Solan Land Slide: ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਲੈਂਡ ਸਲਾਈਡ ਕਾਰਨ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲੇ ਦੇ ਸ਼ਮਲੇਚ ਪਿੰਡ ਨੇੜੇ ਰਾਸ਼ਟਰੀ ਰਾਜਮਾਰਗ-5 ਬੰਦ ਠੱਪ ਹੋ ਗਿਆ। ਉਨ੍ਹਾਂ ਦੱਸਿਆ ਕਿ ਸੋਲਨ ਬਾਈਪਾਸ ਨੇੜੇ ਸ਼ਿਮਲਾ-ਕਾਲਕਾ ਰੋਡ ‘ਤੇ ਸਵੇਰੇ 7.30 ਵਜੇ ਦੇ ਕਰੀਬ ਵਾਪਰੀ ਇਸ ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਆਵਾਜਾਈ ਜ਼ਰੂਰ ਠੱਪ ਹੋਈ ਹੈ।
ਦੱਸਣਯੋਗ ਹੈ ਕਿ ਸੜਕ ਦੇ ਦੋਵੇਂ ਪਾਸੇ ਵਾਹਨ ਫਸੇ ਹੋਏ ਦੇਖੇ ਗਏ। ਸਥਾਨਕ ਪੁਲਿਸ ਨੇ ਵਾਹਨ ਚਾਲਕਾਂ ਨੂੰ ਵਾਪਸ ਮੁੜਨ ਅਤੇ ਪੁਰਾਣੇ ਬੜੋਗ ਮਾਰਗ ਰਾਹੀਂ ਜਾਣ ਲਈ ਕਿਹਾ ਹੈ। ਇਸ ਦੌਰਾਨ ਜ਼ਮੀਨ ਖਿਸਕਣ ਵਾਲੀ ਥਾਂ ‘ਤੇ ਪਹੁੰਚ ਕੇ ਖੁਦਾਈ ਕਰਨ ਵਾਲਿਆਂ ਨਾਲ ਸੜਕ ਖੋਲ੍ਹਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਅਧਿਕਾਰੀਆਂ ਦਾ ਕਹਿਣਾ ਕਿ ਮਲਬੇ ਨੂੰ ਜਲਦੀ ਹੀ ਸਾਫ਼ ਕਰ ਦਿੱਤਾ ਜਾਵੇਗਾ।
Abhi to rain has also not started!!
—
Landslide blocks National Highway-5 in Himachal Pradesh’s SolanVehicles were stranded on both sides of road as police asked the motorists to turn back and take the old Barog route#himachalpradesh #solan pic.twitter.com/Z0WCKM3eGW
— Sidharth Shukla (@sidhshuk) March 18, 2024
ਹਿਮਾਚਲ ਪ੍ਰਦੇਸ਼ ਵਿੱਚ ਹਾਲ ਹੀ ਦੇ ਦਿਨਾਂ ਵਿੱਚ ਹੋਈ ਬਰਫ਼ਬਾਰੀ ਅਤੇ ਮੀਂਹ ਕਾਰਨ ਪੰਜ ਕੌਮੀ ਮਾਰਗਾਂ ਸਮੇਤ ਕੁੱਲ 259 ਸੜਕਾਂ ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਰਾਜ ਦੇ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਦੱਸਿਆ ਕਿ ਲਾਹੌਲ ਅਤੇ ਸਪਿਤੀ ਵਿੱਚ ਸਭ ਤੋਂ ਵੱਧ 237 ਸੜਕਾਂ, ਕਿਨੌਰ ਵਿੱਚ ਨੌਂ, ਚੰਬਾ ਵਿੱਚ ਪੰਜ, ਕੁੱਲੂ ਵਿੱਚ ਚਾਰ, ਮੰਡੀ ਵਿੱਚ ਦੋ ਅਤੇ ਸ਼ਿਮਲਾ ਅਤੇ ਕਾਂਗੜਾ ਜ਼ਿਲ੍ਹਿਆਂ ਵਿੱਚ ਇੱਕ-ਇੱਕ ਸੜਕਾਂ ਨੂੰ ਰੋਕਿਆ ਗਿਆ ਸੀ।
ਇਹ ਖਬਰਾਂ ਵੀ ਪੜ੍ਹੋ:
–