
ਲੁਧਿਆਣਾ 20.07.2025 ( ਹਰਮੇਲ ਸਿੰਘ ) ਗੱਲ ਕਰੀਏ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਜਿੱਥੇ ਵੱਡੇ ਵੱਡੇ ਵਾਅਦੇ ਕਰਦੇ ਨਜ਼ਰ ਆ ਰਹੀ ਹੈ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ 50000/- ਹਜ਼ਾਰ ਤੋਂ ਵੱਧ ਨੌਕਰੀ ਦਿੱਤੀ ਹੈ। ਗੱਲ ਕਰੀਏ ਪਟਵਾਰੀਆਂ ਦੇ ਨਾਲ ਸਹਾਇਕ ਵਜੋਂ ਕੰਮ ਕਰਦੇ ਇਹ ਨੌਜਵਾਨ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਪਟਵਾਰੀਆਂ ਦੇ ਨਾਲ ਸਹਾਇਕ ਕੰਮ ਕਰਦੇ ਹਨ ਤਾਂ ਕਿ ਲੋਕਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆ ਸਕੇ । ਪਰ ਸਵਾਲ ਖੜਾ ਹੁੰਦਾ ਹੈ ਸਰਕਾਰਾਂ ਦੇ ਉੱਪਰ ਵੀ ਕੀ ਸਰਕਾਰਾਂ ਪਟਵਾਰੀਆਂ ਨੂੰ ਇੱਕ ਸਹਾਇਕ ਵੀ ਨਹੀਂ ਦੇ ਸਕਦੀ ਤਾਂ ਕਿ ਉਹਨਾਂ ਦਾ ਕੰਮ ਸੌਖਾ ਹੋ ਸਕੇ ਪਰ ਗੱਲ ਕਰੀਏ ਪਟਵਾਰੀਆਂ ਦੀ ਉਹਨਾਂ ਨੂੰ ਮਜਬੂਰਨ ਇਹਨਾਂ ਨੌਜਵਾਨਾਂ ਨੂੰ ਪੜੇ ਲਿਖੇ ਨੌਜਵਾਨਾਂ ਨੂੰ ਆਪਣੇ ਨਾਲ ਰੱਖਣਾ ਪੈਂਦਾ ਹੈ ਤਾਂ ਕਿ ਲੋਕਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆ ਸਕੇ । ਲੋਕਾਂ ਦੀ ਸਹੂਲਤ ਵਾਸਤੇ ਪਟਵਾਰੀ ਇਹ ਮਜਬੂਰਨ ਕੰਮ ਕਰਦੇ ਹਨ। ਜੋ ਕਿ ਜਿਹੜੀ ਦੂਜੇ ਲੋਕਾਂ ਦੀ ਨਿਗਹਾ ਦੇ ਵਿੱਚ ਇਹ ਗੈਰ ਕਾਨੂੰਨੀ ਹੈ। ਦੇਖਿਆ ਜਾਵੇ ਤਾਂ ਪਟਵਾਰੀ ਇਨਾ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਹੋਇਆ ਹੈ। ਜਿਸ ਦੇ ਨਾਲ ਇਹ ਆਪਣੇ ਘਰ ਦਾ ਗੁਜ਼ਾਰਾ ਆਪਣੇ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਗੁਜ਼ਾਰਾ ਨਹੀਂ ਕਰਦੇ ਹਨ । ਲੇਕਿਨ ਸਰਕਾਰਾਂ ਨੂੰ ਇਹ ਸਭ ਚੀਜ਼ ਨਹੀਂ ਦਿਖਦੀ । ਜਦੋਂ ਅਸੀਂ ਇਹਨਾਂ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਅਸੀਂ ਇਹਨਾਂ ਦੀ ਹੱਡ ਬੀਤੀ ਸੁਣ ਕੇ ਖੁਦ ਹੈਰਾਨ ਰਹਿ ਗਏ। ਇਹਨਾਂ ਨੌਜਵਾਨਾਂ ਦਾ ਕਹਿਣਾ ਅਸੀਂ ਬੀਏ ਐਮਏ ਤੱਕ ਜੀ ਪੜ੍ਹਾਈ ਕੀਤੀ ਹੋਈ ਹੈ। ਦੇਖਿਆ ਜਾਵੇ ਤਾਂ ਨਰਸਰੀ ਤੋਂ ਲੈ ਕੇ ਬੀਏ ਤੱਕ ਦੀ ਪੜ੍ਹਾਈ ਦਾ ਖਰਚਾ ਲੱਖਾਂ ਰੁਪਏ ਖਰਚ ਹੋ ਜਾਂਦਾ ਹੈ। ਲੇਕਿਨ ਜਦੋਂ ਨੌਕਰੀ ਦੀ ਵਾਰੀ ਆਂਦੀ ਹੈ ਤਾਂ ਇਸ ਤਰ੍ਹਾਂ ਧੱਕੇ ਖਾਣੇ ਪੈਂਦੇ ਹਨ ਕਈ ਤਾਂ ਆਟੋ ਰਿਕਸ਼ਾ ਚਲਾਉਂਦੇ ਹਨ ਤੇ ਕਈ ਰੇੜੀ ਫੜੀ ਲਗਾਂਦੇ ਹਨ । ਪਰ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਇੰਨੇ ਲੱਖਾਂ ਰੁਪਏ ਖਰਚ ਕਰਕੇ ਜਦੋਂ ਨੌਜਵਾਨ ਪੜ੍ ਲਿਖ ਜਾਂਦੇ ਹਨ ਤਾਂ ਆਖਿਰਕਾਰ ਇਹਨਾਂ ਲੱਖਾਂ ਰੁਪਇਆ ਖਰਚ ਕਰਨ ਤੋਂ ਬਾਅਦ ਉਹਨਾਂ ਨੂੰ ਰੇੜੀ ਫੜੀ ਜਾਂ ਇਸ ਤਰ੍ਹਾਂ ਦੇ ਕੰਮ ਕਰਨੇ ਪੈਂਦੇ ਹਨ ਤਾਂ ਸਰਕਾਰਾਂ ਤੇ ਕਿਤੇ ਨਾ ਕਿਤੇ ਸਵਾਲ ਜਰੂਰ ਖੜਾ ਹੁੰਦਾ ਹੈ ਕਿ ਉਹ ਆਖਿਰਕਾਰ ਨੌਕਰੀ ਕਿਸ ਨੌਜਵਾਨਾਂ ਨੂੰ ਦਿੰਦੇ ਹਨ । ਇਹਨਾਂ ਨੌਜਵਾਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਕਈ ਵਾਰ ਸਰਕਾਰੀ ਨੌਕਰੀ ਅਪਲਾਈ ਕਰ ਚੁੱਕੇ ਹਾਂ ਪਰ ਸਰਕਾਰ ਨੇ ਸਾਡੀ ਬਾਂਹ ਨਹੀਂ ਫੜੀ ਆਖਿਰਕਾਰ ਸਾਨੂੰ ਆਪਣੇ ਘਰ ਅਤੇ ਬੱਚਿਆਂ ਦਾ ਗੁਜ਼ਾਰਾ ਕਰਨ ਵਾਸਤੇ ਇਹ ਸਭ ਕੰਮ ਕਰਨੇ ਪੈਂਦੇ ਹਨ । ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਸਰਕਾਰ ਬਣਾਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦੇ ਨਾਲ ਵੱਡੇ ਵੱਡੇ ਵਾਅਦੇ ਕਰਦੇ ਸਨ ਇਹ ਆਮ ਆਦਮੀ ਦੀ ਸਰਕਾਰ ਹੈ ਸਾਡੀ ਸਰਕਾਰ ਵਿੱਚ ਕੋਈ ਧਰਨਾ ਪ੍ਰਦਰਸ਼ਨ ਨਹੀਂ ਹੋਵੇਗਾ । ਬੇਰੁਜ਼ਗਾਰਾਂ ਨੂੰ ਨੌਕਰੀ ਮਿਲੇਗੀ। ਦੁਖੀ ਲੋਕਾਂ ਨੂੰ ਇਨਸਾਫ ਮਿਲੇਗਾ । ਪਰ ਸਰਕਾਰ ਬਣਨ ਤੋਂ ਬਾਅਦ ਬੇਰੁਜ਼ਗਾਰੀ ਹੋਰ ਵੱਧ ਗਈ । ਕਰਾਈਮ ਹੋਰ ਵੱਧ ਗਿਆ। ਬੇਸ਼ੱਕ ਪੰਜਾਬ ਸਰਕਾਰ ਆਪਣੇ ਵੱਲੋਂ ਉਪਰਾਲੇ ਕਰ ਰਹੀ ਹੈ। ਪਰ ਉਹ ਉਪਰਾਲੇ ਕੀਤੇ ਲੋਕਾਂ ਨੂੰ ਨਜ਼ਰ ਨਹੀਂ ਆ ਰਹੇ । ਸਭ ਤੋਂ ਵੱਡੀ ਗੱਲ ਕੀ ਇਹ ਜਿਹੜੇ ਨੌਜਵਾਨ ਨੇ ਇਹ ਵਧੀਆ ਮਹਿੰਗੇ ਸਕੂਲ ਦੇ ਵਿੱਚ ਪੜੇ ਹੋਏ ਨੇ ਅਤੇ ਪੜ੍ਹਾਈ ਤੋਂ ਬਾਅਦ ਉਹਨਾਂ ਨੂੰ ਇਸ ਤਰ੍ਹਾਂ ਦੇ ਕੰਮ ਕਰਨੇ ਪੈਣ ਤਾਂ ਸਰਕਾਰਾਂ ਤੇ ਜਰੂਰ ਸਵਾਲੀਆ ਨਿਸ਼ਾਨ ਖੜਾ ਹੁੰਦਾ ਹੈ । ਇਹਨ੍ਾਂ ਦਾ ਇਹ ਵੀ ਕਹਿਣਾ ਹੈ ਕਿ ਨਾ ਹੀ ਸਾਡੀ ਅਕਾਲੀ ਦਲ ਨੇ ਸੁਣੀ ਨਾ ਹੀ ਸਾਡੀ ਕਾਂਗਰਸ ਨੇ ਸੁਣੀ ਤੇ ਹੁਣ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਨੇ ਵੀ ਸਾਡੀ ਬਾਂਹ ਨਹੀਂ ਫੜੀ। ਬੇਸ਼ੱਕ ਅਸੀਂ ਵੋਟ ਜਰੂਰ ਆਮ ਆਦਮੀ ਪਾਰਟੀ ਨੂੰ ਪਾਈ ਸੀ ਤਾਂ ਕਿ ਸਾਨੂੰ ਵਿਸ਼ਵਾਸ ਸੀ ਕਿ ਸਰਕਾਰ ਸਾਡਾ ਕੋਈ ਨਾ ਕੋਈ ਮਸਲਾ ਹੱਲ ਕਰੂਗੀ ਲੇਕਿਨ ਇਹਨਾਂ ਦਾ ਇਹ ਕਹਿਣਾ ਕਿ ਜੇ ਸਾਨੂੰ ਪਤਾ ਹੁੰਦਾ ਕੀ ਸਰਕਾਰਾਂ ਨੇ ਇਸ ਤਰ੍ਹਾਂ ਦੇ ਕੰਮ ਕਰਨੇ ਨੇ ਤਾਂ ਅਸੀਂ ਇਹਨਾਂ ਨੂੰ ਵੋਟ ਪਾਉਣ ਦੀ ਬਜਾਏ ਨੋਟਾਂ ਨੂੰ ਵੋਟ ਪਾ ਦਿੰਦੇ । ਦੂਜੇ ਪਾਸੇ ਜਦੋਂ ਪਟਵਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਪੰਜਾਬ ਸਰਕਾਰ ਨੂੰ ਕਈ ਵਾਰ ਕਹਿ ਚੁੱਕੇ ਹਾਂ ਕਿ ਸਾਨੂੰ ਸਹਾਇਕ ਦੀ ਲੋੜ ਹੈ ਪਰ ਸਰਕਾਰ ਅਸ਼ਵਾਸਨ ਦੇ ਦਿੰਦੀ ਹੈ ਪਰ ਸੁਣਵਾਈ ਨਹੀਂ ਕਰਦੀ । ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਇਹਨਾਂ ਨੌਜਵਾਨਾਂ ਬਾਰੇ ਕੀ ਸੋਚਦੀ ਹੈ । ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਦਾ ਕਾਰਜਕਾਲ ਤਕਰੀਬਨ ਡੇਢ ਸਾਲ ਦੇ ਕਰੀਬ ਰਹਿ ਗਿਆ ਹੈ। ਸਰਕਾਰ ਆਉਣ ਤੋਂ ਪਹਿਲਾਂ ਜਿਹੜੇ ਵੱਡੇ ਵੱਡੇ ਵਾਅਦੇ ਕੀਤੇ ਸਨ ਕੀ ਹੁਣ ਪੰਜਾਬ ਸਰਕਾਰ ਡੇਢ ਸਾਲ ਦੇ ਵਿੱਚ ਪੂਰੇ ਕਰ ਸਕੇਗੀ ਕਿ ਨਹੀਂ । ਲੇਕਿਨ ਪਟਵਾਰੀਆਂ ਦੇ ਨਾਲ ਜਿਹੜੇ ਨੌਜਵਾਨ ਸਹਾਇਕ ਕੰਮ ਕਰ ਰਹੇ ਹਨ ਉਹਨਾਂ ਨੂੰ ਅਜੇ ਵੀ ਪੰਜਾਬ ਸਰਕਾਰ ਤੇ ਉਮੀਦ ਹੈ ਕਿ ਸ਼ਾਇਦ ਉਨਾਂ ਦੀ ਝੋਲੀ ਦੇ ਵਿੱਚ ਸਰਕਾਰ ਨੌਕਰੀ ਦੀ ਭੀਖ ਪਾ ਦਵੇ । ਦੱਸ ਦਈਏ ਕਿ ਇੱਕ ਨੌਜਵਾਨ ਦੇ ਪਿੱਛੇ ਤਕਰੀਬਨ ਪਰਿਵਾਰਿਕ ਮੈਂਬਰ ਪੰਜ ਤੋਂ ਛੇ ਹਨ । ਪੂਰੇ ਪੰਜਾਬ ਦੇ ਵਿੱਚ 1000 ਤੋਂ ਵੱਧ ਪੜੇ ਲਿਖੇ ਨੌਜਵਾਨ ਪਟਵਾਰੀਆਂ ਦੇ ਨਾਲ ਸਹਾਇਕ ਕੰਮ ਕਰਦੇ ਹਨ। । ਤਕਰੀਬਨ ਪਟਵਾਰੀ 6000 ਤੋਂ ਵੱਧ ਲੋਕਾਂ ਦਾ ਢਿੱਡ ਭਰਦੇ ਹਨ। ਕਈ ਬੱਚਿਆਂ ਦੀ ਫੀਸ ਦਿੰਦੇ ਹਨ। ਇਹ ਹੁਣ ਸਰਕਾਰ ਨੂੰ ਸੋਚਣਾ ਚਾਹੀਦਾ ਇਹਨਾਂ ਨੌਜਵਾਨਾਂ ਬਾਰੇ ਜਿਹੜਾ ਕੰਮ ਪਟਵਾਰੀ ਕਰ ਰਹੇ ਹਨ ਉਹ ਕੰਮ ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾ ਸੀ।
