
ਲੁਧਿਆਣਾ 23.09.2026 ( ਹਰਮੇਲ ਸਿੰਘ ) ਅੱਜ ਪੰਜਾਬ ਭਰ ਦੇ ਪਟਵਾਰਖਾਨੇ ਰਹਿਣਗੇ ਬੰਦ। ਸਮੁੱਚੇ ਪੰਜਾਬ ਦੇ ਪਟਵਾਰੀ ਅੱਜ 11 ਤੋਂ 3 ਵਜੇ ਤੱਕ ਆਪਣੀਆਂ ਮੰਗਾਂ ਨੂੰ ਲੈ ਕੇ ਤਹਿਸੀਲ ਪੱਧਰ ਤੇ ਪੰਜਾਬ ਸਰਕਾਰ ਦੇ ਖਿਲਾਫ ਧਰਨੇ ਲਾਣਗੇ। ਬੀਤੇ ਕਈ ਸਾਲਾਂ ਤੋਂ ਉਹਨ੍ ਦੀਆਂ ਮੰਗਾ ਪੰਜਾਬ ਸਰਕਾਰ ਨੇ ਠੰਡੇ ਬਸਤੇ ਵਿੱਚ ਪਾਈਆਂ ਹੋਈਆਂ ਨੇ। ਜਿਵੇਂ ਕਿ ਨਵੇਂ ਪਟਵਾਰੀਆਂ ਦੀਆਂ ਭਰਤੀਆਂ ਨੂੰ ਲੈ ਕੇ , ਸਟੇਟ ਕੈਡਰ ਨੂੰ ਹਟਾਉਣ ਵਾਸਤੇ, ਨਵੇਂ ਪਟਵਾਰੀਆਂ ਦੀਆਂ ਤਨਖਾਹਾਂ ਵਧਾਉਣ ਵਾਸਤੇ , ਡੀਏ ਨੂੰ ਲੈ ਕੇ ਜੋ ਪੰਜਾਬ ਸਰਕਾਰ ਨੇ ਰੋਕਿਆ ਹੋਇਆ ਹੈ ਸਰਕਾਰੀ ਮੁਲਾਜ਼ਮਾਂ ਦਾ, ਹੋਰ ਵੀ ਕਈ ਮੰਗਾਂ ਨੇ ਜਿਹੜੀਆਂ ਕਿ ਪੰਜਾਬ ਸਰਕਾਰ ਵੱਲੋਂ ਪਟਵਾਰੀਆਂ ਦੀਆਂ ਅਜੇ ਤੱਕ ਨਹੀਂ ਮੰਨੀਆ ਗਈਆਂ। ਜਿਸ ਦੇ ਰੋਸ ਵਜੋਂ ਅੱਜ ਸਮੁੱਚੇ ਪੰਜਾਬ ਦੇ ਪਟਵਾਰੀ ਹੜਤਾਲ ਤੇ ਰਹਿਣਗੇ ।
