
ਲੁਧਿਆਣਾ ( 14 ਜੂਨ )
ਲੁਧਿਆਣਾ ਪੱਛਮੀ ਹਲਕੇ ਦੇ ਹੈਬੋਵਾਲ ਡੇਅਰੀਆਂ ਦੇ ਇਲਾਕੇ ਵਿੱਚ ਹੋਈ ਭਰਵੀਂ ਚੋਣ ਮੀਟਿੰਗ ਨੂੰ ਆਪਣੇ ਸਾਥੀਆਂ ਵਿਧਾਇਕ ਰਾਣਾ ਗੁਰਜੀਤ ਸਿੰਘ ਜੀ, ਵਿਧਾਇਕ ਪ੍ਰਗਟ ਸਿੰਘ ਜੀ, ਸਾਬਕਾ ਵਿਧਾਇਕ ਅਤੇ ਮੰਤਰੀ ਮਲਕੀਤ ਸਿੰਘ ਦਾਖਾ ਜੀ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਜੀ, ਸਾਬਕਾ ਮੰਤਰੀ ਡਾ. ਰਾਜ ਕੁਮਾਰ ਵੇਰਕਾ ਜੀ, ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਜੀ ਅਤੇ ਹੋਰਨਾਂ ਸਾਥੀਆਂ ਨਾਲ ਸੰਬੋਧਨ ਕੀਤਾ। ਇਸ ਮੌਕੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਮੌਜੂਦਾ ਲੁਟੇਰੀ ਅਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਕਰਦੇ ਹੋਏ ਹਲਕੇ ਦੇ ਵੋਟਰਾਂ ਨੂੰ ਪੰਜਾਬ ਬਚਾਉਣ ਦੀ ਅਪੀਲ ਕੀਤੀ ਉੱਥੇ ਹੀ ਆਉਣ ਵਾਲੀ 19 ਜੂਨ ਨੂੰ ਕਾਂਗਰਸ ਪਾਰਟੀ ਦੇ ਹੱਕ ਵਿੱਚ ਵਧ ਚੜ੍ਹ ਕੇ ਅਪਣਾ ਮਤਦਾਨ ਕਰਨ ਲਈ ਵੀ ਪ੍ਰੇਰਿਤ ਕੀਤਾ। ਆਸ਼ੂ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੀ ਇੱਕ ਖ਼ੂਬਸੂਰਤੀ ਹੈ ਕਿ ਇੱਕ ਸਧਾਰਣ ਵਿਅਕਤੀ ਦੇ ਵੋਟ ਨੂੰ ਵੱਡੀ ਅਹਿਮੀਅਤ ਦਿੱਤੀ ਹੈ । ਆਜ਼ਾਦ ਭਾਰਤ ਦਾ ਹਰ ਨਾਗਰਿਕ ਆਪਣੀ ਵੋਟ ਦਾ ਇਸਤੇਮਾਲ ਕਰਕੇ ਸੰਵਿਧਾਨਕ ਢੰਗ ਨਾਲ ਆਪਣੀ ਮਰਜ਼ੀ ਦਾ ਨੇਤਾ ਤੇ ਸਰਕਾਰ ਚੁਣ ਸਕਦਾ ਹੈ । ਸੋ ਆਪਣੇ ਮਤ ਦੇ ਅਧਿਕਾਰ ਦੀ ਵਰਤੋਂ ਹਰ ਨਾਗਰਿਕ ਨੂੰ ਕਰਨੀ ਚਾਹੀਦੀ ਹੈ ਅਤੇ ਆਪਣੇ ਸੂਬੇ , ਆਪਣੇ ਸ਼ਹਿਰ ਤੇ ਆਪਣੇ ਇਲਾਕੇ ਦੇ ਵਿਕਾਸ ਲਈ ਯੋਗ ਉਮੀਦਵਾਰਾਂ ਦੀ ਚੋਣ ਕਰਨੀ ਜ਼ਰੂਰੀ ਹੈ । ਆਸ਼ੂ ਨੇ ਹੈਬੋਵਾਲ ਡੇਅਰੀ ਮਾਲਕਾਂ ਦੀ ਇੱਕ ਵੱਡੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਭਲੇ ਸਈ ਚੁਣੇ ਗਈ ਸਰਕਾਰ ਕਿਡਨੈਪ ਹੋ ਚੁੱਕੀ ਹੈ ਅਤੇ ਹਾਰੇ ਤੇ ਜਨਤਾ ਵੱਲੋਂ ਨਕਾਰੇ ਕੇਜਰੀਵਾਲ ਦੀ ਜੁੰਡਲੀ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਹੈ । ਇਹਨਾਂ ਦਿੱਲੀ ਦੇ ਲੁਟੇਰਿਆਂ ਤੇ ਧਾੜਵੀਆਂ ਤੋਂ ਪੰਜਾਬ ਨੂੰ ਬਚਾਉਣ ਲਈ ਲੁਧਿਆਣਾ ਪੱਛਮੀ ਦੇ ਵੋਟਰ ਆਪਣੇ ਮਤ ਦਾ ਦਾਨ ਆਪਣੀ ਸੂਝ ਬੂਝ ਕਰਨ । ਆਸ਼ੂ ਨੇ ਕਿਹਾ ਕਿ ਉਹ ਹਰ ਸਮੇਂ ਆਪਣੇ ਹਲਕੇ ਦੀ ਸੇਵਾ ਲਈ ਤਿਆਰ ਬਰ ਤਿਆਰ ਹੈ ।
.

