ਲੁਧਿਆਣਾ ਦੇ ਤਹਿਸੀਲ ਪੂਰਬੀ ਅਧੀਨ ਆਉਂਦੇ ਪਿੰਡਾਂ ਦਾ ਕੰਮ ਨਹੀਂ ਹੁੰਦਾ ਟਾਈਮ ਸਰ । ਲੋਕਾਂ ਨੂੰ ਕਰਨਾ ਪੈਂਦਾ ਹੈ ਕਈ ਕਈ ਦਿਨ ਇੰਤਜ਼ਾਰ

👇समाचार सुनने के लिए यहां क्लिक करें

ਲੁਧਿਆਣਾ 04.06.2025 ( ਹਰਮੇਲ ਸਿੰਘ ) ਜਿੱਥੇ ਪੰਜਾਬ ਸਰਕਾਰ ਲੋਕਾਂ ਦੀ ਸਹੂਲਤ ਵਾਸਤੇ ਵੱਡੇ ਵੱਡੇ ਕੰਮ ਕਰ ਰਹੀ ਹੈ ਉੱਥੇ ਹੀ ਗੱਲ ਕਰੀਏ ਲੁਧਿਆਣਾ ਪੂਰਵੀ ਦੇ ਤਹਿਸੀਲ ਅਧੀਨ ਆਉਂਦੇ ਪਿੰਡਾਂ ਦੇ ਜਿਹੜੇ ਕੰਮ ਉਹ ਟਾਈਮ ਸਿਰ ਨਹੀਂ ਹੁੰਦੇ ਲੋਕਾਂ ਨੂੰ ਕਈ ਕਈ ਦਿਨ ਇੰਤਜ਼ਾਰ ਕਰਨਾ ਪੈਂਦਾ ਹੈ। ਪਟਵਾਰੀ ਆਪਣੇ ਵੱਲੋਂ ਕੰਮ ਕਰ ਦਿੰਦੇ ਨੇ ਕਿਤੇ ਨਾ ਕਿਤੇ ਜਿਹੜੀ ਰੁਕਾਵਟ ਹੈ ਉਹ ਤਹਿਸੀਲ ਵਿਚ ਬੈਠੇ ਆਪਰੇਟਰਾਂ ਵੱਲੋਂ ਟਾਈਮ ਸਿਰ ਦਰਜ ਨਹੀਂ ਕੀਤਾ ਜਾਂਦਾ ਜਿਹਦੇ ਕਰਕੇ ਆਮ ਜਨਤਾ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਜਦ ਕਿ ਪਟਵਾਰੀਆਂ ਨੂੰ ਪੰਜਾਬ ਸਰਕਾਰ ਨੇ ਲੈਪਟਾਪ ਵੀ ਦਿੱਤੇ ਹੋਏ ਨੇ ਜਿਸ ਤੋਂ ਬਾਅਦ ਵੀ ਟਾਈਮ ਸਿਰ ਕੰਮ ਨਹੀਂ ਹੋ ਪਾਉਂਦਾ ਜਦੋਂ ਪੁੱਛਿਆ ਜਾਂਦਾ ਹੈ ਤਾਂ ਪਟਵਾਰੀ ਸਾਹਿਬ ਕੋਰਟ ਵਿੱਚ ਤਰੀਕ ਤੇ ਗਏ ਹੋਏ ਨੇ। ਪਟਵਾਰੀ ਸਾਹਿਬ ਨਿਸ਼ਾਨਦੇਹੀ ਕਰਨ ਗਏ ਹੋਏ ਨੇ। ਜਾਂ ਫਿਰ ਇੰਟਰਨੈਟ ਨਹੀਂ ਚੱਲਦਾ। ਪੰਜਾਬ ਲੈਂਡ ਰਿਕਾਰਡ ਸੁਸਾਇਟੀ ਦੀ ਜਿਹੜੀ ਸਾਈਟ ਹੈ ਉਸ ਦੀ ਪ੍ਰੋਬਲਮ ਦੱਸੀ ਜਾਂਦੀ ਹੈ। ਕੀ ਸਰਵਰ ਨਹੀਂ ਚੱਲਦਾ । ਇੱਕ ਪਟਵਾਰੀ ਦੇ ਉੱਤੇ ਕੰਮ ਦਾ ਬੋਝ ਹੋਣ ਕਾਰਨ ਉਸ ਨੂੰ ਜ਼ਿਆਦਾਤਰ ਦੂਸਰਿਆਂ ਤੇ ਡਿਪੈਂਡ ਰਹਿਣਾ ਉਸ ਦੀ ਮਜਬੂਰੀ ਬਣ ਜਾਂਦੀ ਹੈ। ਲੇਕਿਨ ਪੰਜਾਬ ਸਰਕਾਰ ਇਨਾਂ ਗੱਲਾਂ ਦੇ ਵੱਲ ਧਿਆਨ ਨਹੀਂ ਦਿੰਦੀ । ਗੱਲ ਕਰੀਏ ਇੰਤਕਾਲ ਦੀ ਕਈ ਕਈ ਦਿਨ ਕਈ ਕਈ ਮਹੀਨੇ ਇੰਤਕਾਲ ਦਰਜ ਹੋਣ ਤੋਂ ਬਾਅਦ ਮਨਜ਼ੂਰ ਨਹੀਂ ਹੁੰਦਾ । ਬੇਸ਼ੱਕ ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਤੇ ਸਖਤੀ ਕੀਤੀ ਹੈ । ਉੱਥੇ ਹੀ ਸਰਕਾਰ ਨੂੰ ਇਹ ਸਿਸਟਮ ਸੁਧਾਰਨ ਦੀ ਲੋੜ ਹੈ । ਅਗਰ ਇੰਤਕਾਲ ਦੇ ਵਿੱਚ ਨਾਮ ਸਹੀ ਹੁੰਦਾ ਹੈ ਤਾਂ ਜਮਾਂਬੰਦੀ ਦੇ ਵਿੱਚ ਨਾਮ ਗਲਤ ਹੁੰਦਾ ਹੈ । ਇਹ ਵੀ ਕਿਤੇ ਨਾ ਕਿਤੇ ਜਾਂਚ ਦਾ ਵਿਸ਼ਾ ਜਰੂਰ ਹੈ ਕਿਸ ਦੀ ਗਲਤੀ ਦੇ ਨਾਲ ਇਹ ਨਾਮ ਗਲਤ ਹੋਇਆ ਹੈ ਜਿਸ ਤੋਂ ਬਾਅਦ ਖਰੀਦਦਾਰ ਨੂੰ ਇਸ ਦਾ ਖਮਿਆਜਾ ਭੁਗਤਣਾ ਪੈਂਦਾ ਹੈ। ਕਈ ਕਈ ਚੱਕਰ ਲਗਾ ਕੇ । ਲੇਕਿਨ ਪੰਜਾਬ ਸਰਕਾਰ ਦਾ ਨਿੱਕੀਆਂ ਨਿੱਕੀਆਂ ਗੱਲਾਂ ਦੇ ਵੱਲ ਧਿਆਨ ਨਹੀਂ ਹੈ।

Leave a Comment

और पढ़ें