
ਲੁਧਿਆਣਾ ( 13 ਜੂਨ )
ਸਾਬਕਾ ਕੇਂਦਰੀ ਰੇਲ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਬਾਂਸਲ ਨੇ ਅਗਰ-ਨਗਰ ਇਲਾਕੇ ਵਿੱਚ ਆਸ਼ੂ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਸਥਾਨਕ ਲੋਕਾਂ ਨੂੰ ਅਪੀਲ ਕੀਤੀ। ਕਿ ਉਹ ਆਪਣੇ ਜਾਣੇ ਪਛਾਣੇ , ਪਰਖੇ , ਜਾਂਚੇ ਹਰਮਨ ਪਿਆਰੇ ਆਗੂ ਭਾਰਤ ਭੂਸ਼ਣ ਆਸ਼ੂ ਨੂੰ ਆਪਣੇ ਵੋਟ ਦੇ ਕੇ ਕਾਮਯਾਬ ਕਰਨ । ਇਸ ਮੌਕੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ, ਮਹਿਲਾ ਕਾਂਗਰਸ ਦੀ ਸਾਬਕਾ ਪੰਜਾਬ ਪ੍ਰਧਾਨ ਮਮਤਾ ਦੱਤਾ, ਬਲਜਿੰਦਰ ਸਿੰਘ, ਉਦਯੋਗਪਤੀ ਕੇ.ਕੇ. ਸੇਠ ਸਮੇਤ ਹੋਰ ਕਾਰੋਬਾਰੀ ਅਤੇ ਉਦਯੋਗਪਤੀ ਵੀ ਮੌਜੂਦ ਸਨ। ਪਵਨ ਬਾਂਸਲ ਨੇ ’ਆਮ ਆਦਮੀ ਪਾਰਟੀ ਦੀ ਸਰਕਾਰ ਦੇ ਤਿੰਨ ਸਾਲਾਂ ਦੇ ਕੁਸ਼ਾਸਨ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਦਲਾਅ ਦੇ ਨਾਮ ’ਤੇ ਬਦਲੇ ਦੀ ਰਾਜਨੀਤੀ ਕਰਨ ਵਾਲਿਆਂ ਤੋਂ ਸਾਵਧਾਨ ਰਹੋ। ਪੰਜਾਬ ਨੂੰ ਰੰਗਲਾ ਬਣਾਉਣ ਦੇ ਨਾਮ ’ਤੇ ’ਆਪ’ ਦੀ ਦਿੱਲੀ ਲੀਡਰਸ਼ਿਪ ਨੇ ਪੰਜਾਬ ਨੂੰ ਕਰਜ਼ੇ ਦੇ ਬੋਝ ਹੇਠ ਦੱਬ ਕੇ ਕੰਗਾਲ ਕਰ ਦਿੱਤਾ ਹੈ। ਪੰਜਾਬ ਸਰਕਾਰ ਦੇ 54 ਹਜ਼ਾਰ ਨੌਕਰੀਆਂ ਦੇਣ ਦੇ ਦਾਅਵੇ ਸਿਰਫ਼ ਕਾਗਜੀ ਹੀ ਸਾਬਤ ਹੋ ਰਹੇ ਹਨ। ਬੇਰੁਜ਼ਗਾਰ ਸੜਕਾਂ ’ਤੇ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ। ਇਸ ਭਿਆਨਕ ਗਰਮੀ ਵਿੱਚ ਬਿਜਲੀ ਕੱਟਾਂ ਕਾਰਨ ਜਨਤਾ ਤਰਾਹੀ-ਤਰਾਹੀ ਕਰ ਰਹੀ ਹੈ। ਬਿਜਲੀ ਕੱਟਾਂ ਕਾਰਨ ਲੋਕ ਰਾਤਾਂ ਅਪਣੀਆਂ ਕਾਰਾਂ ਵਿੱਚ ਏ.ਸੀ ਚਾਲੂ ਰੱਖ ਕੇ ਬਿਤਾ ਰਹੇ ਹਨ। ’ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੌਰਾਨ, ਪੰਜਾਬ ਵਿਕਾਸ ਵਿੱਚ ਮੋਹਰੀ ਬਣਨ ਦੀ ਬਜਾਏ ਤਬਾਹੀ ਵੱਲ ਵਧ ਰਿਹਾ ਹੈ ਅਤੇ ਭਗਵੰਤ ਮਾਨ ਨੇ ਰੰਗਲਾ ਪੰਜਾਬ ਦਾ ਸੁਪਨਾ ਵਿਖਾ ਕੇ ਪੰਜਾਬ ਕੰਗਲਾ ਬਣਾ ਕੇ ਰੱਖ ਦਿੱਤਾ ਹੈ ।
