਕੀਤਾ ਕਿ ਪਿਛਲੇ 36 ਮਹੀਨਿਆਂ ਵਿੱਚ ਇਸ ਇਲਾਕੇ ਦਾ ਵਿਕਾਸ ਕਿਉਂ ਨਹੀਂ ਕੀਤਾ ਗਿਆ । ਜੋ ਅੱਜ ਚੇਤੇ ਆ ਰਿਹਾ ਹੈ । ਜਨਤਾ ਇਸ ਦਾ ਜਵਾਬ ਮੰਗਦੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰ ਸਿੰਘ ਨੇ ਸੰਜੀਵ ਅਰੋੜਾ ਦੇ ਖੁਦ ਵਲੋਂ ਹਲਵਾਰਾ ਹਵਾਈ ਅੱਡੇ ਦਾ ਨਿਰਮਾਣ ਕਰਵਾਉਣ ਦੇ ਦਾਅਵਿਆਂ ਨੂੰ ਖੋਖਲਾ ਕਰਾਰ ਦਿੱਤਾ ਅਤੇ ਕਿਹਾ ਕਿ ਹਲਵਾਰਾ ਹਵਾਈ ਅੱਡਾ ਉਨ੍ਹਾਂ ਦੇ ਯਤਨਾਂ ਨਾਲ ਬਣਿਆ ਹੈ ਇਤੇ ਇਹ ਯਤਨ 2018 ਤੋਂ ਆਰੰਭ ਕੀਤੇ ਸਨ । ਡਾਕਟਰ ਅਮਰ ਸਿੰਘ ਨੇ ਆਮ ਆਦਮੀ ਪਾਰਟੀ ਸਰਕਾਰ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਭਗਵੰਤ ਮਾਨ ਨੇ ਹਲਵਾਰਾ ਹਵਾਈ ਅੱਡੇ ਦੇ ਨਿਰਮਾਣ ਵਿੱਚ ਰੁਕਾਵਟਾਂ ਖੜ੍ਹੀਆਂ ਕੀਤੀਆਂ ਅਤੇ ਜਿਹੜਾ ਕੰਮ ਕੇਵਲ 9 ਮਹੀਨੇ ਵਿੱਚ ਹੋਣਾ ਸੀ ਉਸਨੂੰ ਕਿੰਨ ਸਾਲ ਲਗਾ ਦਿੱਤੇ ਅਤੇ ਹੁਣ ਚੋਣਾਂ ਵਿੱਚ ਹਲਵਾਰਾ ਹਵਾਈ ਅੱਡੇ ਦੀ ਵਾਹ ਵਾਹੀ ਲੈਣ ਲਊਂ ਝੂਠੀ ਇਸ਼ਤਿਹਾਰਬਾਜ਼ੀ ਕਰ ਰਹੇ ਹਨ । ਇਸ ਮੌਕੇ ਵਿਧਾਇਕ ਪ੍ਰਗਟ ਸਿੰਘ , ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਪੰਜਾਬ ਸ਼ੋਸ਼ਲ ਮੀਡੀਆ ਇੰਚਾਰਜ ਗੁਰਤੇਜ ਪੰਨੂ ਵੀ ਆਪਣੇ ਸਾਥੀਆਂ ਨਾਲ ਮੌਜੂਦ ਸਨ ।

Leave a Comment

और पढ़ें