
ਮਿਤੀ: 23.02.2026 ਲੁਧਿਆਣਾ ( harmel singh ) ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ, ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਸਵੱਪਨ ਸ਼ਰਮਾ, IPS ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਜਾਰੀ ਹੈ। ਇਸੇ ਤਹਿਤ ਸ੍ਰੀ ਹਰਪਾਲ ਸਿੰਘ PPS, DCP ਇੰਨਵੈਸਟੀਗੇਸ਼ਨ, ਸ੍ਰੀ ਅਮਨਦੀਪ ਸਿੰਘ ਬਰਾੜ PPS, ADCP ਇੰਨਵੈਸਟੀਗੇਸ਼ਨ ਅਤੇ ਸ੍ਰੀ ਦੀਪ ਕਰਨ ਸਿੰਘ PPS, ACP ਡਿਟੈਕਟਿਵ-2 ਦੀ ਅਗਵਾਈ ਹੇਠ ਇੰਸਪੈਕਟਰ ਨਵਦੀਪ ਸਿੰਘ ਇੰਚਾਰਜ ਕਰਾਇਮ ਬ੍ਰਾਂਚ ਲੁਧਿਆਣਾ ਦੀ ਟੀਮ ਵੱਲੋਂ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਦੌਰਾਨ ਵੱਡੀ ਕਾਮਯਾਬੀ ਹਾਸਲ ਕੀਤੀ ਗਈ।
ਪੁਲਿਸ ਪਾਰਟੀ ਵੱਲੋਂ ਵਿਟੀ ਪੁਆਇੰਟ, ਸੰਨੀ ਮੰਦਰ, ਤਾਜਪੁਰ ਰੋਡ ਲੁਧਿਆਣਾ ਵਿਖੇ ਚੈਕਿੰਗ ਕੀਤੀ ਜਾ ਰਹੀ ਸੀ, ਜਦੋਂ L/SI ਮਮਤਾ ਮਿਨਹਾਸ ਨੂੰ ਇੱਕ ਗੁਪਤ ਸੂਚਨਾ ਪ੍ਰਾਪਤ ਹੋਈ ਕਿ ਪ੍ਰਿੰਸ ਮਹਿਤਾ ਉਰਫ ਕਾਕਾ ਪੁੱਤਰ ਸੁਭਾਸ ਮਹਿਤਾ ਵਾਸੀ ਗਲੀ ਨੰਬਰ 02, ਕਰਮਸਰ ਕਲੋਨੀ, ਥਾਣਾ ਟਿੱਬਾ ਲੁਧਿਆਣਾ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਅਤੇ ਆਪਣੇ ਕੋਲ ਨਜਾਇਜ਼ ਅਸਲਾ ਵੀ ਰੱਖਦਾ ਹੈ। ਸੂਚਨਾ ਅਨੁਸਾਰ ਉਹ ਟੋਲ ਪਲਾਜਾ ਲਾਡੋਵਾਲ ਨੇੜੇ ਝੁੱਗੀਆਂ ਕੋਲ ਗਾਹਕ ਦੀ ਉਡੀਕ ਕਰ ਰਿਹਾ ਹੈ।
ਇਸ ਸੂਚਨਾ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਟੀਮ ਵੱਲੋਂ ਰੇਡ ਕੀਤੀ ਗਈ ਅਤੇ ਪ੍ਰਿੰਸ ਮਹਿਤਾ ਉਰਫ ਕਾਕਾ ਨੂੰ ਕਾਬੂ ਕਰ ਲਿਆ ਗਿਆ। ਉਸਦੀ ਤਲਾਸ਼ੀ ਦੌਰਾਨ ਉਸ ਪਾਸੋਂ 100 ਗ੍ਰਾਮ ਹੈਰੋਇਨ, 01 ਪਿਸਟਲ .32 ਬੋਰ ਅਤੇ 02 ਜਿੰਦਾ ਰੌਂਦ ਬਰਾਮਦ ਕੀਤੇ ਗਏ।
ਇਸ ਸੰਬੰਧ ਵਿੱਚ ਮੁਕੱਦਮਾ ਨੰਬਰ 53 ਮਿਤੀ 22.02.2026 ਅਧੀਨ ਧਾਰਾ 21/61/85 NDPS ਐਕਟ ਅਤੇ 25/54/59 Arms Act ਥਾਣਾ ਲਾਡੋਵਾਲ ਵਿੱਚ ਦਰਜ ਕੀਤਾ ਗਿਆ ਹੈ।
ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ