ਮੁੱਖ ਮੰਤਰੀ ਸਾਹਿਬ ਕਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਲੁਧਿਆਣਾ ਦੇ ਪਿੰਡ ਕਨੀਜਾ ਦੇ ਇੰਤਕਾਲ ਨਹੀਂ ਹੋਏ ਦਰਜ

👇समाचार सुनने के लिए यहां क्लिक करें

ਲੁਧਿਆਣਾ 30.09.2025 ( ਹਰਮੇਲ ਸਿੰਘ ) ਜਿਥੇ ਪੰਜਾਬ ਸਰਕਾਰ ਲੋਕਾਂ ਦੀ ਸਹੂਲਤ ਵਾਸਤੇ ਵੱਡੇ ਵੱਡੇ ਵਾਅਦੇ ਕਰਦੀ ਹੈ ਪਰ ਜਮੀਨੀ ਹਕੀਕਤ ਤੇ ਉਹ ਵਾਹਦੇ ਪੂਰੇ ਨਹੀਂ ਹੁੰਦੇ ਦਿਖਾਈ ਦਿੰਦੇ । ਲੋਕ ਪਟਵਾਰਖਾਨੇ ਆ ਜੀ ਚੱਕਰ ਕੱਟ ਕੱਟ ਕੇ ਥੱਕ ਜਾਂਦੇ। ਤੇ ਪੰਜਾਬ ਸਰਕਾਰ ਨੂੰ ਕੋਸਦੇ । ਹਾਲਹੀ ਦੇ ਵਿੱਚ ਲੁਧਿਆਣਾ ਤੇ ਪਿੰਡ ਕਨੀਜਾ ਜੇ ਲੋਕਾਂ ਦੇ ਨਾਲ ਬੀਤ ਰਹੀ ਹੈ । ਜਿੱਥੇ ਕਿ ਲੋਕਾਂ ਨੇ ਇੰਤਕਾਲ ਕਰਵਾਉਣ ਵਾਸਤੇ ਆਪਣੀਆਂ ਰਜਿਸਟਰੀਆਂ ਤਿੰਨ ਤਿੰਨ ਮਹੀਨਿਆਂ ਤੋਂ ਪਟਵਾਰੀ ਨੂੰ ਦਿੱਤੀਆਂ ਹੋਈਆਂ ਨੇ ਜਿਸ ਤੋਂ ਬਾਅਦ ਅਜੇ ਤੱਕ ਇੰਤਕਾਲ ਦਰਜ਼ ਤੱਕ ਨਹੀਂ ਹੋਏ । ਜਦੋਂ ਲੋਕ ਪੁੱਛਦੇ ਨੇ ਕੀ ਕਾਰਨ ਹੈ । ਉੱਥੇ ਪਟਵਾਰੀ ਆਪਰੇਟਰਾਂ ਦਾ ਹਵਾਲਾ ਦੇ ਦਿੰਦੇ ਨੇ ਅੱਜ ਸਿਸਟਮ ਬੰਦ ਹੈ ਅੱਜ ਆਪਰੇਟਰ ਛੁੱਟੀ ਤੇ ਹੈ ਸਰਵਰ ਡਾਊਨ ਹੈ । ਇਹ ਹਾਲ ਕੱਲਾ ਪਿੰਡ ਕਨੀਜਾ ਦਾ ਨਹੀਂ ਹੈ । ਲੁਧਿਆਣੇ ਜ਼ਿਲ੍ਹੇ ਦੇ ਕਈ ਪਿੰਡ ਨੇ ਜਿੱਥੇ ਬਹੁਤ ਬੁਰਾ ਹਾਲ ਹੈ । ਦੂਜੇ ਪਾਸੇ ਗੱਲ ਕਰੀਏ ਜਿੱਥੇ ਕਿ ਸਰਕਾਰ ਨੇ ਆਨਲਾਈਨ ਫਰਦਾਂ ਦੀ ਸੁਵਿਧਾ ਲੋਕਾਂ ਨੂੰ ਦਿੱਤੀ ਹੋਈ ਹੈ। ਉਹ ਵੀ ਸੁਵਿਧਾ ਸਹੀ ਤਰੀਕੇ ਦੇ ਨਾਲ ਨਹੀਂ ਚੱਲਦੀ । ਕੀ ਕਹਿਣਾ ਕੀਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਜੇ ਪਾਸੇ ਜਦੋਂ ਪਟਵਾਰੀਆਂ ਨੂੰ ਇੰਤਕਾਲ ਲਈ ਪੁੱਛਦੇ ਹਾਂ ਤਾਂ ਉਹਨਾਂ ਦੀ ਇੱਕ ਹੀ ਗੱਲ ਹੁੰਦੀ ਹੈ ਅਸੀਂ ਇੰਤਕਾਲ ਦਰਜ ਕਰਨ ਵਾਸਤੇ ਭੇਜੇ ਹੋਏ ਨੇ ਜਲਦੀ ਹੀ ਦਰਜ ਹੋ ਜਾਣਗੇ । ਦੋ ਦੋ ਤਿੰਨ ਤਿੰਨ ਮਹੀਨਿਆਂ ਤੋਂ ਪਏ ਇੰਤਕਾਲ ਅਜੇ ਤੱਕ ਦਰਜ ਨਹੀਂ ਹੋਏ । ਅਗਰ ਕੋਈ ਰਜਿਸਟਰੀ ਦੋ ਤਿੰਨ ਸਾਲ ਪੁਰਾਣੀ ਹੈ ਉਸ ਦਾ ਇੰਤਕਾਲ ਦਰਜ ਕਰਨ ਨੂੰ ਵੀ ਕਈ ਕਈ ਦਿਨ ਲੱਗ ਜਾਂਦੇ ਨੇ । ਪੰਜਾਬ ਸਰਕਾਰ ਨੂੰ ਕਿਤੇ ਨਾ ਕਿਤੇ ਧਿਆਨ ਦੇਣ ਜੀ ਜਰੂਰਤ ਹੈ । ਇੱਕ ਕੰਮ ਵਾਸਤੇ ਲੋਕ ਕਈ ਕਈ ਦਿਨ ਚੱਕਰ ਲਗਾਉਂਦੇ ਨੇ ਪਟਵਾਰਖਾਨਿਆਂ ਦੇ ।

Leave a Comment

और पढ़ें