ਕੇਜਰੀਵਾਲ ਅਤੇ ਭਗਵੰਤ ਨੂੰ ਆਸ਼ੂ ਸੁਪਨੇ ਵਿੱਚ ਵੀ ਨਜ਼ਰ ਆਉਂਦੈ ..ਪੰਜ ਪਹਿਰ ਮੇਰਾ ਨਾਮ ਜਪਦੇ ਹੋ , ਰੱਬ ਦਾ ਜਪ ਲਉ , ਕਸ਼ਟ ਕੱਟੇ ਜਾਣਗੇ – ਆਸ਼ੂ

👇समाचार सुनने के लिए यहां क्लिक करें

  • ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਦੋ ਦਰਜਨ ਚੋਣ ਰੈਲੀਆਂ ਅਤੇ ਨੁੱਕੜ ਮੀਟਿੰਗਾਂ ਵਿੱਚ ਹੋਇਆ ਭਾਰੀ ਇਕੱਠ
  • ⁠ਕਾਂਗਰਸ ਵਰਕਰਾਂ ਵਿੱਚ ਜੋਸ਼ ਦੀ ਲਹਿਰ

ਲੁਧਿਆਣਾ ( 15 ਜੂਨ 2025 )
ਲੁਧਿਆਣਾ ਪੱਛਮੀ ਹਲਕੇ ਤੋਂ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਚੋਣ ਪ੍ਰਚਾਰ ਦੌਰਾਨ ਲਾਇਨਜ਼ ਕਲੱਬ ਵਿਖੇ ਕੌਂਸਲਰ ਸੰਨੀ ਭੱਲਾ ਅਤੇ ਦੀਪਿਕਾ ਭੱਲਾ, ਅਸ਼ੋਕ ਨਗਰ ਵਿਖੇ ਪੂਨਮ ਮਲਹੋਤਰਾ ਅੱਤੇ ਇਕਬਾਲ ਸਿੰਘ ਸੋਨੂੰ ਡੀਕੋ ਅਤੇ ਸੁਨੇਤ ਇਲਾਕੇ ਵਿਖੇ ਸਥਾਨਕ ਨਿਵਾਸੀਆਂ ਵਲੋਂ ਆਯੋਜਿਤ ਭਰਵੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ । ਇਸ ਮੌਕੇ ਆਸ਼ੂ ਨੇ ਕਿਹਾ ’ਆਮ ਆਦਮੀ ਪਾਰਟੀ “ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੋਣ ਰੈਲੀਆਂ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਣ ਦੀ ਬਜਾਏ ਆਸ਼ੂ ਤੋਂ ਹੀ ਆਪਣਾ ਭਾਸ਼ਣ ਸ਼ੁਰੂ ਕਰਦੇ ਹਨ ਅਤੇ ਆਸ਼ੂ – ਆਸ਼ੂ- -ਆਸ਼ੂ ਦੇ ਨਾਮ ਨਾਲ ਹੀ ਭਾਸ਼ਣ ਖਤਮ ਕਰਦੇ ਹਨ। ਇੰਜ ਲੱਗਦਾ ਦੋਨੋਂ ਆਗੂ ਆਸ਼ੂ ਫੋਬੀਏ ਦਾ ਸ਼ਿਕਾਰ ਹੋ ਚੁੱਕੇ ਹਨ । ਕੇਜਰੀਵਾਲ ਤਾਂ ਆਸ਼ੂ ਤੋਂ ਏਨਾ ਡਰਦਾ ਹੈ, ਕਿ ਜੇਕਰ ਉਹ ਆਸ਼ੂ ਦਾ ਨਾਮ ਜਪਣ ਦੀ ਬਜਾਏ, ਏਨਾ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ ਤਾਂ ਉਸਦੇ ਸਾਰੇ ਕਸ਼ਟ ਕੱਟੇ ਜਾਂਦੇ । ਪੰਜਾਬ ਦੇ ਆਰਥਿਕ ਦੀਵਾਲੀਏਪਨ ਵੱਲ ਵਧਦੇ ਜਾਣ ਦਾ ਜ਼ਿਕਰ ਕਰਦਿਆਂ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਨਕਲੀ ਇਨਕਲਾਬ ਨੇ ਪੰਜਾਬ ਦਾ ਭੱਠਾ ਬਿਠਾ ਦਿੱਤਾ ਹੈ। ਆਸ਼ੂ ਨੇ ਕਿਹਾ ਪੰਜਾਬ ਸਰਕਾਰ ਵਿਧਾਨ ਸਭਾ ਹਲਕਾ ਪੱਛਮੀ ਦੀ ਚੋਣ ਜਿੱਤਣਾ ਨਹੀਂ ਚਾਹੁੰਦੀ, ਸਗੋੰ ਚੋਣ ਲੁੱਟਣਾ ਚਾਹੁੰਦੀ ਹੈ। ਵਿਧਾਨ ਸਭਾ ਹਲਕਾ ਪੱਛਮੀ ਵਿੱਚ 17000 ਵੋਟਾਂ ਚੁੱਣ-ਚੁੱਣ ਕੇ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਿੱਲੀ ਤੋਂ ਕੇਜਰੀਵਾਲ ਵੱਲੋਂ ਬੁਲਾਏ ਗਏ ਗੁੰਡਿਆਂ ਦੇ ਇਸ਼ਾਰੇ ’ਤੇ, ਥਾਣਿਆਂ ਵਿੱਚ ਤਾਇਨਾਤ ਮੁਨਸ਼ੀ ਤੋਂ ਲੈ ਕੇ ਪੁਲਿਸ ਕਮਿਸ਼ਨਰ ਤੱਕ ਸਾਰਿਆਂ ਨੂੰ ਵੋਟਰ ਸੂਚੀਆਂ ਸੌਂਪ ਕੇ ਕਾਂਗਰਸੀ ਪਰਿਵਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਭਾਰਤ ਭੂਸ਼ਣ ਆਸ਼ੂ ਨੇ ਅੱਗੇ ਕਿਹਾ ਕਿ ਇਸ ਸੱਭ ਦੇ ਬਾਵਜੂਦ ਹਲਕਾ ਪੱਛਮੀ ਦੇ ਵੋਟਰ ਤੇ ਸਪੋਟਰ ਉਸ ਨਾਲ ਚੱਟਾਨ ਵਾਂਗ ਖੜ੍ਹੇ ਹਨ ਅਤੇ ਪੂਰੇ ਦ੍ਰਿੜ ਤੇ ਪੱਕੇ ਇਰਾਦੇ ਨਾਲ ਇਹ ਜ਼ਿਮਨੀ ਚੋਣ ਜਿੱਤਣਗੇ । ਆਸ਼ੂ ਨੇ ਕਿਹਾ ਕਿ ਇਹ ਜਿੱਤ ਲੁਧਿਆਣਾ ਪੱਛਮੀ ਹਲਕੇ ਦੇ ਹਰ ਵੋਟਰ ਦੀ ਜਿੱਤ ਹੋਵੇਗੀ ਕਿਉਂਕਿ ਲੁਧਿਆਣਾ ਦੇ ਸੂਝਵਾਨ ਤੇ ਪੜ੍ਹੇ ਲਿਖੇ ਲੋਕ ਇਸ ਮੱਕਾਰ ਪਾਰਟੀ ਦੀ ਅਸਲੀਅਤ ਜਾਣ ਚੁੱਕੇ ਹਨ । ਭਾਰਤ ਭੂਸ਼ਣ ਆਸ਼ੂ ਦੀ ਜਿੱਤ ਯਕੀਨੀ ਬਣਾਉਣ ਲਈ ਕਾਂਗਰਸ ਪਾਰਟੀ ਦੇ ਉੱਘੇ ਆਗੂ ਦਿਨ ਰਾਤ ਹਲਕੇ ਪੱਛਮੀ ਦੇ ਲੋਕਾਂ ਨਾਲ ਰਾਬਤਾ ਬਣਾ ਰਹੇ ਹਨ ਜਿਹਨਾਂ ਵਿੱਚ ਸਾਬਕਾ ਮੁੱਖ ਮੰਤਰੀ ਤੇ ਐਮ ਪੀ ਚਰਨਜੀਤ ਚੰਨੀ, ਅਮੇਠੀ ਤੋਂ ਮੈਂਬਰ ਪਾਰਲੀਮੈਂਟ ਕਿਸ਼ੋਰੀ ਲਾਲ, ਸਾਬਕਾ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ, ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਤ੍ਰਿਪਤ ਰਜਿੰਦਰ ਬਾਜਵਾ, ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਸੀਨੀਅਰ ਆਗੂ ਵਿਕਰਮ ਸਿੰਘ ਬਾਜਵਾ, ਰਾਹੁਲ ਇੰਦਰ ਸਿੰਘ ਭੱਠਲ, ਯੁਵਾ ਆਗੂ ਬਰਿੰਦਰ ਸਿੰਘ ਢਿੱਲੋਂ, ਈਸ਼ਵਰਜੋਤ ਚੀਮਾ, ਕੌਂਸਲਰ ਸ਼ਾਮ ਸੁੰਦਰ ਮਲਹੋਤਰਾ, ਡਾ. ਹਰੀ ਸਿੰਘ ਬਰਾੜ, ਮਨਦੀਪ ਸਿੰਘ ਲੇਖੀ, ਦਰਸ਼ਨ ਡਾਬਰ, ਕਰਨ ਵੜਿੰਗ ਨੇ ਹਲਕੇ ਦੇ ਵੱਖ-ਵੱਖ ਮੁਹੱਲਿਆਂ ਦੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਆਸ਼ੂ ਲਈ ਵੋਟਾਂ ਮੰਗੀਆਂ ।

Leave a Comment

और पढ़ें