- ਚੋਣ ਰੈਲੀਆਂ ਅਤੇ ਘਰ-ਘਰ ਪ੍ਰਚਾਰ ਦੋਰਾਨ ਆਸ਼ੂ ਨੂੰ ਮਿਲ ਰਿਹਾ ਹੈ ਭਾਰੀ ਜਨ ਸਮਰਥਨ

ਲੁਧਿਆਣਾ ( 16 ਜੂਨ )
ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਬਿਹਾਰ ਦੇ ਕਾਂਗਰਸੀ ਮੈਂਬਰ ਪਾਰਲੀਮੈਂਟ ਪੱਪੂ ਯਾਦਵ ਨੇ ਸਥਾਨਕ ਜਵਾਹਰ ਨਗਰ, ਨਿਊ ਕਿਦਵਈ ਪੁਰੀ, ਪ੍ਰਕਾਸ਼ ਕਲੋਨੀ ’ ਚ ਚੋਣ ਪ੍ਰਚਾਰ ਕਰਕੇ ਕਾਂਗਰਸ ਲਈ ਵੋਟਾਂ ਮੰਗੀਆਂ। ਪੱਪੂ ਯਾਦਵ ਨੇ ਸਥਾਨਕ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਝੂਠ ਆਧਾਰਿਤ ਰਾਜਨਿਤੀ ਤੋ ਸੁਚੇਤ ਕੀਤਾ । ਉਥੇ ਹੀ ਭ੍ਰਿਸ਼ਟ ਅਰਵਿੰਦ ਕੇਜਰੀਵਾਲ ਦੀਆਂ ਕਰਤੂਤਾਂ ਦਾ ਵੀ ਪਰਦਾਫਾਸ਼ ਕਰਦੇ ਹੋਏ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਵਲੋਂ ਵਿਧਾਨ ਸਭਾ ਪੱਛਮੀ ਵਿੱਚ ਕਰਵਾਏ ਵਿਕਾਸ ਕਾਰਜਾਂ ਬਾਰੇ ਗੱਲ ਕੀਤੀ ਤੇ ਕਿਹਾ ਵਿਧਾਇਕ ਅਤੇ ਮੰਤਰੀ ਦੇ ਤੋਰ ਤੇ ਆਸ਼ੂ ਵਲੋਂ ਆਪਣੇ ਕਾਰਜਕਾਲ ਦੌਰਾਨ ਕਰਵਾਏ ਵਿਕਾਸ ਕਾਰਜ ਖੁਦ ਗਵਾਹ ਹਨ। ਪੱਪੂ ਯਾਦਵ ਨੇ ਕਿਹਾ ਕਿ ਵਿਧਾਨ ਸਭਾ ਪੱਛਮੀ ਦੇ ਲੋਕਾਂ ਸਾਹਮਣੇ ਆਸ਼ੂ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਗਿਣਾਉਣ ਦੀ ਕੋਈ ਲੋੜ ਨਹੀਂ ਹੈ। ਕਿਉਂਕਿ ਸੱਤਾਧਾਰੀ ਪਾਰਟੀ ਦੇ ਲੋਕ ਸਿਰਫ਼ ਕਾਂਗਰਸ ਦੇ ਰਾਜ ਦੌਰਾਨ ਹੋਏ ਵਿਕਾਸ ’ਤੇ ਹੀ ਆਪਣੀ ਮੋਹਰ ਲਗਾ ਕੇ ਦਿਖਾ ਰਹੇ ਹਨ। ਵਿਧਾਨ ਸਭਾ ਪੱਛਮੀ ਵਿੱਚ ਕਾਂਗਰਸ ਦੀ ਜਿੱਤ ਨਾਲ ਝੂਠ ’ਤੇ ਆਧਾਰਿਤ ਰਾਜਨੀਤੀ ਦਾ ਸੂਰਜ ਡੁੱਬ ਜਾਵੇਗਾ। ਦੂਜੇ ਪਾਸੇ ਚੋਣ ਪ੍ਰਚਾਰ ਦੌਰਾਨ ਸ਼ਾਸਤਰੀ ਨਗਰ, ਰਾਜਗੁਰੂ ਨਗਰ, ਸਰਾਭਾ ਨਗਰ ਬਲਾਕ-ਏ, ਸ਼ਹੀਦ ਭਗਤ ਸਿੰਘ ਨਗਰ, ਅੱਗਰ ਨਗਰ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ, ਐਮ.ਪੀ. ਮੁਹਮੰਦ ਸਦੀਕ, ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ, ਸਾਬਕਾ ਮੰਤਰੀ ਸੁੱਖ ਸਰਕਾਰੀਆ, ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਲਾਡੀ ਸ਼ੇਰੋਵਾਲੀਆ, ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਸਾਬਕਾ ਵਿਧਾਇਕ ਅੰਗਦ ਸੈਣੀ, ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਮਮਤਾ ਦੱਤਾ, ਰਾਹੁਲ ਇੰਦਰ ਸਿੰਘ ਭੱਠਲ, ਰਣਧੀਰ ਕੌਰ ਟੌਹੜਾ, ਈਸ਼ਵਰਜੋਤ ਚੀਮਾ, ਪ੍ਰਵੀਨ ਕੋਹਲੀ, ਹਰਜਸ ਸਿੰਘ ਨਾਨਕ, ਪੰਕਜ ਕਾਕਾ ਨੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਰੈਲੀਆਂ ਨੂੰ ਵੀ ਸੰਬੋਧਨ ਕੀਤਾ। ਇਸ ਮੌਕੇ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਵਿਧਾਨ ਸਭਾ ਪੱਛਮੀ ਵਿੱਚ ਕਾਂਗਰਸ ਦੀ ਜਿੱਤ ਸੂਬੇ ਨੂੰ ਇੱਕ ਨਵੀਂ ਦਿਸ਼ਾ ਅਤੇ ਦਸ਼ਾ ਦੇਵੇਗੀ। ਪੰਜਾਬ ਦੇ ਲੋਕ ਸਰਕਾਰ ਦੇ ਜਬਰ-ਜ਼ੁਲਮ ਦਾ ਮੂੰਹ ਤੋੜ ਜਵਾਬ ਦੇਣਗੇ ਅਤੇ ਕਾਂਗਰਸ ਦੇ ਰਾਜ ਦੌਰਾਨ ਹੋਏ ਵਿਕਾਸ ਨੂੰ ਯਾਦ ਰੱਖਦੇ ਹੋਏ ਕਾਂਗਰਸ ਦੇ ਹੱਕ ਵਿੱਚ ਵੋਟ ਪਾਉਣਗੇ

