
ਲੁਧਿਆਣਾ 24.06.2025 ( ਹਰਮੇਲ ਸਿੰਘ ) ਜਿੱਥੇ ਪੰਜਾਬ ਸਰਕਾਰ ਖਜ਼ਾਨੇ ਨੂੰ ਭਰਨ ਲਈ ਵੱਖ ਵੱਖ ਤਰੀਕੇ ਅਪਣਾ ਰਹੀ ਹੈ ਉੱਥੇ ਹੀ ਗੱਲ ਕਰਦੇ ਆਂ ਵਪਾਰੀ ਵਰਗ ਅਤੇ ਭੱਠਾ ਮਾਲਕਾਂ ਦੀ ਇਹ ਵੀ ਪੰਜਾਬ ਦੇ ਖਜ਼ਾਨੇ ਭਰਨ ਵਿੱਚ ਕਿਤੇ ਨਾ ਕਿਤੇ ਯੋਗਦਾਨ ਜਰੂਰ ਦਿੰਦੇ ਹਨ । ਲੇਕਿਨ ਪੰਜਾਬ ਦੇ ਖਜ਼ਾਨੇ ਨੂੰ ਭਰਨ ਲਈ ਸਭ ਤੋਂ ਵੱਡਾ ਯੋਗਦਾਨ ਭੱਠਾ ਮਾਲਕਾਂ ਦਾ ਹੁੰਦਾ ਹੈ । ਇੱਕ ਮਕਾਨ ਦੀ ਉਸਾਰੀ ਕਰਨ ਵਾਸਤੇ ਇੱਟ ਦੇ ਨਾਲ ਨਾਲ ਰੇਤਾ ਬਜਰੀ ਸੀਮਟ ਅਤੇ ਸਰੀਏ ਦੀ ਲੋੜ ਪੈਂਦੀ ਹੈ ਲੇਕਿਨ ਮਕਾਨ ਦੀ ਉਸਾਰੀ ਉਦੋਂ ਹੋਵੇਗੀ ਜਦੋਂ ਇੱਟ ਬਣੇਗੀ । ਭੱਠਾ ਮਾਲਕਾਂ ਦੀ ਦੇਣ ਸਦਕਾ ਪੰਜਾਬ ਸਰਕਾਰ ਨੂੰ ਰੇਤਾ ਬਜਰੀ ਸੀਮਟ ਅਤੇ ਸਰੀਏ ਤੋਂ ਮਾਲੀਆ ਆਉਂਦਾ ਹੈ ਲੇਕਿਨ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਭੱਠਾ ਮਾਲਕਾਂ ਦੀ ਸਰਕਾਰ ਦਾ ਖਜ਼ਾਨਾ ਜਰੂਰ ਭਰਦੇ ਨੇ ਲੇਕਿਨ ਕਿਤੇ ਨਾ ਕਿਤੇ ਇਹਨਾਂ ਦੀ ਜੇਬ ਤੇ ਡਾਕਾ ਜਰੂਰ ਪੈਂਦਾ ਹੈ । ਜ਼ਿਆਦਾਤਰ ਜਿਹੜੇ ਠੇਕੇਦਾਰ ਹੁੰਦੇ ਨੇ ਉਨ੍ਾਂ ਦੀ ਜਿੰਮੇਵਾਰੀ ਹੇਠ ਪ੍ਰਵਾਸੀ ਲੇਬਰ ਕੰਮ ਕਰਦੀ ਹੈ। ਜੋ ਕਿ ਕਿਤੇ ਨਾ ਕਿਤੇ ਭੱਠੇ ਮਾਲਕਾਂ ਦਾ ਨਜਾਇਜ਼ ਫਾਇਦਾ ਚੁੱਕਦੀ ਹੈ। ਜੋ ਕਿ ਪੰਜਾਬ ਵਿੱਚ ਲਗਾਤਾਰ ਇਹ ਮਾਮਲੇ ਵੱਧਦੇ ਹੀ ਨਜ਼ਰ ਆ ਰਹੇ ਨੇ। ਦੱਸ ਦਈਏ ਕਿ ਜਦੋਂ ਕੋਈ ਠੇਕੇਦਾਰ ਲੇਬਰ ਲੈ ਕੇ ਆਉਂਦਾ ਹੈ ਭੱਠੇ ਤੇ ਉਹ ਭੱਠੇ ਮਾਲਕਾਂ ਤੋਂ ਅਡਵਾਂਸ ਪੈਸੇ ਲੈ ਲੈਂਦਾ ਹੈ ਲੇਕਿਨ ਉਹ ਠੇਕੇਦਾਰ ਲੇਬਰ ਤੱਕ ਉਹ ਪੈਸੇ ਨਹੀਂ ਪਹੁੰਚਾਉਂਦਾ । ਜਿਸ ਤੋਂ ਬਾਅਦ ਅਕਸਰ ਭੱਠੇ ਮਾਲਕਾਂ ਵੱਲੋਂ ਲੇਬਰ ਨੂੰ ਪੈਸੇ ਨਾ ਦੇਣ ਸਬੰਧੀ ਸ਼ਿਕਾਇਤਾਂ ਆਉਂਦੀਆਂ ਨੇ ਲੇਕਿਨ ਅਸਲ ਵਿੱਚ ਭੱਠੇ ਮਾਲਕ ਪਹਿਲਾਂ ਹੀ ਠੇਕੇਦਾਰ ਨੂੰ ਪੈਸੇ ਦੇ ਦਿੱਤੇ ਜਾਂਦੇ ਹਨ ਲੇਬਰ ਦੇ । ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗਾ ਹੈ ਕਿ ਕੁਝ ਸਿਆਸਤ ਦਾਨਾ ਵੱਲੋਂ ਭੱਠੇ ਮਾਲਕਾਂ ਤੋਂ ਲੇਬਰ ਦੇ ਠੇਕੇ ਲਏ ਹੁੰਦੇ ਹਨ । ਜਿਸ ਕਾਰਨ ਭੱਠੇ ਮਾਲਕ ਆਪਣੀ ਮਰਜ਼ੀ ਦੀ ਲੇਬਰ ਨਹੀਂ ਰੱਖ ਸਕਦੇ ਅਤੇ ਮਜਬੂਰਨ ਭੱਠਾ ਮਾਲਕਾਂ ਨੂੰ ਉਨਾਂ ਸਿਆਸਤਦਾਨਾਂ ਅੱਗੇ ਝੁਕਣਾ ਪੈਂਦਾ ਹੈ। ਜਿਸ ਕਾਰਨ ਪੰਜਾਬ ਵਿੱਚ ਭੱਠੇ ਮਾਲਕ ਆਪਣੇ ਭੱਠੇ ਬੰਦ ਕਰਕੇ ਹੋਰ ਸੂਬਿਆਂ ਵਿੱਚ ਜਾ ਕੇ ਭੱਠਾ ਲਗਾ ਰਹੇ ਨੇ । ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਇਸ ਵੱਲ ਗੌਰ ਕਰਨਾ ਪਵੇਗਾ ਅਗਰ ਭੱਠਾ ਮਾਲਕਾਂ ਦੀ ਹੋਂਦ ਪੰਜਾਬ ਦੇ ਵਿੱਚ ਬਚਾਉਣਾ ਚਾਹੁੰਦੀ ਹੈ ਤਾਂ ਪੰਜਾਬ ਸਰਕਾਰ ਨੂੰ ਇਹਨਾਂ ਲੋਕਾਂ ਦੇ ਖਿਲਾਫ ਜਿਹੜੇ ਕਿ ਭੱਠਾ ਮਾਲਕਾਂ ਨੂੰ ਬੁਲਾਕ ਮੇਲਿੰਗ ਤਹਿਤ ਠੱਗਦੇ ਨੇ ਉਹਨਾਂ ਤੇ ਨਕੇਲ ਕਸਨੀ ਪਵੇਗੀ ਅਗਰ ਪੰਜਾਬ ਸਰਕਾਰ ਨੇ ਇਸ ਗੱਲ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਵੀ ਤੁਹਾਨੂੰ ਇੱਟਾਂ ਦਾ ਭੱਠਾ ਦੇਖਣ ਨੂੰ ਨਹੀਂ ਮਿਲੇਗਾ । ਲੇਕਿਨ ਸਭ ਤੋਂ ਵੱਡੀ ਗੱਲ ਕਿ ਭੱਠੇ ਮਾਲਕ ਆਪਣੇ ਕਈ ਭੱਠੇ ਬੰਦ ਕਰਕੇ ਦੂਜੇ ਸੂਬਿਆਂ ਦੇ ਵਿੱਚ ਜਾ ਚੁੱਕੇ ਨੇ
