ਆਸ਼ੂ ਨੇ ‘ਆਮ ਆਦਮੀ ਪਾਰਟੀ ‘ਦੇ ਕੱਟੜ ਸਮਰਥਕਾਂ ਨੂੰ ਕੀਤੀ ਅਪੀਲ – ਕਿਹਾ ਆਪਣੀ “ਜ਼ਮੀਰ “ ਦੀ ਆਵਾਜ਼ ਸੁਣੋ !

👇समाचार सुनने के लिए यहां क्लिक करें

  • ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਬਾਹਰੀ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਕਿਵੇਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ – ਆਸ਼ੂ

ਲੁਧਿਆਣਾ, ( 15 ਜੂਨ 2025 )
ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਅਤੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਉਪ ਚੋਣ ਲਈ ਪਾਰਟੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਐਤਵਾਰ ਨੂੰ ‘ਆਮ ਆਦਮੀ ਪਾਰਟੀ ‘ ਦੇ ਸਮਰਥਕਾਂ ਨੂੰ ‘ ਆਪਣੀ ਪੰਜਾਬੀ ਜ਼ਮੀਰ’ ਪਛਾਨਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਕਿਵੇਂ ਪੰਜਾਬੀ ਵਰਕਰਾਂ ਨੂੰ ਦਿੱਲੀ ਲੀਡਰਸ਼ਿਪ ਨੇ ਬਾਹਰੀ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਨਜ਼ਰਅੰਦਾਜ਼ ਕੀਤਾ ਹੈ। ਆਮ ਆਦਮੀ ਪਾਰਟੀ ਦੇ ਆਮ ਵਰਕਰਾਂ ਨੂੰ ਇੱਕ ਵਿਸ਼ੇਸ਼ ਸੰਦੇਸ਼ ਵਿੱਚ, ਆਸ਼ੂ ਨੇ ਕਿਹਾ ਕਿ , ਜਿਨ੍ਹਾਂ ਨੇ ਪਿਛਲੇ ਗਿਆਰਾਂ ਸਾਲਾਂ ਤੋਂ ਪਾਰਟੀ ਨੂੰ ਆਪਣਾ ਖੂਨ ਅਤੇ ਪਸੀਨਾ ਦਿੱਤਾ ਹੈ” , ਦਿਨ ਰਾਤ ਮਿਹਨਤ ਕੀਤੀ ਤੇ ਪਾਰਟੀ ਖੜੀ ਕਰਕੇ ਰਾਜ ਭਾਗ ਲਿਆਂਦਾ ਪਰ ਉਹਨਾਂ ਦੀ ਕੋਈ “ ਵੁੱਕਤ” ਨਹੀਂ ਪਾਈ ਸਗੋਂ ਉਹਨਾਂ ਤੇ ਬਾਹਰੀ ਵਿਅਕਤੀਆਂ ਨੂੰ ਹਾਕਮ ਬਣਾ ਕੇ ਥੋਪ ਦਿੱਤਾ ਗਿਆ । ਆਸ਼ੂ ਨੇ ਆਮ ਵਰਕਰਾਂ ਨੂੰ ਪੁੱਛਿਆ ਕਿ , ਤੁਸੀਂ ਕੀ ਹਾਸਲ ਕੀਤਾ ਹੈ? ਤੁਸੀਂ ਮੇਰੇ ਨਾਲੋਂ ਬਿਹਤਰ ਜਾਣਦੇ ਹੋ ਕਿ ਰਾਜ ਸਭਾ ਸੀਟਾਂ ਉਨ੍ਹਾਂ ਲੋਕਾਂ ਵਿੱਚ ਕਿਵੇਂ ਵੰਡੀਆਂ ਗਈਆਂ ਜੋ ਕਦੇ ਰਾਜਨੀਤੀ ਵਿੱਚ ਨਹੀਂ ਸਨ ਪਰ ਉਹ ਵੱਡੀਆਂ ਜੇਬਾਂ ਵਾਲੇ ਵੱਡੇ ਕਾਰੋਬਾਰੀ ਸਨ। ਅਤੇ ਬਾਕੀ ਸੀਟਾਂ ਦਿੱਲੀ ਦੇ ਲੋਕਾਂ ਵਿੱਚ ਵੰਡੀਆਂ ਗਈਆਂ” ਤੇ ਪੰਜਾਬ ਦੇ ਆਮ ਵਰਕਰ ਕਿੱਥੇ ਹਨ ? ਇਹ ਸੁਆਲ ਕੰਧ ਤੇ ਲਿਖਿਆ ਹੈ ਜਿੱਥੇ ਕਦੇ ਲਿਖਿਆ ਸੀ , ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ । ਪਰ ਅੱਜ ਕੇਜਰੀਵਾਲ ਨੇ ਲਿਖ ਦਿੱਤਾ , “ ਪੰਜਾਬ ਦਾ ਸਾਰਾ ਮਾਲ , ਦਿੱਲੀ ਵਾਲਿਆਂ ਦੇ ਨਾਲ “ । ਇਸੇ ਤਰ੍ਹਾਂ ਆਪਣੀ ਲੁੱਟ ਦੀ ਸੈਂਚਰੀ ਨੂੰ ਵਧਾਉਂਦੇ ਹੋਏ ਹੁਣ ਕੇਜਰੀਵਾਲ ਨੇ ਪੰਜਾਬ ਦੀ ਆਖਰੀ ਰਾਜ ਸਭਾ ਸੀਟ ਤੇ ਅੱਖ ਰੱਖ ਲਈ ਹੈ ਅਤੇ ਸੰਜੀਵ ਅਰੋੜਾ ਨੂੰ ਮਜ਼ਬੂਰ ਕਰ ਦਿੱਤਾ ਹੈ ਕਿ ਉਹ ਅਸਤੀਫਾ ਦੇਵੇ ਤਾਂ ਜੋ ਕੇਜਰੀਵਾਲ ਮੁੜ ਰਾਜ ਸਭਾ ਦੀ ਨੌਕਰੀ ਪ੍ਰਾਪਤ ਕਰ ਸਕੇ ।
ਇੱਥੋਂ ਤੱਕ ਕਿ ਕੇਜਰੀਵਾਲ 23 ਜੂਨ ਨੂੰ ਚੋਣ ਨਤੀਜੇ ਦੀ ਪਰਵਾਹ ਕੀਤੇ ਬਿਨਾਂ, ਹੀ ਇਹ ਸੀਟ ਹਥਿਆਉਣ ਲਈ ਤਿਆਰ ਹੈ।
“ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ , ਮੈਂ ਤੁਹਾਨੂੰ ਦੱਸ ਦਿਆਂ ਕਿ ‘ਆਮ ਆਦਮੀ ਪਾਰਟੀ ਦਾ ਉਮੀਦਵਾਰ ਸੰਜੀਵ ਅਰੋੜਾ ਬਿਲਕੁਲ ਵੀ ਨਹੀਂ ਜਿੱਤ ਰਿਹਾ ਅਤੇ ਹਲਕਾ ਪੱਛਮੀ ਲੁਧਿਆਣਾ ਦੇ ਵੋਟਰ ਉਸ ਨੂੰ ਕਰਾਰ ਹਾਰ ਦੇਣ ਲਈ ਤਤਪਰ ਹਨ , ਪਰ, ਇਸਦੇ ਬਾਵਜੂਦ ਕੇਜਰੀਵਾਲ ਸਾਹਿਬ ਸੰਜੀਵ ਅਰੋੜਾ ਨੂੰ ਅਸਤੀਫਾ ਦੇਣ ਲਈ ਮਜਬੂਰ ਕਰਨਗੇ ਤਾਂ ਜੋ ਉਹ ਖੁਦ ਰਾਜ ਸਭਾ ਵਿੱਚ ਜਾ ਸਕਣ । ਮੈਂ ਉਸਨੂੰ ਸਪੱਸ਼ਟ ਕਰਨ ਲਈ ਕਿਹਾ ਸੀ ਕਿ ਕੀ ਉਹ ਹਾਰਨ ‘ਤੇ ਵੀ ਅਰੋੜਾ ਤੋਂ ਅਸਤੀਫਾ ਲੈਣਗੇ, ਪਰ ਉਸਨੇ ਜਵਾਬ ਨਹੀਂ ਦਿੱਤਾ।
ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ,
“ਇਹ ਸਿਰਫ ਰਾਜ ਸਭਾ ਸੀਟਾਂ ਦਾ ਮਾਮਲਾ ਨਹੀਂ ਹੈ। ਤੁਹਾਡੇ ਵਿੱਚੋਂ ਜ਼ਿਆਦਾਤਰ ਲੋਕ ਰਾਜ ਸਭਾ ਸੀਟ ਲਈ ਇੱਛਾ ਨਹੀਂ ਰੱਖਦੇ ਹੋਣਗੇ। ਪਰ ਦਰਜਨਾਂ ਅਹੁਦੇ ਹਨ, ਜੋ ਆਮ ਵਰਕਰਾਂ ਨੂੰ ਸਰਕਾਰ ਦੁਆਰਾ ਦਿੱਤੇ ਜਾ ਸਕਦੇ ਹਨ”, ਪਰ ਬੇਈਮਾਨੀ ਇਹ ਹੈ ਕਿ ਪੰਜਾਬ ਸਰਕਾਰ ਵਿੱਚ ਇਨ੍ਹਾਂ ਅਹੁਦਿਆਂ ਵਿੱਚੋਂ ਜ਼ਿਆਦਾਤਰ ਅਹੁਦੇ ਦਿੱਲੀ ਅਤੇ ਹੋਰ ਰਾਜਾਂ ਦੇ ‘ਆਪ’ ਵਰਕਰਾਂ ਨੂੰ ਦਿੱਤੇ ਗਏ ਹਨ। ਇੱਥੋਂ ਤੱਕ ਕਿ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ, ਜਿੱਥੇ ‘ਆਮ ਆਦਮੀ ਪਾਰਟੀ “ਦਾ ਕੋਈ ਵਜੂਦ ਹੀ ਨਹੀਂ ਹੈ, ਉੱਥੋਂ ਕਿਸੇ ਖਾਸ ਬੰਦੇ ਨੂੰ ਪੰਜਾਬ ਵਿੱਚ ਚੇਅਰਮੈਨ ਬਣਾਇਆ ਗਿਆ ਹੈ”।
ਆਸ਼ੂ ਨੇ ਹਲਕਾ ਪੱਛਮੀ ਦੇ ਸਾਰੇ ਵੋਟਰਾਂ ਨੂੰ ਅਪੀਲ ਕਰਦੇ ਹੋਏ ਕਿ ਉਹ ਇਸ ਵਾਰ ‘ਆਮ ਆਦਮੀ ਪਾਰਟੀ ਦੇ ਝੂਠ ਨੂੰ ਦਰ ਕਿਨਾਰ ਕਰਦੇ ਹੋਏ ਵੋਟ ਨਾ ਪਾਉਣ, ਭਾਰਤ ਭੂਸ਼ਣ ਆਸ਼ੂ ਨੇ ਸੂਝਵਾਨ ਤੇ ਸੱਭਿਅਕ ਵੋਟਰਾਂ ਨੂੰ ਅਪੀਲ ਕੀਤੀ, ਕਿ ਉਹ “ਆਪਣਾ ਗੁੱਸਾ ਅਤੇ ਨਾਰਾਜ਼ਗੀ ਦਿਖਾਓਣ , ਅਜਿਹਾ ਇਸ ਲਈ ਨਹੀਂ ਹੈ ਕਿ ਮੈਂ ਸਿਰਫ਼ ਆਪਣੇ ਹਿੱਤ ਦੀ ਗੱਲ ਕਰ ਰਿਹਾ ਹਾਂ। ਜੇਕਰ ਤੁਸੀਂ ਇਸ ਉਪ-ਚੋਣ ਵਿੱਚ ‘ਆਪ’ ਨੂੰ ਵੋਟ ਨਹੀਂ ਦਿੰਦੇ ਅਤੇ ਜਦੋਂ ‘ਆਪ’ ਉਮੀਦਵਾਰ ਹਾਰ ਜਾਂਦਾ ਹੈ, ਤਾਂ ਹੀ ‘ਆਪ’ ਲੀਡਰਸ਼ਿਪ ਨੂੰ ਅਹਿਸਾਸ ਹੋਵੇਗਾ ਕਿ ਉਸਨੂੰ ਪੰਜਾਬੀ ਵਰਕਰਾਂ ਦਾ ਵੀ ਧਿਆਨ ਰੱਖਣ ਦੀ ਲੋੜ ਹੈ , ਨਹੀਂ ਤਾਂ ਤੁਹਾਨੂੰ ਹਮੇਸ਼ਾ ਹੀ ਨਜ਼ਰਅੰਦਾਜ਼ ਕੀਤਾ ਜਾਂਦਾ ਰਹੇਗਾ ।
ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਲੁਧਿਆਣਾ ਦੇ ਪੱਛਮੀ ਹਲਕੇ ਦੇ ਲੋਕਾਂ ਨੂੰ ਉਹ ਅਪੀਲ ਕਰਦੇ ਹਨ ਕਿ ਪੰਜਾਬ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖਦੇ ਹੋਏ ਆਪਣੀ ਜ਼ਮੀਰ ਤੇ ਸੂਝ-ਬੂਝ ਨਾਲ ਇਸ ਵਾਰੀ ਆਪਣੇ ਮਤ ਦਾ ਦਾਨ ਕਰੋ ਅਤੇ ਇਕੱਲਾ ਲੁਧਿਆਣਾ ਹੀ ਨਹੀਂ ਸਮੁੱਚੇ ਪੰਜਾਬ ਨੂੰ ਇਸ “ ਆਪਦਾ “ ਤੋਂ ਬਚਾਅ ਲਈ ਵੋਟ ਕਰੋ ਅਤੇ ਕਾਂਗਰਸ ਪਾਰਟੀ ਦੇ ਹੱਥ ਪੰਜੇ ਦਾ ਬਟਨ ਦਬਾਅ ਕੇ ਪੰਜਾਬ ਦੀ ਕਿਸਮਤ ਦਾ ਬਟਨ ਆਨ ਕਰੋ ।

Leave a Comment

और पढ़ें