
ਲੁਧਿਆਣਾ 08.08.2025 ( ਬਿਊਰੋ ) ਲੁਧਿਆਣਾ ਦੀ ਫਿਰੋਜ਼ਗਾਰੀ ਮਾਰਕੀਟ ਜਿੱਥੇ ਬੈਂਕਾਂ ਦਾ ਗੜ੍ਹ ਮੰਨਿਆ ਜਾਂਦਾ ਹੈ। ਸੈਂਕੜਿਆਂ ਦੀ ਤਾਦਾਦ ਦੇ ਵਿੱਚ ਇੱਥੇ ਫਾਇਨਾਂਸ ਕੰਪਨੀਆਂ ਨੇ ਜੋ ਕਿ ਲੋਕਾਂ ਦੀ ਸਹੂਲਤ ਵਾਸਤੇ ਲੋਨ ਦਿੰਦੀਆਂ ਨੇ ਉੱਥੇ ਹੀ ਦੂਜੇ ਪਾਸੇ ਗੱਲ ਕਰੀਏ ਕੁਝ ਸ਼ਰਾਰਤੀ ਅਨਸਰਾਂ ਦੀ ਜੋ ਕਿ ਭੋਲੇ ਭਾਣੇ ਲੋਕਾਂ ਨੂੰ ਲੋਣ ਦਵਾਉਣ ਨੂੰ ਲੈ ਕੇ ਅਤੇ ਆਪਣੇ ਜਾਲ ਦੇ ਵਿੱਚ ਫਸਾ ਕੇ ਉਹਨਾਂ ਦੇ ਨਾਲ ਲੱਖਾਂ ਦੀ ਠੱਗੀ ਮਾਰਦੇ ਨੇ । ਦੂਜੇ ਪਾਸੇ ਜਾਲੀ ਫਰਦਾਂ ਬਣਾ ਕੇ ਬੈਂਕਾਂ ਦੇ ਨਾਲ ਧੋਖਾਧੜੀ ਕਰਦੇ ਹਨ। ਕਿਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਦੀਪਕ ਨਾਮ ਦੇ ਸ਼ਖਸ ਨੇ ਲੋਕਾਂ ਦੇ ਨਾਲ ਲੋਨ ਦਿਵਾਉਣ ਨੂੰ ਲੈ ਕੇ ਲੋਕਾਂ ਨਾਲ ਧੋਖਾਧੜੀ ਕੀਤੀ ਹੈ । ਦਰਅਸਲ ਮਾਮਲਾ ਕੁਝ ਮਹੀਨੇ ਪਹਿਲਾਂ ਤਾਂ ਹੈ ਜਦੋਂ ਨਿੱਜੀ ਪ੍ਰਾਈਵੇਟ ਬੈਂਕ ਦਾ ਨਾਮ ਵਰਤ ਕੇ ਇਸ ਸ਼ਖਸ ਨੇ ਲੋਕਾਂ ਦੇ ਨਾਲ ਧੋਖਾਧੜੀ ਕੀਤੀ ਹੈ। ਜਿਸ ਤੋਂ ਬਾਅਦ ਬੈਂਕ ਮੈਨੇਜਰ ਵੱਲੋਂ ਇਸ ਸ਼ਖਸ ਦੇ ਖਿਲਾਫ ਸਣੇ ਸਬੂਤ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਕੋਲ ਸ਼ਿਕਾਇਤ ਕੀਤੀ ਜਾਂਦੀ ਹੈ। ਦਰਅਸਲ ਇਸ ਸਖਸ਼ ਨੇ ਪ੍ਰਾਈਵੇਟ ਬੈਂਕ ਦੇ ਨਾਮ ਤੋਂ ਇੱਕ ਜਾਲੀ ਮੇਲ ਆਈਡੀ ਤਿਆਰ ਕੀਤੀ ਹੋਈ ਸੀ। ਜਿਸ ਤੋਂ ਬਾਅਦ ਲੋਕਾਂ ਕੋਲ ਬੈਂਕ ਦਾ ਮੁਲਾਜ਼ਮ ਬਣ ਕੇ ਜਾਂਦਾ ਸੀ ਅਤੇ ਕਹਿੰਦਾ ਸੀ ਕਿ ਮੈਂ ਇਸ ਪ੍ਰਾਈਵੇਟ ਬੈਂਕ ਤੋਂ ਆਇਆ ਹਾਂ ਅਤੇ ਅਸੀਂ ਲੋਨ ਕਰਦੇ ਹਾਂ। ਅਤੇ ਲੋਨ ਕਰਾਉਣ ਦੇ ਬਦਲੇ ਕਮਿਸ਼ਨ ਲੈਂਦੇ ਸੀ। ਲੋਕਾਂ ਨੂੰ ਭਰੋਸੇ ਦੇ ਵਿੱਚ ਲੈ ਕੇ ਇਹ ਸ਼ਖਸ ਉਹਨਾਂ ਦੇ ਦਸਤਾਵੇਜ਼ ਲੈਂਦਾ ਸੀ ਜੋ ਕਿ ਲੋਨ ਕਰਾਉਣ ਵੇਲੇ ਬੈਂਕ ਦੇ ਵਿੱਚ ਲੱਗਦੇ ਹਨ। ਇਸ ਸ਼ਖਸ ਵੱਲੋਂ ਜਾਲੀ ਤਿਆਰ ਕੀਤੀ ਬੈਂਕ ਦੀ ਮੇਲ ਆਈਡੀ ਤੋਂ ਉਹਨਾਂ ਲੋਕਾਂ ਨੂੰ ਲੋਨ ਪਾਸ ਹੋਣ ਦੀ ਮੇਲ ਭੇਜੀ ਜਾਂਦੀ ਸੀ। ਜਿਸ ਤੋਂ ਬਾਅਦ ਬੈਂਕ ਦੇ ਨਾਮ ਦੇ ਜਾਲੀ ਚੱਕ ਪ੍ਰਿੰਟ ਕਰਕੇ ਉਹਨਾਂ ਲੋਕਾਂ ਨੂੰ ਦੇ ਕੇ ਉਹਨਾਂ ਤੋਂ ਮੋਟੀ ਕਮਿਸ਼ਨ ਲੈਂਦਾ ਸੀ। ਜਦੋਂ ਅਸੀਂ ਕੁਝ ਪੀੜਤ ਲੋਕਾਂ ਦੇ ਨਾਲ ਗੱਲਬਾਤ ਕੀਤੀ ਉਨਾਂ ਦਾ ਇਹ ਕਹਿਣਾ ਸੀ ਕਿ ਇਸ ਬੰਦੇ ਨੇ ਕਈ ਲੋਕਾਂ ਦੇ ਨਾਲ ਧੋਖਾਧੜੀ ਕੀਤੀ ਹੈ । ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਇਹ ਸਖਸ਼ੀਅਲ ਲੁਧਿਆਣਾ ਦੀ ਫਿਰੋਜ਼ਗਾਂ ਦੀ ਮਾਰਕੀਟ ਦੇ ਵਿੱਚ ਜਾਲੀ ਫਰਦਾਂ ਵੀ ਤਿਆਰ ਕਰਦਾ ਸੀ । ਇਸ ਸਬੰਧੀ ਜਦੋਂ ਅਸੀਂ ਪ੍ਰਾਈਵੇਟ ਬੈਂਕ ਮੈਨੇਜਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਸ਼ਖਸ ਨੇ ਕਈ ਲੋਕਾਂ ਦੇ ਨਾਲ ਬੈਂਕ ਦਾ ਨਾਮ ਵਰਤ ਕੇ ਠੱਗੀ ਮਾਰੀ ਹੈ ਅਤੇ ਜਾਲੀ ਦਸਤਾਵੇਜ਼ ਤਿਆਰ ਕਰਕੇ ਲੋਕਾਂ ਨੂੰ ਦਿੰਦਾ ਸੀ । ਜਿਸ ਵਿੱਚ ਜਾਲੀ ਫਰਦਾਂ ਅਤੇ ਜਾਲੀ ਚੈੱਕ ਮੌਜੂਦ ਸੀ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਪੁਲਿਸ ਵੱਲੋਂ ਇਸ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਤੇ ਪੀੜਿਤ ਲੋਕਾਂ ਨੇ ਵੱਖ-ਵੱਖ ਥਾਣਿਆਂ ਦੇ ਵਿੱਚ ਇਸ ਸ਼ਖਸ ਦੇ ਖਿਲਾਫ ਸ਼ਿਕਾਇਤਾਂ ਦਿੱਤੀਆਂ ਹੋਈਆਂ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸ਼ਖਸ ਖਿਲਾਫ ਵੱਡੇ ਖੁਲਾਸੇ ਹੋ ਸਕਦੇ ਹਨ ਦੂਸਰੇ ਪਾਸੇ ਗੱਲ ਕਰੀਏ ਪਟਵਾਰੀਆਂ ਦੀ ਉਹ ਵੀ ਇਹਨਾਂ ਲੋਕਾਂ ਤੋਂ ਬਹੁਤ ਦੁਖੀ ਹਨ । ਲੇਕਿਨ ਕੁਝ ਪ੍ਰਾਈਵੇਟ ਬੈਂਕ ਮੁਲਾਜ਼ਮ ਆਪਣੇ ਫਾਇਦੇ ਵਾਸਤੇ ਇਹਨਾਂ ਲੋਕਾਂ ਦਾ ਸਹਾਰਾ ਲੈਂਦੇ ਹਨ । ਦੂਜੇ ਪਾਸੇ ਪੰਜਾਬ ਸਰਕਾਰ ਵੀ ਇਹਨਾਂ ਲੋਕਾਂ ਨੂੰ ਨੱਥ ਪਾਉਣ ਤੇ ਲੱਗੀ ਹੋਈ । ਇਹਨਾਂ ਲੋਕਾਂ ਦੇ ਨਾਲ ਨਾਲ ਉਹ ਪ੍ਰਾਈਵੇਟ ਬੈਂਕ ਮੁਲਾਜ਼ਮ ਜਿਹੜੇ ਇਹਨਾਂ ਲੋਕਾਂ ਦਾ ਸਹਾਰਾ ਲੈ ਕੇ ਗਲਤ ਕੰਮ ਕਰਦੇ ਹਨ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਤਾਂ ਕਿ ਲੋਕਾਂ ਦੇ ਨਾਲ ਨਾਲ ਸਰਕਾਰੀ ਮੁਲਾਜ਼ਮ ਵੀ ਸੁਰਕਸ਼ਿਤ ਰਹਿਣ ।
