ਅੰਤਰਰਾਸਟਰੀ ਦਿਵਿਆਂਗ ਦਿਵਸ,ਭਾਵ ਕਿ ਦੁਨੀਆਂ ਦੇ ਸਾਰੇ ਦਿਵਿਆਂਗ ਵਿਅਕਤੀਆ ਦਾ ਦਿਨ , ਇੰਦਰਜੀਤ ਸਿੰਗਲਾ

👇समाचार सुनने के लिए यहां क्लिक करें

3 ਦਸੰਬਰ,2025 ਅੰਤਰਰਾਸਟਰੀ ਦਿਵਿਆਂਗ ਦਿਵਸ,ਭਾਵ ਕਿ ਦੁਨੀਆਂ ਦੇ ਸਾਰੇ ਦਿਵਿਆਂਗ ਵਿਅਕਤੀਆ ਦਾ ਦਿਨ,ਇਸ ਦਿਨ ਨੂੰ ਮਨਾਉਣਾ ਮਤਲਬ ਕਿ ਦਿਵਿਆਂਗ ਇਸ ਸਮਾਜ ਦਾ ਅਨਿਖੜਵਾਂ ਅੰਗ ਹਨ ਅੱਜ ਦੇ ਸਮੇ ਹਰ ਸਰਕਾਰੀ ਦਫਤਰ ਵਿੱਚ,ਹਰ ਇੱਕ ਫੈਕਟਰੀ ਵਿੱਚ ਹਰ ਇੱਕ ਪੇਸ਼ੇ ਵਿੱਚ ਦਿਵਿਆਂਗ ਵਿਅਕਤੀ ਆਮ ਵਿਅਕਤੀਆਂ ਦੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਦਿਖਾਈ ਦਿੰਦੇ ਹਨ। ਯੂ ਐਨ ਓ ਦੀ ਇੱਕ ਰਿਪੋਰਟ ਅਨੁਸਾਰ ਕੁੱਲ ਦੁਨੀਆਂ ਦੇ 16% ਤੋਂ ਜਾਅਦਾ ਹਿੱਸਾ ਦਿਵਿਆਂਗ ਹਨ । ਦਿਵਿਆਂਗ ਅੰਤਰਰਾਸਟਰੀ ਦਿਵਿਆਂਗ ਦਿਵਸ ਨੂੰ ਸੰਸਾਰ ਭਰ ਦੀਆਂ ਸਰਕਾਰਾ, NGO, Welfare ਸੁਸਾਇਟੀ ਆਪਣੇ ਆਪਣੇ ਢੰਗ ਨਾਲ ਮੰਨਾਉਦੀਆਂ ਹਨ,ਸਭ ਦਾ ਮਕਸਦ ਇੱਕ ਹੀ ਹੁੰਦਾ ਹੈ ਕਿ ਦਿਵਿਆਂਗ ਵਰਗ ਨੂੰ ਹੋਸਲਾ ਦੇਣਾ, ਉਤਸਾਹਿਤ ਕਰਨਾ, ਜੋਸ਼ ਪੈਦਾ ਕਰਨਾ , ਇਸ ਲਈ ਜੋ ਵਿਅਕਤੀ ਦਿਵਿਆਂਗ ਹਨ ਅਤੇ ਦੁਨੀਆਂ ਵਿੱਚ ਆਪਣੇ ਹੌਸਲੇ ਅਤੇ ਜੋਸ਼ ਨਾਲ ਦੁਨੀਆਂ ਵਿੱਚ ਨਵੇਕਲੀ ਪਹਿਚਾਣ ਬਣਾ ਰਹੇ ਹਨ ਉਹਨਾ ਨੂੰ ਸਨਮਾਨ ਕਰਕੇ ਬਾਕੀ ਦਿਵਿਆਂਗ ਵਰਗ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ। ਅੱਜ ਦੀ ਤੇਜ ਭਰੀ ਜਿੰਦਗੀ ਵਿੱਚ ਜਿਥੇ ਇੱਕ ਤੰਦਰੁਸ਼ਤ ਵਿਅਕਤੀ ਲਈ ਸਮੇ ਦੇ ਨਾਲ ਚੱਲਣਾ ਬਹੁਤ ਹੀ ਔਖਾ ਹੈ,ਉਥੇ ਹੀ ਦਿਵਿਆਂਗ ਵਿਅਕਤੀਆਂ ਦੁਆਰਾ ਅਜੋਕੇ ਸਮੇ ਨਾਲ ਤੁਰਨਾ ਸਚੁਮੱਚ ਹੀ ਕਾਬਲੇ ਤਰੀਫ ਦਾ ਕੰਮ ਹੈ,ਸਲਾਮ ਹੈ ਦੁਨੀਆਂ ਦੇ ਸਾਰੇ ਦਿਵਿਆਂਗ ਵਿਅਕਤੀਆਂ ਨੂੰ ਜਿਹੜੇ ਮੁਸਕਿਲਾ ਹੋਣ ਦੇ ਬਾਵਜੂਦ ਵੀ ਇਸ ਜਿੰਦਗੀ ਵਿੱਚ ਹੌਸਲਾ ਬਣਾ ਕੇ ਦੁਨੀਆਂ ਨਾਲ ਮੋਢਾ ਜੋੜ ਕੇ ਚੱਲਣ ਦੀ ਕੋਸ਼ਿਸ ਕਰਦੇ ਹਨ ,ਪਰ ਇਸਦੇ ਨਾਲ ਇਹ ਵੀ ਇੱਕ ਸਚਾਈ ਹੈ ਕਿ ਬਹੁਤ ਸਾਰੇ ਦਿਵਿਆਂਗ ਵਿਅਕਤੀ ਆਪਣੀ ਜਿੰਦਗੀ ਵਿੱਚ ਸੰਘਰਸ਼ ਕਰ ਰਹੇ ਹਨ , ਸਾਡੇ ਦੇਸ ਵਿੱਚ ਦਿਵਿਆਂਗ ਵਰਗ ਨੂੰ ਸਮਾਜ ਵਿੱਚ ਸੁਰੱਖਿਆ ਦੇਣ ਅਤੇ ਬਰਾਬਰ ਮੌਕੇ ਦੇਣ ਦੇ ਮਕਸਦ ਨਾਲ ਪਰਸਨਜ਼ ਵਿਦ ਡਿਸਏਬਿਲਟੀ ਐਕਟ 1995 ਬਣਾਇਆ ਗਿਆ ਜੋ ਕਿ ਸਾਰੇ ਦੇਸ ਵਿੱਚ 01-01-1996 ਤੋਂ ਲਾਗੂ ਕੀਤਾ ਗਿਆ,ਸਮਾਨਤਾ ਦਾ ਅਧਿਕਾਰ ਦੇਣ ਲਈ ਪਹਿਲਾਂ 3% ਅਤੇ ਸਾਲ 2017 ਤੋਂ ਸਰਕਾਰਾ ਦੁਆਰਾ ਦਿਵਿਆਂਗ ਵਰਗ ਨੂੰ ਸਰਕਾਰੀ ਨੌਕਰੀਆਂ ਵਿੱਚ ਅਤੇ ਤਰੱਕੀਆਂ ਵਿੱਚ 4% ਦੀ ਰਿਜਰਵੇਸ਼ਨ ਦਿੱਤੀ ਗਈ ਹੈ, ਹੁਣ ਦੇ ਸਮੇ 21 ਦਿਵਿਆਂਗ ਕੈਟਾਗਿਰੀਆਂ ਹੋਣ ਕਾਰਨ ਇਹ 4% ਰਿਜਰਵੇਸ਼ਨ ਬਹੁਤ ਹੀ ਘੱਟ ਹੈ । ਇਸ ਰਿਜਰਵੈਸ਼ਨ ਨੂੰ ਵੀ ਅਜੇ ਤਕ ਸਹੀ ਢੰਗ ਨਾਲ ਲਾਗੂ ਹੀ ਨਹੀ ਕੀਤਾ ਗਿਆ ਹੈ । ਇਹ ਰਿਜਰਵੈਸ਼ਨ ਇਸ ਐਕਟ ਦੇ ਲਾਗੂ ਹੋਣ ਦੇ ਸਮੇ 1996 ਤੋ ਬਣਦੀ ਹੈ।ਇੰਨੀਆਂ ਮੁਸਕਿਲਾ ਦੇ ਬਾਵਜੂਦ ਵੀ ਦਿਵਿਆਂਗ ਵਿਅਕਤੀ ਮਿਹਨਤ ਵਿੱਚ ਕੋਈ ਕਮੀ ਨਹੀ ਰਹਿਣ ਦਿੰਦੇ ਅਤੇ ਵਧੀਆ ਢੰਗ ਨਾਲ ਕੰਮ ਕਰ ਰਹੇ ਹਨ,ਉਥੇ ਹੀ ਇਸ ਦੁਨੀਆਂ ਦੀ ਸੋਚ ਤੇ ਤਰਸ ਆਉਦਾਂ ਹੈ ਕਿ ਆਪਣੇ ਲਈ ਕਿਸੇ ਗੱਲ ਦੀ ਜਰੂਰਤ ਹੈ ਤਾਂ ਉਸਨੂੰ ਤੁਰੰਤ ਪੂਰਾ ਕਰਦੇ ਹਨ ਕਿ ਇਹ ਬਹੁਤ ਹੀ ਜਰੂਰੀ ਸੀ, ਪਰ ਦਿਵਿਆਂਗ ਵਰਗ ਦੀ ਉਹੀ ਜਰੂਰਤ ਉਹਨਾ ਨੂੰ ਫਾਲਤੂ ਲੱਗਦੀ ਹੈ,ਜਿਵੇ ਕਿ ਆਮ ਇਨਸਾਨ ਨੂੰ ਉੱਚੇ ਚੜਨ ਲਈ ਸਟੈਪ ਦੀ ਜਰੂਰਤ ਹੈ ਪਰ ਉਸਦੇ ਨਾਲ ਹੀ ਦਿਵਿਆਂਗ ਵਰਗ ਲਈ ਰੈਂਪ ਦੀ ਜਰੂਰਤ ਉਹਨਾਂ ਕਾਰਨ ਦਿਵਿਆਂਗ ਵਿਅਕਤੀ ਨਹੀਂ ਜਾ ਸਕਦੇ ਹਨ,ਬਹੁਤ ਸਾਰੀਆਂ ਜਗ੍ਹਾ ਤੇ ਜਿੱਥੇ ਰੈਂਪ ਬਣੇ ਹੋਏ ਹਨ, ਉਸੇ ਜਗਾ ਕੋਲ ਲੋਕ ਆਪਣੇ ਵਹੀਕਲ ਖੜੇ ਕਰਦੇ ਹਨ,ਉਹਨਾਂ ਨੂੰ ਦਿਵਿਆਂਗ ਲਈ ਬਣੇ ਰੈਂਪ ਦੀ ਕੋਈ ਮੱਹਤਤਾ ਹੀ ਨਹੀ ਲੱਗਦੀ। ਸਮੇਂ ਸਮੇਂ ਨਾਲ ਸਰਕਾਰਾ ਦੁਆਰਾ ਹੁਣ ਬਹੁਤ ਕੰਮ ਕੀਤਾ ਗਿਆ ਹੈ ਹੁਣ ਸਰਕਾਰਾ ਦੁਆਰਾ ਦਿਵਿਆਂਗ ਵਰਗ ਲਈ ਬਹੁਤ ਸਾਰੀਆਂ ਸਕੀਮਾ ਚਲਾਈਆਂ ਜਾ ਰਹੀਆਂ ਹਨ ,ਬਹੁਤ ਸਾਰੀਆਂ ਸਹੂਲਤਾ ਦਿੱਤੀਆਂ ਜਾ ਰਹੀਆਂ ਹਨ,ਪਰ ਇਹ ਸਾਰੀਆਂ ਸਹੂਲਤਾਂ ਦਿਵਿਆਂਗ ਵਰਗ ਤੱਕ ਪੂਰੀ ਤਰਾਂ ਨਾਲ ਨਹੀ ਪਹੁੰਚ ਰਹੀਆਂ ਕਿਉਕਿ ਅਜੇ ਵੀ ਦਿਵਿਆਂਗ ਵਰਗ ਪੂਰੀ ਤਰਾਂ ਜਾਗਰੂਕ ਨਹੀ ਹੋ ਰਿਹਾ ਹੈ,ਜਰੂਰਤ ਹੈ ਦਿਵਿਆਂਗ ਵਰਗ ਨੂੰ ਆਪਣੇ ਹੱਕਾ ਨੂੰ ਪਹਿਚਾਣ ਕਰਨ ਦੀ,ਆਪਣੀ ਸੋਚ ਨੂੰ ਵਿਸਾਲ ਕਰਨ ਦੀ,ਸਰਕਾਰਾ ਦੁਆਰਾ ਜੋ ਸੰਸ਼ਥਾਂਵਾਂ ਜਾਂ ਕੁਝ ਸਰਕਾਰੀ ਵਿਭਾਗ ਦਿਵਿਆਂਗ ਵਰਗ ਲਈ ਕੰਮ ਕਰਦੇ ਹਨ ਨੂੰ ਸਬਸਿਡੀਆਂ ਦਿੱਤੀਆਂ ਜਾਂਦੀਆ ਹਨ ਅਤੇ ਇਹਨਾਂ ਸੰਸਥਾਵਾ ਦੁਆਰਾ ਹਰ ਸਾਲ ਵਹੀਲ ਚੇਅਰ,ਟਰਾਈ ਸਾਇਕਲਾ ਵੰਡੀਆਂ ਜਾਦੀਆਂ ਹਨ ਜੇਕਰ ਪਿਛਲੇ 10 ਸਾਲ ਦਾ ਹੀ ਡਾਟਾ ਚੈੱਕ ਕਰ ਲਿਆ ਜਾਵੇ ਤਾਂ ਹੁਣ ਤੱਕ ਇੰਨੀਆਂ ਵਹੀਲ ਚੇਅਰ,ਟਰਾਈ ਸਾਇਕਲ ਵੰਡ ਦਿੱਤੀਆਂ ਗਈਆਂ ਹਨ ਉੱਨੇ ਦਿਵਿਆਂਗ ਭਾਰਤ ਵਿੱਚ ਨਹੀ ਹਨ,ਮਤਲਬ ਕਿ ਵਾਰ ਵਾਰ ਇਸ ਪੈਸੇ ਨੂੰ ਇੱਕ ਹੀ ਪਾਸੇ ਵਰਤਿਆ ਜਾਂਦਾ ਹੈ ਜਦੋ ਕਿ ਜਰੂਰਤ ਹੈ ਦਿਵਿਆਂਗ ਵਿਅਕਤੀਆਂ ਨੂੰ ਆਤਮ ਨਿਰਭਰ ਬਣਾਉਣ ਦੀ, ਉਹਨਾਂ ਨੂੰ ਕੋਈ ਕੰਮ ਕਰਵਾਉਣ ਦੀ ।ਇਸ ਕੰਮ ਲਈ ਸਭ ਤੋ ਪਹਿਲਾ ਸਰਕਾਰ ਨੂੰ ਉਹਨਾਂ ਦਿਵਿਆਂਗ ਵਿਅਕਤੀਆਂ ਦੀ ਪਹਿਚਾਣ ਕਰਨੀ ਚਾਹੀਦੀ ਹੈ ਜੋ ਆਪਣੀ ਮਿਹਨਤ ਨਾਲ ਕੰਮ ਕਾਜ ਕਰਦੇ ਹਨ ਅਤੇ ਸਮਾਜ ਵਿੱਚ ਵਧੀਆਂ ਰੁਤਬਾ ਬਣਾ ਕੇ ਚੱਲਦੇ ਹਨ, ਉਹਨਾਂ ਦੇ ਬਾਰੇ ਪ੍ਰਚਾਰ ਰਾਹੀ ਜਾਣਕਾਰੀ ਦੇ ਕੇ ਦਿਵਿਆਂਗ ਵਿਅਕਤੀਆਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਬਾਕੀ ਦਿਵਿਆਂਗ ਸਾਥੀ ਵੀ ਉਹਨਾਂ ਦੀ ਤਰਾ ਸਮਾਜ ਵਿੱਚ ਆਪਣੀ ਵੱਖਰੀ ਪਹਿਚਾਣ ਕਾਇਮ ਕਰਨ ਵਿੱਚ ਕਾਮਯਾਬ ਹੋਣ, ਸਰਕਾਰਾ ਦੇ ਨਾਲ ਨਾਲ ਇਹ ਕੰਮ ਵਿਅਕਤੀਆਂ ਨੂੰ 2500 ਰੁਪਏ ਹਰ ਮਹੀਨੇ ਦਿੱਤੇ ਜਾਂਦੇ ਹਨ ਜੋ ਕਿ ਇੱਕ ਵਧੀਆਂ ਕਦਮ ਹੈ ਪਰ ਇਸਦੇ ਨਾਲ ਹੀ ਸਰਕਾਰ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਦਿਵਿਆਂਗ ਵਿਅਕਤੀਆਂ ਨੂੰ ਆਤਮ ਨਿਰਭਰ ਬਣਾਇਆ ਜਾਵੇ,ਇਸ ਲਈ ਪੈਨਸਨ ਦੇਣ ਦੀ ਜਗਾ ਹੋਲੀ – ਹੋਲੀ ਦਿਵਿਆਂਗ ਵਿਅਕਤੀਆਂ ਨੂੰ ਕੰਮ ਕਰਵਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਇਹ ਤਾਂ ਹੀ ਸੰਭਵ ਹੈ ਜਦੋ ਦਿਵਿਆਂਗ ਵਿਅਕਤੀ ਦੇ ਆਪਣੇ ਅੰਦਰੋ ਕੰਮ ਦਾ ਜਜਬਾ ਪੈਦਾ ਹੋਵੇ । ਪੰਜਾਬ ਸਰਕਾਰ ਦਿਵਿਆਂਗ ਵਰਗ ਲਈ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਕੋਸ਼ਿਸ਼ ਕਰ ਰਹੀ ਹੈ ਨਾਲ ਹੀ ਜਰੂਰਤ ਹੈ ਦਿਵਿਆਂਗ ਵਰਗ ਨੂੰ ਮਿਲਣ ਵਾਲੀਆਂ ਸਹੂਲਤਾ ਸਬੰਧੀ ਪ੍ਰਚਾਰ ਕਰਕੇ ਸਹੂਲਤਾਂ ਦੀ ਜਾਣਕਾਰੀ ਲੋਕਾ ਤੱਕ ਪਹੁੰਚਉਣ ਦੀ। ਇਸਦੇ ਨਾਲ ਹੀ ਸਾਰੀਆਂ ਦਿਵਿਆਂਗ ਵਰਗ ਨਾਲ ਸਬੰਧਤ ਸੰਸਥਾਵਾਂ, ਸੁਸਾਇਟੀਆਂ ਨੂੰ ਵੀ ਅਪੀਲ ਹੈ ਕਿ ਦਿਵਿਆਂਗ ਵਰਗ ਨੂੰ ਸਰਕਾਰਾਂ ਤੋ ਮਿਲਣ ਵਾਲੀਆਂ ਸਹੂਲਤਾ ਸਬੰਧੀ ਜਾਗਰੂਕ ਕੀਤਾ ਜਾਵੇ। ਸਮਾਜ ਤੋਂ ਦਿਵਿਆਂਗ ਵਰਗ ਇਹ ਆਸ ਕਰਦਾ ਹੈ ਕਿ ਉਹਨਾਂ ਨੂੰ ਤਰਸ਼ ਦੀਆਂ ਨਜਰਾਂ ਨਾਲ ਨਾ ਦੇਖੋ,ਇਹ ਨਾ ਕਹੋ ਕਿ ਤੁਸੀ ਦਿਵਿਆਂਗ ਹੋ ਇਹ ਕੰਮ ਤੁਸੀ ਨਹੀ ਕਰ ਸਕਦੇ, ਉਹਨਾਂ ਨੂੰ ਬਰਾਬਰੀ ਦਾ ਮੌਕਾ ਦਿਓ । ਆਖਰ ਵਿੱਚ ਇਹ ਹੀ ਕਹਿ ਸਕਦਾ ਹਾਂ ਕਿ ਦਿਵਿਆਂਗ ਉਹ ਨਹੀ ਜਿੰਨਾ ਵਿੱਚ ਕੋਈ ਕਮਜੋਰੀ ਹੈ,ਸਗੋ ਦਿਵਿਆਂਗ ਉਹ ਹਨ ਜਿੰਨਾ ਵਿੱਚ ਹੌਸਲਾ ਨਹੀ ਹੈ, ਜਿੰਨਾ ਦੀ ਸੋਚ ਗਲਤ ਹੈ,ਭਾਵ ਉਹ ਹਨ ਅਸਲੀ ਦਿਵਿਆਂਗ, ਅਤੇ ਅਜਿਹੇ ਸਾਥੀਆਂ ਨੂੰ ਵੀ ਦਿਵਿਆਂਗ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ

ਇੰਦਰਜੀਤ ਸਿੰਗਲਾ,ਖੰਨਾ ਫੋਨ ਨੰਬਰ-9815803977

Leave a Comment

और पढ़ें