ਛੋਟੀ ਉਮਰ ਚ ਕੁੜੀਆਂ ਹੋ ਰਹੀਆਂ ਨੇ ਡਿਪਰੈਸ਼ਨ ਦਾ ਸ਼ਿਕਾਰ

👇समाचार सुनने के लिए यहां क्लिक करें

ਲੁਧਿਆਣਾ 04.11.2025 ( ਹਰਮੇਲ ਸਿੰਘ) ਅਕਸਰ ਦੇਖਿਆ ਜਾਂਦਾ ਹੈ ਦੁਕਾਨਦਾਰ ਅਤੇ ਫੈਕਟਰੀ ਵਾਲੇ ਜਿਆਦਾਤਰ ਮਹਿਲਾਵਾਂ ਨੂੰ ਰੱਖਦੇ ਹਨ । ਜੇਕਰ ਮਹਿਲਾਵਾਂ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਘਰ ਦੀ ਮਜਬੂਰੀ ਦੇ ਕਰਕੇ ਘੱਟ ਤਨਖਾਹ ਦੇ ਵਿੱਚ ਉਹ ਲੱਗ ਜਾਂਦੇ ਨੇ । ਲੇਕਿਨ ਬਹੁਤ ਘੱਟ ਦੁਕਾਨਦਾਰ ਅਤੇ ਖੇਤੀ ਮਾਲਿਕ ਹਨ ਜੋ ਕਿ ਮਹਿਲਾਵਾਂ ਦੀ ਮਜਬੂਰੀ ਸਮਝਦੇ ਹਨ ਤੇ ਉਹਨਾਂ ਦਾ ਮਾਣ ਸਨਮਾਨ ਵੀ ਕਰਦੇ ਹਨ । ਇਸ ਤਰ੍ਹਾਂ ਦੇ ਲੋਕ ਲੁਧਿਆਣਾ ਦੇ ਵਿੱਚ ਬਹੁਤ ਘੱਟ ਨੇ । ਲੇਕਿਨ ਜੇਕਰ ਗੱਲ ਕਰੀਏ ਹੋਰ ਨਾ ਦੁਕਾਨਦਾਰਾਂ ਦੀ ਓਹੋ ਆਦਰ ਨਾਲੋਂ ਜਿਆਦਾ ਕੰਮ ਮਹਿਲਾਵਾਂ ਤੋਂ ਕਰਵਾਉਂਦੇ ਨੇ ਅਤੇ ਉਸ ਕਰਵਾਏ ਗਏ ਕੰਮ ਦਾ ਪੂਰਾ ਮਿਹਨਤਾਣਾ ਹੱਕ ਵੀ ਨਹੀਂ ਦਿੰਦੇ । ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਲੁਧਿਆਣੇ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ । ਜੱਜ ਕੀ ਲੇਬਰ ਡਿਪਾਰਟਮੈਂਟ ਵੱਲੋਂ ਇੱਕ ਨਿਸ਼ਚਿਤ ਟਾਈਮ ਸੀਮਾ ਰੱਖੀ ਗਈ ਹੈ ਲੇਕਿਨ ਦੁਕਾਨਦਾਰ ਇਸ ਚੀਜ਼ ਨੂੰ ਨਹੀਂ ਸਮਝਦੇ । ਦੇਖਿਆ ਜਾਂਦਾ ਕਿ ਜਿਆਦਾਤਰ ਮਹਿਲਾਵਾਂ ਰਾਤ ਦੇ ਉਹਨਾਂ ਨੂੰ 8 ਵਜੇ ਛੁੱਟੀ ਦਿੰਦੇ ਹਨ । ਅਤੇ ਉਹਨਾਂ ਨੂੰ ਘਰ ਜਾਂਦੇ ਜਾਂਦੇ 10 ਵੱਜ ਜਾਂਦੇ ਹਨ ਜਿਸ ਦੀਆਂ ਚਲਦਿਆਂ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਸਵੇਰੇ ਟਾਈਮ ਸਿਰ ਫਿਰ ਦੁਕਾਨ ਤੇ ਜਾਂ ਫੈਕਟਰੀ ਦੇ ਵਿੱਚ ਆਣਾ ਪੈਂਦਾ ਹੈ। ਅਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਮਹਿਲਾਵਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ । ਇੱਕ ਟਾਈਮ ਸੀਮਾ ਰੱਖੀ ਜਾਵੇ। ਅਤੇ ਮਹਿਲਾਵਾਂ ਦੀ ਬਣਦੀ ਜਿੰਮੇਵਾਰੀ ਦੁਕਾਨਦਾਰ ਅਤੇ ਸੈਕਰਟਰੀ ਮਾਲਕਾਂ ਦੇ ਉੱਤੇ ਦਿੱਤੀ ਜਾਵੇ । ਤਾਂ ਕਿ ਮਹਿਲਾਵਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ

Leave a Comment

और पढ़ें