ਆਸ਼ੂ ਨੇ ਵਰ੍ਹਦੇ ਮੀਂਹ ਵਿੱਚ ਵੀ ਕੀਤਾ ਚੋਣ ਪ੍ਰਚਾਰ, ਪੰਜ ਪੀਰ ਹੰਬੜਾਂ ਰੋਡ , ਹੈਬੋਵਾਲ ਵਿਖੇ ਰੈਲੀ ਵਿੱਚ ਬਰਸਾਤ ਦੀ ਪਰਵਾਹ ਕੀਤੇ ਬਿਨ੍ਹਾਂ ਉਮੜੀ ਭੀੜ ਨੇ ਸੁਣਿਆ ਆਪਣੇ ਮਹਿਬੂਬ ਆਗੂ ਨੂੰ

👇समाचार सुनने के लिए यहां क्लिक करें

ਲੁਧਿਆਣਾ ( 16 ਜੂਨ )

ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦਾ ਚੋਣ ਪ੍ਰਚਾਰ ਸਿਖਰਾਂ ਤੇ ਪਹੁੰਚ ਚੁੱਕਾ ਹੈ । ਵਰ੍ਹਦੇ ਮੀਂਹ ਵਿੱਚ ਵੀ ਪੂਰੇ ਜੋਸ਼ ਨਾਲ ਭਾਰਤ ਭੂਸ਼ਣ ਆਸ਼ੂ ਨੂੰ ਸੁਣਨ ਲਈ ਭੀੜ ਡੱਟ ਕੇ ਖੜੀ ਰਹੀ । ਇਹ ਨਜ਼ਾਰਾ ਸੋਮਵਾਰ ਨੂੰ ਸਥਾਨਕ ਪੰਜ ਪਾਰ ਹੰਬੜ੍ਹਾਂ ਰੋਡ ਹੈਬੋਵਾਲ ਵਿਖੇ ਹੋਈ ਇੱਕ ਰੈਲੀ ਵਿੱਚ ਵੇਖਣ ਨੂੰ ਮਿਲਿਆ । ਚੋਣ ਮੀਟਿੰਗ ਵਿੱਚ ਬੱਦਲਾਂ ਦੀ ਗੂੱਜ ਅਤੇ ਅਸਮਾਨ ਤੋਂ ਹੋ ਰਹੀ ਤੇਜ ਬਾਰਿਸ਼ ਦੇ ਬਾਵਜੂਦ ਸਥਾਨਕ ਲੋਕ ਆਪਣੇ ਚਹੇਤੇ ਤੇ ਮਹਿਬੂਬ ਆਗੂ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਅਤੇ ਹੋਰ ਕਾਂਗਰਸੀ ਆਗੂਆਂ ਨੂੰ ਸੁਣਨ ਲਈ ਮੀੰਹ ਵਿੱਚ ਭਿੱਜਦੇ ਖੜੇ ਰਹੇ । ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਧਾਇਕ ਪ੍ਰਗਟ ਸਿੰਘ, ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ, ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ, ਸਾਬਕਾ ਮੇਅਰ ਬਲਕਾਰ ਸੰਧੂ ਨੇ ਸਥਾਨਕ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਰੀ ਮੀਂਹ ਦੌਰਾਨ ਕਾਂਗਰਸੀ ਆਗੂਆਂ ਨੂੰ ਸੁਨਣ ਲਈ ਇਕੱਤਰ ਹੋਈ ਭਾਰੀ ਭੀੜ ਦਰਸਾਉਂਦੀ ਹੈ ਕਿ ਵਿਧਾਨ ਸਭਾ ਪੱਛਮੀ ਦੇ ਚੋਣ ਵਿੱਚ ਆਸ਼ੂ ਦੀ ਜਿੱਤ ਯਕੀਨੀ ਹੈ। ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਪਿਛਲੇ 25 ਸਾਲ ਵਿਧਾਨ ਸਭਾ ਪੱਛਮੀ ਸਮੇਤ ਲੁਧਿਆਣਾ ਦੇ ਲੋਕਾਂ ਦੀ ਸੇਵਾ ਨੂੰ ਸਮਰਪਿਤ ਕੀਤੇ ਹਨ। ਜਿਸਦਾ ਸਿੱਧਾ ਪ੍ਰਮਾਣ ਤੁਸੀਂ ਲੋਕਾਂ ਨੇ ਔਖੇ ਸਮੇਂ ਵਿੱਚ ਮੇਰਾ ਸਾਥ ਦੇ ਕੇ ਅਤੇ ਸਰਕਾਰ ਦੇ ਅੱਤਿਆਚਾਰਾਂ ਨੂੰ ਚੁਣੌਤੀ ਦੇਣ ਦੀ ਤਾਕਤ ਦੇ ਕੇ ਦਿੱਤਾ ਹੈ। ਇਸ ਦੌਰਾਨ, ਸਥਾਨਕ ਲੋਕਾਂ ਨੇ ਆਸ਼ੂ ਨੂੰ ਵਿਧਾਨ ਸਭਾ ਵਿੱਚ ਭੇਜਣ ਦਾ ਵਾਅਦਾ ਕੀਤਾ ਅਤੇ ਕਾਂਗਰਸ ਲੀਡਰਸ਼ਿਪ ਨੂੰ ਉਨ੍ਹਾਂ ਦੇ ਹੱਕ ਵਿੱਚ ਵੋਟ ਪਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਆਸ਼ੂ ਦੇ ਵੋਟਰਾਂ ਅਤੇ ਸਾਥੀਆਂ ਨੇ ਰਿਹਾ ਕਿ 19 ਜੂਨ ਨੂੰ ਭਾਰਤ ਭੂਸ਼ਣ ਆਸ਼ੂ ਦੀ ਜਿੱਤ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਤੇ ਦਸ਼ਾ ਪ੍ਰਦਾਨ ਕਰੇਗੀ ।

Leave a Comment

और पढ़ें