ਕਿਸਾਨ ਮੋਰਚੇ ਦੀ ਕਾਲ ਤੇ ਪਿੰਡ ਮੋਹੀ ਵਿਖੇ ਚਿੱਪ ਵਾਲੇ ਮੀਟਰ ਲਾਹਕੇ ਬਿਜਲੀਘਰ ਮੁੱਲਾਂਪੁਰ ਦਾਖਾ ਵਿਖੇ ਜਮਾਂ ਕਰਵਾਏ ਗਏ ।

👇समाचार सुनने के लिए यहां क्लिक करें

ਲੁਧਿਆਣਾ 28 ਜਨਵਰੀ (ਹਰਮੇਲ ਸਿੰਘ ) ਕਿਸਾਨ ਮੋਰਚੇ ਦੀ ਕਾਲ ਤੇ ਪਿੰਡ ਮੋਹੀ ਵਿਖੇ ਚਿੱਪ ਵਾਲੇ ਮੀਟਰ ਲਾਹਕੇ ਬਿਜਲੀਘਰ ਮੁੱਲਾਂਪੁਰ ਦਾਖਾ ਵਿਖੇ ਜਮਾਂ ਕਰਵਾਏ ਗਏ ।
ਇਸ ਮੌਕੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਮੀਤ ਪ੍ਰਧਾਨ ਸ ਕੁਲਦੀਪ ਸਿੰਘ ਮੋਹੀ ਨੇ ਕਿਹਾ ਕਿ ਮੌਕੇ ਦੀਆਂ ਸਰਕਾਰਾਂ
ਬਿਜਲੀ ਸੋਧ ਬਿੱਲ 2025 ਨੂੰ ਲਿਆ ਕੇ ਬਿਜ਼ਲੀ ਵਿਭਾਗ ਨੂੰ ਪੂਰਨ ਤੌਰ ਤੇ ਪ੍ਰਾਈਵੇਟ ਹੱਥਾਂ ਵਿੱਚ ਦੇਣਾ ਚਹੁੰਦੀ ਹੈ ਏਸੇ ਅਧੀਨ ਹੀ ਹਰ ਘਰ ਵਿੱਚ ਚਿੱਪ ਵਾਲੇ ਮੀਟਰ ਲਾਏ ਜਾ ਰਹੇ ਹਨ ਜੋ ਕਿ ਹਰ ਵਰਗ ਲਈ ਨੁਕਸਾਨਦਾਇਕ ਹਨ। ਆਮ ਲੋਕ ਇਹਨਾਂ ਮੀਟਰਾਂ ਤੋਂ ਬਹੁਤ ਦੁਖੀ ਹਨ ਕਿਓਂਕਿ ਜਿੰਨਾਂ ਘਰਾਂ ਵਿੱਚ ਇਹ ਮੀਟਰ ਲੱਗੇ ਹਨ ਓਹਨਾਂ ਦੇ ਬਿੱਲ ਲੱਖਾਂ ਰਪੈ ਆਉਣ ਲੱਗ ਪਏ ਹਨ ਜੋ ਕਿ ਆਮ ਲੋਕਾਂ ਲਈ ਏਨੀ ਰਕਮ ਭਰਨੀ ਵੱਸੋਂ ਬਾਹਰ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸਦੇ ਹੋਰ ਵੀ ਮਾੜੇ ਨਤੀਜੇ ਸਾਹਮਣੇ ਆਉਣਗੇ ਇਸ ਲਈ ਹੀ ਲੋਕਾਂ ਦੇ ਦਰਦ ਨੂੰ ਦੇਖਦੇ ਹੋਏ ਕਿਸਾਨ ਮਜ਼ਦੂਰ ਮੋਰਚੇ ਨੇ ਪੂਰੇ ਪੰਜਾਬ ਵਿੱਚ 21 ਤੇ 22 ਜਨਵਰੀ ਨੂੰ ਚਿੱਪ ਵਾਲੇ ਮੀਟਰ ਲਾਹਕੇ ਬਿਜਲੀ ਘਰ ਜਮਾਂ ਕਰਵਾਉਣ ਦੀ ਕਾਲ ਦਿੱਤੀ ਗਈ ਸੀ।
ਜਿਸ ਦੇ ਤਹਿਤ ਕਿਸਾਨ ਮਜਦੂਰ ਮੋਰਚੇ ਦੇ ਆਗੂਆਂ ਨੇ ਪਿੰਡੋ-ਪਿੰਡ ਚਿੱਪ ਵਾਲੇ ਮੀਟਰ ਲਾਹਕੇ ਨੇੜੇ ਦੇ ਬਿਜਲੀ ਘਰਾਂ ਵਿੱਚ ਜਮਾਂ ਕਰਵਾਏ ਹਨ।
ਅੱਗੇ ਗੱਲਬਾਤ ਕਰਦਿਆਂ ਮਾਸਟਰ ਗੁਰਮੀਤ ਸਿੰਘ ਜੀ ਇਕਾਈ ਪ੍ਰਧਾਨ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਕਿਹਾ ਹੈ ਕਿ ਸਰਕਾਰ ਚਾਹੇ ਪੰਜਾਬ ਦੀ ਹੋਵੇ ਜਾਂ ਸੈਂਟਰ ਦੀ ਹੋਵੇ ਇਹਨਾਂ ਸਰਕਾਰਾਂ ਨੂੰ ਕਾਰਪੋਰੇਟ ਘਰਾਣੇ ਹੀ ਚਲਾ ਰਹੇ ਹਨ ਇਸ ਲਈ ਇਹਨਾਂ ਤੋਂ ਆਮ ਲੋਕਾਂ ਦੇ ਭਲੇ ਦੀ ਆਸ ਨਹੀ ਕੀਤੀ ਜਾ ਸਕਦੀ।
ਏਥੇ ਹੀ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਬੱਲੋਵਾਲ ਨੇ ਜਿੱਥੇ ਸਹਿਯੋਗ ਦੇਣ ਲਈ ਲੋਕਾਂ ਦਾ ਧੰਨਵਦ ਕੀਤਾ ਓਥੇ ਇਹ ਵੀ ਕਿਹਾ ਹੈ ਕਿ ਅਸੀਂ ਲੋਕ ਵਿਰੋਧੀ ਕਨੂੰਨ ਦਾ ਹਮੇਸ਼ਾ ਵਿਰੋਧ ਕੀਤਾ ਹੈ ਤੇ ਕਰਦੇ ਰਹਾਂਗੇ ਓਹਨਾਂ ਕਿਹਾ ਕਿ ਚਿੱਪ ਵਾਲੇ ਮੀਟਰ ਆਮ ਲੋਕਾਂ ਦੀ ਜੇਬ ਤੇ ਡਾਕਾ ਹੈ ਇਸ ਲਈ ਅਸੀਂ ਇਹ ਮੀਟਰ ਕਿਸੇ ਵੀ ਹਾਲਤ ਵਿੱਚ ਨਹੀਂ ਲੱਗਣ ਦੇਵਾਂਗੇ ਅਤੇ ਜੋ ਲਾਏ ਗਏ ਨੇ ਓਹਨਾਂ ਨੂੰ ਲਾਹਕੇ ਅਸੀਂ ਬਿਜਲੀ ਘਰ ਜਮਾਂ ਕਰਵਾ ਦਿੱਤਾ ਹੈ ਜੋ ਰਹਿ ਗਏ ਨੇ ਓਹ ਵੀ ਅਸੀਂ ਸੂਬਾ ਆਗੂਆਂ ਦੇ ਅਦੇਸ਼ ਤੇ ਜਲਦੀ ਹੀ ਲਾਹ ਦੇਵਾਂਗੇ।
ਇਸ ਮੌਕੇ ਜ਼ਿਲਾ ਪ੍ਰਧਾਨ ਹਰਦੀਪ ਸਿੰਘ ਬੱਲੋਵਾਲ ,ਜ਼ਿਲ੍ਹਾ ਮੀਤ ਪ੍ਰਧਾਨ ਕੁਲਦੀਪ ਸਿੰਘ ਮੋਹੀ ਜਿਲਾ ਆਗੂ ਮਾ ਗੁਰਮੀਤ ਸਿੰਘ ਮੋਹੀ ਇਕਾਈ ਮੈਂਬਰ ਜਸਮੇਲ ਸਿੰਘ, ਪਰਦੀਪ ਸਿੰਘ ਮਾਂਗਟ,ਕੇਵਲ ਸਿੰਘ ਰਣਜੀਤ ਸਿੰਘ, ਮਨਪ੍ਰੀਤ ਸਿੰਘ, ਪ੍ਰਿਤਪਾਲ ਸਿੰਘ, ਸੁਖਵਿੰਦਰ ਸਿੰਘ, ਨਿਰਮਲ ਸਿੰਘ ,ਮਹਿੰਦਰ ਸਿੰਘ, ਰਛਪਾਲ ਸਿੰਘ, ਜਗਰਾਜ ਸਿੰਘ, ਨੰਬਰਦਾਰ ਪਰਮਜੀਤ ਸਿੰਘ, ਕਿਰਨਦੀਪ ਸਿੰਘ, ਕਰਮਜੀਤ ਸਿੰਘ,ਗੁਰਮੁੱਖ ਸਿੰਘ ਬੱਲੋਵਾਲ ਆਦਿ ਹਾਜਰ ਸਨ।

Leave a Comment

और पढ़ें