
ਲੁਧਿਆਣਾ ( ਹਰਮੇਲ ਸਿੰਘ ) 13.07.2025 ਨਸ਼ਾ ਪੂਰੇ ਭਾਰਤ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ ਜਿੱਥੇ ਦੇਸ਼ ਦੇ ਨੌਜਵਾਨਾਂ ਨੂੰ ਨਿਗਲ ਰਿਹਾ ਹੈ ਉੱਥੇ ਹੀ ਨਸ਼ਾ ਖਿਡਾਰੀਆਂ ਨੂੰ ਵੀ ਨਹੀਂ ਛੱਡ ਰਿਹਾ ਕੁਝ ਖਿਡਾਰੀ ਨਸ਼ੇ ਦਾ ਸਹਾਰਾ ਲੈ ਕੇ ਮੈਡਲ ਜਿੱਤ ਰਹੇ ਨੇ ਜਿਸ ਦਾ ਸਿੱਧੇ ਤੌਰ ਤੇ ਅਸਰ ਉਹਨਾਂ ਖਿਡਾਰੀਆਂ ਦੇ ਉੱਤੇ ਪੈਂਦਾ ਹੈ ਜੋ ਕਿ ਨਸ਼ੇ ਦੇ ਸੇਵਨ ਤੋਂ ਕਈ ਕੋਸ ਦੂਰ ਹਨ । ਉਨਾਂ ਦੇ ਕੈਰੀਅਰ ਦੇ ਉੱਤੇ ਸਿੱਧੇ ਤੌਰ ਤੇ ਅਸਰ ਪੈਂਦਾ ਹੈ । ਜਿਹੜੇ ਖਿਡਾਰੀ ਦਿਨ ਰਾਤ ਮਿਹਨਤ ਕਰਕੇ ਇਸ ਮੁਕਾਮ ਤੱਕ ਪਹੁੰਚਦੇ ਨੇ । ਉਨਾਂ ਨੂੰ ਜਦੋਂ ਇਸ ਤਰ੍ਹਾਂ ਦੇ ਖਿਡਾਰੀ ਜਿਹੜੇ ਕੀ ਨਸ਼ੇ ਦਾ ਸੇਵਨ ਕਰਕੇ ਖੇਡਦੇ ਨੇ ਜਿਸ ਤੋਂ ਬਾਅਦ ਜਿੱਤ ਕੇ ਮੈਡਲ ਹਾਸਲ ਕਰ ਲੈਂਦੇ ਨੇ ਪਰ ਗੱਲ ਕਰੀਏ ਉਹਨਾਂ ਖਿਡਾਰੀਆਂ ਦੀ ਜਿਹੜੇ ਮਿਹਨਤ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ ਤਾਂ ਉਸ ਟਾਈਮ ਤੇ ਉਹਨਾਂ ਖਿਡਾਰੀਆਂ ਦਾ ਮਨੋਬਲ ਟੁੱਟ ਜਾਂਦਾ ਹੈ । ਆਖਰੀ ਕਾਰ ਸੋਚਣ ਵਾਲੀ ਗੱਲ ਇਹ ਹੈ ਕਿ ਖਿਡਾਰੀ ਕਿਉਂ ਨਸ਼ੇ ਦਾ ਸਹਾਰਾ ਲੈ ਕੇ ਖੇਡਦੇ ਹਨ । ਆਖਿਰਕਾਰ ਕੌਣ ਇਹਨਾਂ ਨੂੰ ਨਸ਼ੇ ਵੱਲ ਧਕਦਾ ਹੈ। ਜਿੱਥੇ ਪੰਜਾਬ ਸਰਕਾਰ ਨਸ਼ੇ ਨੂੰ ਲੈ ਕੇ ਇੱਕ ਮੁਹਿਮ ਵਿਡੀ ਹੋਈ ਹੈ ਜਿਸ ਵਿੱਚ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਵਾਸਤੇ ਉਨਾਂ ਨੂੰ ਫੜ ਰਹੀ ਉਥੇ ਹੀ ਦੇਸ਼ ਭਰ ਦੇ ਹੋਰ ਸੂਬਿਆਂ ਨੂੰ ਵੀ ਇਸ ਤਰ੍ਹਾਂ ਦੀ ਮੁਹਿਮ ਚਲਾਣੀ ਚਾਹੀਦੀ ਹੈ ਤਾਂ ਕਿ ਨੌਜਵਾਨ ਪੀੜੀ ਨਸ਼ੇ ਦੀ ਦਲਦਲ ਤੋਂ ਦੂਰ ਰਹਿ ਸਕੇ । ਨਸ਼ੇ ਨੂੰ ਦੇਖਦੇ ਹੋਏ ਖੇਡ ਵਿਭਾਗ ਨੇ ਖਿਡਾਰੀਆਂ ਦੇ ਡੋਬ ਟੈਸਟ ਕਰਵਾਉਣੀ ਸ਼ੁਰੂ ਕਰ ਦਿੱਤੇ ਹਨ। ਬੀਤੇ ਦਿਨੀ ਵਿਭਾਗ ਨੇ ਕੁਝ ਖਿਡਾਰੀਆਂ ਦੇ ਡੋਬ ਟੈਸਟ ਕਰਵਾਏ ਜਦੋਂ ਉਹਨਾਂ ਦੀ ਰਿਪੋਰਟ ਹੈਰਾਨੀਜਨਕ ਆਕੜੇ ਸਾਹਮਣੇ ਆਏ। ਜਿਸ ਵਿੱਚੋਂ 134 ਦੇ ਕਰੀਬ ਦੇਸ਼ ਭਰ ਦੇ ਖਿਡਾਰੀ ਪੋਜੀਟਿਵ ਆਏ ਜੋ ਕਿ ਨਸ਼ੇ ਦਾ ਸੇਵਨ ਕਰਕੇ ਖੇਡਦੇ ਸੀਗੇ । ਸਭ ਤੋਂ ਵੱਡੀ ਗੱਲ ਇਹ ਕਿ ਇਹ ਖਿਡਾਰੀ ਨਾਬਾਲਿਕ ਤੋਂ ਲੈ ਕੇ ਬਾਲਿਕ ਤੱਕ ਪੋਜੀਟਿਵ ਆਏ ਹਨ । ਜਿਸ ਤੋਂ ਬਾਅਦ ਖੇਡ ਵਿਭਾਗ ਨੇ ਹਰਕਤ ਵਿੱਚ ਆਉਂਦਿਆਂ ਇਹਨਾਂ ਖਿਡਾਰੀਆਂ ਨੂੰ ਸਸਪੈਂਡ ਕਰ ਦਿੱਤਾ ਅਤੇ ਖਿਡਾਰੀਆਂ ਦੇ ਨਾਲ ਨਾਲ ਕੋਚ ਤੇ ਕੈਰੀਅਰ ਤੇ ਵੀ ਸਿੱਧੇ ਤੌਰ ਤੇ ਅਸਰ ਪਿਆ ਹੈ । ਅਕਸਰ ਦੇਖਣ ਨੂੰ ਮਿਲਦਾ ਸੀ ਕਿ ਖਿਡਾਰੀ ਨਸ਼ਾ ਕਰਦੇ ਨੇ ਪਰ ਵਿਭਾਗ ਨੇ ਇਸ ਚੀਜ਼ ਦੀ ਪੁਸ਼ਟੀ ਕਰ ਦਿੱਤੀ ਹੈ । ਦੇਸ਼ ਭਰ ਦੇ ਨੌਜਵਾਨ ਖਿਡਾਰੀਆਂ ਦੇ ਕੈਰੀਅਰ ਨੂੰ ਲੈ ਕੇ ਇਹ ਚਿੰਤਾਜਨਕ ਆਂਕੜਾ ਹੈ । ਜਿਆਦਾਤਰ ਖਿਡਾਰੀ ਜਿਹੜੇ ਪੋਜੀਟਿਵ ਆਏ ਹਨ ਉਹ
Name of Prohibited Substance / ADRV Nature
- Darbepoetin(dEPO), 2. Trenbolone, 3. Methoxy polyethylene, 4. glycol-epoetin beta (CERA), 5. Erythropoietin (EPO), 6. Stanozolol, 7. Stanozolol; Mephentermine;Drostanolone, 8. Stanozolol; Mephentermine; 19-Norandrosterone, 9. Stanozolol; GW1516; Mephentermine; Trenbolone, 10. Stanozolol; Canrenone;Trenbolone 11. Stanozolol; Boldione (androsta-1,4-diene- 3,17-dione); Boldenone 12. Metandienone , 13. Methyltestosterone, 14. Drostanolone, 15 Dehydrochloromethyl testosterone; SARMS 16. Oxandrolone 17. Mephentermine;Tramadol 18. 19-Norandrosterone 19. Erythropoietin (EPO 20. Stanozolol ;Drostanolone ;Tamoxifen ; Clomifene 21. Darbepoetin (dEPO) ;Erythropoietin (EPO) 22. Clomifene, 23. Trenbolone,
- athletics –
- Power lifting 83kg
- Athletics long distance 3000M
- Wrestling women’s freestyle
- Bodybuilding
- Athletics throws
- Canoe middle distance 500m
- Kabaddi
- Pencak silat tungal
- Wushu sanda
- Aquatics swimming sprint 100 m or less
- Basketball
- Judo
- Cycling
- Motorcycle racing
- Boxing
ਖੇਡਾਂ ਦੇ ਖਿਡਾਰੀ ਡੋਪ ਟੈਸਟ ਵਿੱਚ ਪੋਜੀਟਿਵ ਆਏ ਹਨ ਇਹਨਾਂ ਖੇਡਾਂ ਵਿੱਚੋਂ ਜਿਆਦਾਤਰ ਖਿਡਾਰੀ athletics , bodybuilding, powerlifting, weightlifting, wrestling, ਇਨਾ ਖੇਡਾਂ ਦੇ ਖਿਡਾਰੀ ਡੋਬ ਟੈਸਟ ਵਿੱਚ ਪੋਜੀਟਿਵ ਆਏ ਹਨ । ਨਸ਼ੇ ਨੂੰ ਦੇਖਦੇ ਹੋਏ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਵੱਲੋਂ ਇਹ ਆਕੜੇ ਭਾਰਤ ਸਰਕਾਰ ਨੂੰ ਅਤੇ ਖੇਡ ਵਿਭਾਗ ਨੂੰ ਦਿੱਤੇ ਗਏ ਨੇ । ਸਰਕਾਰ ਨੂੰ ਚਾਹੀਦਾ ਹੈ ਕਿ ਜਦੋਂ ਵੀ ਕਿਤੇ ਕੰਪੀਟੀਸ਼ਨ ਹੋਵੇ ਤਾਂ ਉੱਥੇ ਖਿਡਾਰੀਆਂ ਦੇ ਡੋਬ ਟੈਸਟ ਲਾਜ਼ਮੀ ਕੀਤੇ ਜਾਣ । ਤਾਂ ਕਿ ਸਹੀ ਖਿਡਾਰੀ ਦਾ ਭਵਿੱਖ ਅਤੇ ਉਸ ਦਾ ਕੈਰੀਅਰ ਬਚਿਆ ਰਵੇ। 134 ਖਿਡਾਰੀਆਂ ਵਿੱਚੋਂ ਪੰਜਾਬ ਦੇ ਵੀ ਕੁਝ ਖਿਡਾਰੀ ਹਨ ਜਿਨਾਂ ਦਾ ਡੋਬ ਟੈਸਟ ਪੋਜੀਟਿਵ ਆਇਆ ਹੈ। ਅਸੀਂ ਉਨਾਂ ਦੇ ਜਿਹੜੇ ਨਾਮ ਨੇ ਉਹ ਗੁਪਤ ਰੱਖੇ ਗਏ ਹਨ। ਖਿਡਾਰੀ ਦੇ ਮਾਂ ਬਾਪ ਨੂੰ ਵੀ ਆਪਣੇ ਬੱਚੇ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਉਸ ਦਾ ਜਿਹੜਾ ਬੱਚਾ ਹੈ ਉਹ ਕਿੱਥੇ ਜਾਂਦਾ ਹੈ ਕਿਸ ਤਰਹਾਂ ਦੀ ਉਸਦੀ ਸੰਗਤ ਹੈ ਉਸ ਵੱਲ ਧਿਆਨ ਦੇਣਾ ਜਰੂਰੀ ਹੈ ਸਰਕਾਰ ਦੇ ਨਾਲ ਨਾਲ ਬੱਚਿਆਂ ਦੇ ਮਾਂ ਬਾਪ ਨੂੰ ਵੀ ਸੁਚੇਤ ਰਹਿਣਾ ਪਵੇਗਾ । ਤਾਂ ਕਿ ਬੱਚਿਆਂ ਦੇ ਭਵਿੱਖ ਦੇ ਨਾਲ ਨਾਲ ਸਰਕਾਰ ਦੀ ਵੀ ਨਸ਼ਿਆਂ ਦੀ ਰੋਕਥਾਮ ਲਈ ਮਦਦ ਹੋ ਸਕੇ । 134 ਖਿਡਾਰੀਆਂ ਵਿੱਚੋਂ ਕੁਝ ਲੜਕੀਆਂ ਵੀ ਹਨ ਜਿਨਾਂ ਦਾ ਡੋਪ ਟੈਸਟ ਪੋਜੀਟਿਵ ਆਇਆ ਹੈ । ਇਹ ਜਿਹੜੇ ਅਸੀਂ ਆਂਕੜੇ ਦੱਸੇ ਹਨ ਇਹ ਪੂਰੇ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੇ ਹਨ । ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਖਿਡਾਰੀ ਕੋਈ ਵੀ ਖੇਡ ਖੇਡਦੇ ਹਨ ਉਹ ਨਸ਼ੇ ਦੀ ਦਲਦਲ ਤੋਂ ਦੂਰ ਰਹਿਣ । ਤਾਂ ਕਿ ਉਹ ਆਪਣਾ ਸੁਨਹਿਰਾ ਭਵਿੱਖ ਬਣਾ ਸਕਦੇ ਹਨ
