

ਲੁਧਿਆਣਾ 6 ਨਵੰਬਰ ( ਹਰਮੇਲ ਸਿੰਘ ) ਬੀਤੇ ਦਿਨੀ ਹੰਬੜਾ ਰੋਡ ਤੇ ਸਥਿਤ ਪੱਛਮੀ ਤਹਿਸੀਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਵਿਅਕਤੀ ਮੇਜਰ ਸਿੰਘ ਨੇ ਪਟਵਾਰੀ ਦੇ ਨਾਲ ਹੱਥੋਂ ਪਾਈ ਕੀਤੀ ਮਾਮਲਾ ਪੱਛਮੀ ਤਹਿਸੀਲ ਦਫਤਰ ਦਾ ਹੈ ਜਿੱਥੇ ਲਾਧੀਆਂ ਕਲਾਂ ਦੇ ਪਟਵਾਰੀ ਪਰਮਿੰਦਰ ਸਿੰਘ ਆਪਣੇ ਦਫਤਰ ਦੇ ਵਿੱਚ ਬੈਠ ਕੇ ਕੰਮ ਕਰ ਰਹੇ ਸਨ ਇਸ ਦੌਰਾਨ ਇੱਕ ਵਿਅਕਤੀ ਕਿਸੇ ਹੋਰ ਦਾ ਕੰਮ ਕਰਵਾਉਣ ਆਇਆ ਪਰ ਜਦੋਂ ਪਟਵਾਰੀ ਨੇ ਕਾਗਜ ਦੇਖਣ ਤੋਂ ਬਾਅਦ ਦੱਸਿਆ ਕਿ ਇਹ ਕੰਮ ਗੈਰ ਕਾਨੂੰਨੀ ਅਤੇ ਨਿਯਮਾਂ ਦੇ ਵਿਰੁੱਧ ਹੈ ਤਾਂ ਤਾਂ ਵਿਅਕਤੀ ਮੇਜਰ ਸਿੰਘ ਭੜਕ ਉੱਠਿਆ । ਪਟਵਾਰੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਸਾਫ ਕਿਹਾ ਕਿ ਅਜਿਹਾ ਕੰਮ ਉਹ ਨਹੀਂ ਕਰ ਸਕਦੇ ਜੋ ਸਰਕਾਰੀ ਨਿਯਮਾਂ ਦੇ ਖਿਲਾਫ ਹੋਵੇ ਇਸ ਤੇ ਉਹ ਵਿਅਕਤੀ ਗੁੱਸੇ ਵਿੱਚ ਆ ਗਿਆ ਤੇ ਉਹਨਾਂ ਦੇ ਨਾਲ ਬਹਿਸ ਕਰਨ ਲੱਗ ਪਿਆ । ਗੱਲ ਐਨੀ ਵੱਧ ਗਈ ਕਿ ਮੁਲਜ਼ਮ ਨੇ ਪਟਵਾਰੀ ਨਾਲ ਧੱਕਾ ਮੁੱਕੀ ਅਤੇ ਹੱਥੋਂ ਪਾਈ ਸ਼ੁਰੂ ਕਰ ਦਿੱਤੀ ਇਸ ਦੌਰਾਨ ਪਟਵਾਰੀ ਪਰਮਿੰਦਰ ਸਿੰਘ ਦੀ ਪੱਗ ਉਤਰ ਗਈ ਇਨਾ ਹੀ ਨਹੀਂ ਮੁਲਜਮ ਨੇ ਸਰਕਾਰੀ ਦਸਤਾਵੇਜ਼ ਤੱਕ ਪਾੜ ਦਿੱਤੇ ਪਟਵਾਰੀ ਨੇ ਦੱਸਿਆ ਕਿ ਮੁਲਜਮ ਨੇ ਧਮਕੀ ਦਿੱਤੀ ਕਿ ਪਹਿਲਾਂ ਵੀ ਉਹ ਕਈ ਪਟਵਾਰੀਆਂ ਨੂੰ ਵਿਜੀਲੈਂਸ ਤੋਂ ਫੜਵਾ ਚੁੱਕਾ ਹੈ। ਅਤੇ ਹੁਣ ਉਸ ਨੂੰ ਵੀ ਫੜਾਏ ਗਾ । ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਮੁਲਜ਼ਮ ਵਿਜੀਲੈਂਸ ਵਿਭਾਗ ਦਾ ਨਾਮ ਵਰਤ ਕੇ ਆਪਣੇ ਸਵਾਰਥ ਲਈ ਕੰਮ ਕਰਾਉਂਦਾ ਸੀ ਜਿਸ ਤੋਂ ਬਾਅਦ ਪਟਵਾਰੀ ਨੇ ਤੁਰੰਤ ਪੁਲਿਸ ਨੂੰ ਸ਼ਿਕਾਇਤ ਦਿੱਤੀ ਅਤੇ ਸੁਰੱਖਿਆ ਦੀ ਮੰਗ ਕੀਤੀ ਉਹਨਾਂ ਕਿਹਾ ਕਿ ਸਰਕਾਰੀ ਡਿਊਟੀ ਨਿਭਾਉਂਦੇ ਸਮੇਂ ਇਸ ਤਰ੍ਹ ਦਾ ਵਿਵਹਾਰ ਬਰਦਾਸ਼ ਨਹੀਂ ਕੀਤਾ ਜਾ ਸਕਦਾ ਜੇਕਰ ਕੋਈ ਵੀ ਵਿਅਕਤੀ ਗਲਤ ਕੰਮ ਕਰਵਾਉਣ ਲਈ ਦਬਾਅ ਪਾਉਂਦਾ ਹੈ ਤਾਂ ਜਿਲਾ ਪ੍ਰਸ਼ਾਸਨ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ ਇਸ ਘਟਨਾ ਤੋਂ ਬਾਅਦ ਪਟਵਾਰ ਯੂਨੀਅਨ ਲੁਧਿਆਣਾ ਵਿੱਚ ਵੀ ਰੋਸ ਦੇਖਣ ਨੂੰ ਮਿਲਿਆ ਉਹਨਾਂ ਦਾ ਕਹਿਣਾ ਹੈ ਕਿ ਡਿਊਟੀ ਤੇ ਕਾਇਨਾਤ ਸਰਕਾਰੀ ਮੁਲਾਜ਼ਮ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਤਾਂ ਕਿ ਉਹ ਬਿਨਾਂ ਦਬਾਅ ਦੇ ਆਪਣੇ ਕੰਮ ਕਰ ਸਕਣ ਉਧਰ ਦੇਰ ਸ਼ਾਮ ਨੂੰ ਥਾਣਾ ਪੀਏਯੂ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜਮ ਮੇਜਰ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਹੈ। ਜੋ ਕਿ ਸ਼ਿਮਲਾਪੁਰੀ ਦਾ ਰਹਿਣ ਵਾਲਾ ਹੈ ਪੁਲਿਸ ਮੁਲਜਮ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ ਅਤੇ ਪੁਲਿਸ ਵੱਲੋਂ ਸੰਗੀਨ ਧਰਾਵਾਂ ਤਹਿਤ ਮੁਕਦਮਾ 144 ਮਿਤੀ 06.11.2025 u/s 221, 132, 115(2), 351, 324(3), BNS & 03 prve.of dmg. To pub.proprty act 1984 ਤਹਿਤ ਮੁਕਦਮਾ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ । ਦੇਖਿਆ ਜਾਵੇ ਤਾਂ ਦੋਸ਼ੀ ਵੱਲੋਂ ਕਿਤੇ ਨਾ ਕਿਤੇ ਵਿਜੀਲੈਂਸ ਵਿਭਾਗ ਦਾ ਨਾਮ ਵੀ ਵਰਤਦਾ ਸੀ