ਲੁਧਿਆਣਾ ਪੱਛਮੀ ਵਿੱਚ ‘ਆਪ’ ਨੂੰ ਮਿਲੀ ਜ਼ਮੀਨੀ ਮਜ਼ਬੂਤੀ, ਦਰਜਨਾਂ ਪਰਿਵਾਰ ਕਾਂਗਰਸ ਪਾਰਟੀ ਛੱਡ ‘ਆਪ’ ਵਿੱਚ ਹੋਏ ਸ਼ਾਮਲ

ਲੁਧਿਆਣਾ, 8 ਜੂਨ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਜਦੋਂ ਕਿ ਆਮ ਆਦਮੀ ਪਾਰਟੀ (ਆਪ) ਨੂੰ ਸਫਲਤਾ ਮਿਲੀ ਹੈ। ਐਤਵਾਰ ਨੂੰ ਕਈ ਕਾਂਗਰਸੀ ਪਰਿਵਾਰ ‘ਆਪ’ ਵਿੱਚ ਸ਼ਾਮਲ ਹੋਏ। ‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਲੋਕ ਸਭਾ ਇੰਚਾਰਜ ਸ਼ਰਨਪਾਲ ਮੱਕੜ, ਪਾਰਟੀ … Read more

ਪੰਜਾਬ ਵਿੱਚ ਹਾਲਾਤ ਸੁਧਾਰਨ ਲਈ ਭਾਜਪਾ ਦੀ ਜਿੱਤ ਜ਼ਰੂਰੀ: ਚੁੱਘ/ਸਿਰਸਾ

ਲੁਧਿਆਣਾ 8 ਜੂਨ – ਪੱਛਮੀ ਉਪ ਚੋਣਾਂ ਲਈ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਦੇ ਚੋਣ ਪ੍ਰਚਾਰ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਰਿਸ਼ੀ ਨਗਰ ਵਿੱਚ ਲੋਕਾਂ ਨਾਲ ਮੁਲਾਕਾਤ ਕੀਤੀ, ਜਿੱਥੇ ਉਨ੍ਹਾਂ ਨੂੰ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ। ਜਨਤਾ ਨੂੰ ਸੰਬੋਧਨ … Read more

ਕਾਂਗਰਸ ਪਰਿਵਾਰ ਵਿੱਚ ਹੋ ਰਿਹਾ ਦਿਨੋ ਦਿਨ ਵਾਧਾ , ਆਸ਼ੂ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਵੱਡਾ ਹੁਲਾਰਾ- ਰਾਣਾ , ਬਾਜਵਾ

ਲੁਧਿਆਣਾ ( 8 ਜੂਨ )ਕਾਂਗਰਸ ਪਾਰਟੀ ਨੂੰ ਅੱਜ ਲੁਧਿਆਣਾ ਪੱਛਮੀ ਹਲਕੇ ਵਿੱਚ ਉਸ ਵੇਲੇ ਵੱਡਾ ਹੁਲਾਰਾ ਮਿਲਿਆ, ਜਦੋਂ ਸਾਬਕਾ ਕੌਂਸਲਰ ਹਰੀ ਸਿੰਘ ਬਰਾੜ ਦੀ ਪ੍ਰੇਰਣਾ ਸਦਕਾ ਸ੍ਰ . ਕੁਲਵੰਤ ਸਿੰਘ ਕਾਂਤੀ, ਰਣਜੀਤ ਸਿੰਘ ਕੰਨੂ, ਪ੍ਰੇਮ ਸਿੰਘ, ਬਿੰਦਰ ਸਿੰਘ ਬਿੰਦੂ, ਤੋਤਾ ਸਿੰਘ, ਗੁਰਜੀਤ ਜੀ, ਸਰਦਾਰ ਸਿੰਘ, ਬਿੰਦਰ ਸਿੰਘ ਅਤੇ ਹੋਰ ਪ੍ਰਮੁੱਖ ਹਸਤੀਆਂ ਨੇ ਵਿਧਾਇਕ ਤ੍ਰਿਪਤ ਰਜਿੰਦਰ … Read more

ਸਾਬਕਾ ਵਿਧਾਇਕ ਸੁਰਿੰਦਰ ਡਾਬਰ ਦੀ ਅਗਵਾਈ ਹੇਠ ਯੂਥ ਕਾਂਗਰਸ ਨੇ ਆਸ਼ੂ ਦੇ ਹੱਕ ਵਿੱਚ ਬੂਥ ਪੱਧਰ ’ਤੇ ਚੋਣ ਪ੍ਰਚਾਰ ਕੀਤਾ ਸ਼ੁਰੂ

ਲੁਧਿਆਣਾ ( 8 ਜੂਨ 2025 ) ਸਾਬਕਾ ਵਿਧਾਇਕ ਸੁਰਿੰਦਰ ਡਾਬਰ ਦੀ ਅਗਵਾਈ ਹੇਠ ਯੂਥ ਕਾਂਗਰਸ ਨੇ ਵਿਧਾਨ ਸਭਾ ਪੱਛਮੀ ’ ਚ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਚੋਣ ਪ੍ਰਚਾਰ ਨੂੰ ਤੇਜ਼ ਕਰਨ ਲਈ ਰਣਨੀਤੀ ਤਿਆਰ ਕੀਤੀ। ਇਸ ਦੌਰਾਨ ਬਲਾਕ, ਵਾਰਡ ਅਤੇ ਬੂਥ ਪੱਧਰ ’ਤੇ ਯੁਥ ਵਰਕਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਯੁਵਰਾਜ ਮਲਹੋਤਰਾ ਅਤੇ ਲੱਕੀ ਤਲਵਾੜ … Read more

ਕਾਂਗਰਸੀ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਚੋਣ ਦੀ ਭੱਜ ਦੌੜ ਵਿੱਚੋਂ ਸਮਾਂ ਕੱਢ ਕੇ ਖਿਡਾਰੀਆਂ ਨਾਲ ਬਿਤਾਇਆ ਸਮਾਂ

ਲੁਧਿਆਣਾ ( 08.06.2025 ) ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਚੋਣ ਪ੍ਰਚਾਰ ਦੀ ਭੰਜ ਦੋੜ ਵਿਚੋਂ ਕੁੱਝ ਸਮਾਂ ਕੱਢ ਕੇ ਮੇਰੀਕੀ ਫਾਰਮ ਵਿੱਖੇ ਖਿਡਾਰੀਆਂ,ਬੱਚਿਆਂ ਅਤੇ ਸਥਾਨਕ ਨਿਵਾਸੀਆਂ ਨਾਲ ਫੁੱਰਸਤ ਦੇ ਪੱਲ ਬਿਤਾਏ। ਖਿਡਾਰੀਆਂ ਨੂੰ ਮਿਲਣ ਦੋਰਾਨ ਆਸ਼ੂ ਨੇ ਨੌਜਵਾਨ ਪੀੜ੍ਹੀ ਨਾਲ ਸਕੂਲ ਅਤੇ ਕਾਲਜ ਦੇ ਦਿਨਾਂ ਦੌਰਾਨ ਅਤੇ ਗਲੀਆਂ ਅਤੇ ਮੁਹੱਲਿਆਂ ਵਿੱਚ ਖੇਡੀ ਕ੍ਰਿਕੇਟ ਅਤੇ … Read more

ਜੇਕਰ ਸੱਚਮੁੱਚ ਮੇਰੀ ਵਿਜੀਲੈਂਸ ਬਿਊਰੋ ਵਿੱਚ ਚੱਲਦੀ ਹੈ, ਤਾਂ ਭਗਵੰਤ ਮਾਨ ਨੂੰ ਅਸਤੀਫਾ ਦੇ ਦੇਣਾ ਚਾਹੀਦੈ – ਆਸ਼ੂ

ਲੁਧਿਆਣਾ, 8 ਜੂਨ:ਸੱਤਾਧਾਰੀ ਆਮ ਆਦਮੀ ਪਾਰਟੀ ‘ਤੇ ਆਪਣੇ ਹਮਲੇ ਨੂੰ ਜਾਰੀ ਰੱਖਦੇ ਹੋਏ, ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਅੱਜ ਕਿਹਾ, ਜੇਕਰ ਉਨ੍ਹਾਂ ਦੀ ਸੱਚਮੁੱਚ ਵਿਜੀਲੈਂਸ ਬਿਊਰੋ ਵਿੱਚ ਚੱਲਦੀ ਹੈ ਜਿਵੇਂ ਕਿ ‘ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ, ਤਾਂ ਮੁੱਖ ਮੰਤਰੀ ਭਗਵੰਤ ਮਾਨ ਇੱਕ ਦਿਨ ਲਈ ਵੀ ਆਪਣਾ ਅਹੁਦਾ ਸੰਭਾਲਣ ਦੇ … Read more

ਸਾਬਕਾ ਮੁੱਖ ਮੰਤਰੀ ਚੰਨੀ ਦੀ ਅਗਵਾਈ ਹੇਠ ਸਾਬਕਾ ਤੇ ਮੌਜੂਦਾ ਮੈਂਬਰ ਪਾਰਲੀਮੈਂਟ, ਮੌਜੂਦਾ ਅਤੇ ਸਾਬਕਾ ਵਿਧਾਇਕ ਆਮ ਵਰਕਰਾਂ ਵਾਂਗ ਕਰ ਰਹੇ ਨੇ ਕਾਂਗਰਸ ਦੇ ਹੱਕ ’ਚ ਪ੍ਰਚਾਰ : ਆਸ਼ੂ

ਲੁਧਿਆਣਾ ( 06.06.2025 ) ਵਿਧਾਨ ਸਭਾ ਪੱਛਮੀ ’ ਚ ਚੋਣ ਪ੍ਰਚਾਰ ਦੇ ਇੰਚਾਰਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗਲੀ-ਮੁਹੱਲਿਆਂ ਵਿੱਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਕੇ ਭਾਰਤ ਭੂਸ਼ਣ ਆਸ਼ੂ ਲਈ ਵੋਟਾਂ ਮੰਗੀਆਂ। ਭਾਰਤ ਭੂਸ਼ਣ ਆਸ਼ੂ ਦੀ ਮੌਜੂਦਗੀ ਵਿੱਚ ਸਥਾਨਕ ਲੋਕਾਂ ਨੇ ਕਾਂਗਰਸ ਦੇ ਹੱਕ ਵਿੱਚ ਵੋਟ ਪਾਉਣ ਦਾ ਸੰਕਲਪ ਲਿਆ। ਪੰਜਾਬ ਮਾਤਾ ਨਗਰ ਅਤੇ … Read more

ਲੁਧਿਆਣਾ ਪੱਛਮੀ ਜਿਮਨੀ ਚੋਣਾਂ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦਫਤਰ ਦਾ ਕੀਤਾ ਉਦਘਾਟਨ

ਲੁਧਿਆਣਾ 05.06.2025 ਅਜ ਲੁਧਿਆਣਾ ਵਿਖੇ ਸ੍ਰੀ ਨਵਨੀਤ ਕੁਮਾਰ ਗੋਪੀ ਜੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਹਨ ਉਹਨਾਂ ਦੇ ਦਫਤਰ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕੀਤਾ ਇਸ ਮੌਕੇ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਮਾਨਗੜ ਬੀਬੀ ਸਿਮਰਨਜੀਤ ਕੌਰ ਜਿਲਾ ਪ੍ਰਧਾਨ ਲੁਧਿਆਣਾ ਬੀਬੀ ਪਰਮਜੀਤ … Read more

ਕਾਂਗਰਸੀ ਉਮੀਦਵਾਰ ਆਸ਼ੂ ਨੂੰ ਜ਼ਿਲ੍ਹਾ ਟੈਕਸਟੇਸ਼ਨ ਬਾਰ ਐਸੋਸੀਏਸ਼ਨ (ਸੇਲਜ਼ ਟੈਕਸ) ਦਾ ਮਿਲਿਆ ਸਮਰਥਨ

ਲੁਧਿਆਣਾ ( 05.06.2025 ) ਜ਼ਿਲ੍ਹਾ ਟੈਕਸਟੇਸ਼ਨ ਬਾਰ ਐਸੋਸੀਏਸ਼ਨ (ਸੇਲਜ਼ ਟੈਕਸ) ਨੇ ਵਿਧਾਨ ਸਭਾ ਪੱਛਮੀ ਦੀ ਉਪ ਚੋਣ ਵਿੱਚ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਐਸੋਸੀਏਸ਼ਨ ਦਫ਼ਤਰ ਵਿਖੇ ਆਯੋਜਿਤ ਮੀਟਿੰਗ ਵਿੱਚ ਪਹੁੰਚੇ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਐਸੋਸੀਏਸ਼ਨ ਦਾ ਧੰਨਵਾਦ ਕੀਤਾ। ਇਸ ਮੋਕੇ ਸਿਧਾਰਥ ਸ਼ਰਮਾ ਤੇਜਸ ਵੀ ਮੌਜੂਦ ਸਨ। ਕਾਂਗਰਸ ਦੀਆਂ … Read more

ਮਾਨਯੋਗ ਅਦਾਲਤ ਨੇ ਭਾਰਤ ਭੂਸ਼ਣ ਆਸ਼ੂ ਦੇ ਪਰਚੇ ਰੱਦ ਕੀਤੇ

ਲੁਧਿਆਣਾ ( 5 ਜੂਨ ) ਆਮ ਆਦਮੀ ਪਾਰਟੀ ਵੱਲੋਂ ਬਦਲੇ ਦੀ ਭਾਵਨਾ ਨਾਲ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਦਰਜ ਕੀਤੇ ਪਰਚੇ ਮਾਨਯੋਗ  ਅਦਾਲਤ ਨੇ ਰੱਦ ਕਰ ਦਿੱਤੇ ਹਨ।  ਮਾਨਯੋਗ ਅਦਾਲਤ ਦੇ ਇਸ ਵੱਡੇ ਫੈਸਲੇ ਨੇ  ਨਿਆਂ ਪ੍ਰਣਾਲੀ ਵਿੱਚ ਲੋਕਾਂ ਦੇ ਭਰੋਸੇ ਨੂੰ ਮਜ਼ਬੂਤ ਕੀਤਾ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਲੀਗਲ ਸੈੱਲ ਦੇ ਸੀਨੀਅਰ ਵਕੀਲ ਸਾਹਿਬਾਨ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ । ਇਸ ਮੌਕੇ ਸੀਨੀਅਰ ਐਡਵੋਕੇਟ ਰਾਜੀਵ ਕੌਸ਼ਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ “ ਮਾਨਯੋਗ ਅਦਾਲਤ ਵੱਲੋਂ ਭਾਰਤ ਭੂਸ਼ਣ ਆਸ਼ੂ ਜੀ ਦੇ ਖਿਲਾਫ ਦਰਜ ਕੀਤੇ  ਝੂਠੇ ਅਤੇ ਬਦਲਾਖੋਰੀ ਦੇ ਮਕਸਦਾਂ ਨਾਲ ਪ੍ਰੇਰਿਤ ਪਰਚਿਆਂ ਨੂੰ ਰੱਦ ਕਰਨਾ ਸਿਰਫ ਇਕ ਵਿਅਕਤੀ ਦੀ ਨਹੀਂ, ਬਲਕਿ ਸੱਚਾਈ ਅਤੇ ਨਿਆਂ ਦੀ ਵੀ ਜਿੱਤ ਹੈ। ਇਹ ਫੈਸਲਾ ਇਹ ਸਾਬਤ ਕਰਦਾ ਹੈ ਕਿ ਭਾਰਤ ਦੀ ਨਿਆਂ ਪ੍ਰਣਾਲੀ ਅਜੇ ਵੀ ਸੰਵਿਧਾਨਕ ਮੂਲਾਂ ਤੇ ਨਿਰਪੱਖਤਾ ਅਤੇ ਸੱਚ ਦੇ ਉੱਤੇ ਅਟੁੱਟ ਭਰੋਸਾ ਰੱਖਦੀ ਹੈ।”ਸ੍ਰੀ ਕੌਸ਼ਲ ਨੇ ਕਿਹਾ ਕਿ “ ਅਸੀਂ ‘ਸਤ੍ਯਮੇਵ ਜਯਤੇ’ ਦੇ ਮੂਲ ਮੰਤਵ ਨੂੰ ਇੱਕ ਵਾਰ ਫਿਰ ਜੀਵੰਤ ਹੋਂਦ ਵਿਚ ਆਉਂਦਾ ਵੇਖਿਆ ਹੈ। ਇਹ ਸਿਰਫ ਇੱਕ ਕਾਨੂੰਨੀ ਲੜਾਈ ਨਹੀਂ ਸੀ, ਇਹ ਲੋਕਤੰਤਰ, ਇਨਸਾਫ ਅਤੇ ਆਵਾਜ਼ ਉਠਾਉਣ ਦੇ ਅਧਿਕਾਰ ਦੀ ਰੱਖਿਆ ਦੀ ਲੜਾਈ ਸੀ।” ਜਿਸ ਵਿੱਚ ਭਾਰਤ ਭੂਸ਼ਣ ਆਸ਼ੂ ਤਰਾਸ਼ ਕੇ ਨਿਕਲਿਆ ਤੇ ਅੱਜ ਹੀਰੇ ਵਾਂਗ ਸੱਭ ਦੇ ਸਾਹਮਣੇ ਹੈ । ਇਸ ਮੌਕੇ ਲੁਧਿਆਣਾ ਪੱਛਮੀ ਹਲਕੇ ਦੀ ਚੋਣ ਮੁਹਿੰਮ ਦੇ ਇੰਚਾਰਜ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ  “ ਅਸੀਂ ਮਾਨਯੋਗ ਅਦਾਲਤ ਦਾ ਧੰਨਵਾਦ ਕਰਦੇ ਹਾਂ ਜਿਸ ਨੇ ਸੱਚਾਈ ਨੂੰ ਮੰਨਿਆ ਅਤੇ ਨਿਆਂ ਨੂੰ ਬਰਕਰਾਰ ਰੱਖਿਆ। ਇਹ ਫੈਸਲਾ ਦੇਸ਼ ਦੇ ਹਰੇਕ ਨਾਗਰਿਕ ਲਈ ਇੱਕ ਸੰਦੇਸ਼ ਹੈ ਕਿ ਨਿਆਂ ਪ੍ਰਣਾਲੀ ਵਿਚ ਭਰੋਸਾ ਰੱਖੋ — ਕਿਉਂਕਿ ਆਖ਼ਿਰਕਾਰ ਸੱਚ ਦੀ ਹੀ ਜਿੱਤ ਹੁੰਦੀ ਹੈ।” ਰਾਣਾ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਕੇਵਲ ਤੇ ਕੇਵਲ ਆਪਣੇ ਵਿਰੋਧੀਆਂ ਨੂੰ ਡਰਾਉਣ, ਧਮਕਾਉਣ ਤੇ ਪਰਚੇ ਦਰਜ ਕਰਨ ਤੋਂ ਬਿਨਾਂ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਹੋਰ ਕੋਈ ਕੰਮ ਨਹੀਂ ਕੀਤਾ । ਲੋਕਤੰਤਰ ਵਿੱਚ ਮੀਡੀਆ ਤੇ ਪੱਤਰਕਾਰਾਂ ਤੇ ਪਰਚੇ ਦਰਜ ਕਰਕੇ ਆਮ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੇ ਯਤਨ ਕੀਤੇ ਹਨ ਜੋ ਕਿ ਕਦੀ ਕਾਮਯਾਬ ਨਹੀਂ ਹੋਣੇ । ਰਾਣਾ ਗੁਰਜੀਤ  ਸਿੰਘ  ਨੇ ਕਿਹਾ ਕਿ ਲੁਧਿਆਣਾ ਪੱਛਮੀ ਹਲਕੇ ਤੋਂ ਪਾਰਟੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਤੇ ਦਰਜ ਝੂਠੇ ਪਰਚੇ ਰੱਦ ਹੋਏ ਇਹ ਮੌਜੂਦਾ ਸਰਕਾਰ ਤੇ ਉਸਦੇ ਆਗੂਆਂ ਦੇ ਮੂੰਹ ਤੇ ਮਾਨਯੋਗ ਨਿਆਂ ਪ੍ਰਣਾਲੀ ਦੀ ਕਰਾਰੀ ਚਪੇੜ ਹੈ । ਉਹਨਾਂ ਕਿਹਾ ਕਿ ਇਸ ਇਮਤਿਹਾਨ ਵਿੱਚ ਭਾਰਤ ਭੂਸ਼ਣ ਆਸ਼ੂ ਸੋਨੇ ਦੀ ਕੁਠਾਲੀ ਵਿੱਚੋਂ ਖਰਾ ਸੋਨਾ ਬਣ ਕੇ ਨਿਕਲਿਆ ਹੈ ਅਤੇ ਮਾਨਯੋਗ ਅਦਾਲਤ ਦੇ ਇਨਸਾਫ ਤੋਂ ਬਾਅਦ ਹੁਣ ਲੁਧਿਆਣਾ ਵੈਸਟ ਦੇ ਲੋਕਾਂ ਦੀ ਕਚਹਿਰੀ ਵਿੱਚ ਹੈ  ਅਤੇ ਉਹਨਾਂ ਨੂੰ ਉਮੀਦ ਹੈ ਕਿ ਆਸ਼ੂ ਲੋਕਾਂ ਦੀ ਕਚਿਹਿਰੀ ਵਿੱਚ ਵੀ ਵੱਡੀ ਜਿੱਤ ਨਾਲ ਜਿੱਤਣਗੇ ।ਲੁਧਿਆਣਾ ਪੱਛਮੀ ਹਲਕੇ ਦੇ ਲੋਕਾਂ ਦਾ ਅਥਾਹ ਤੇ ਅਟੁੱਟ ਪਿਆਰ ਹਰ ਦਿਨ ਨਵਾਂ ਹੌਂਸਲਾ ਪ੍ਰਦਾਨ ਕਰ ਰਿਹਾ ਹੈ । ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਵਕੀਲ ਭਰਾਵਾਂ ਵੱਲੋਂ ਭਾਰਤ ਭੂਸ਼ਣ ਆਸ਼ੂ ਦੀ ਇਸ ਵੱਡੀ ਮੱਦਦ ਤੇ ਸਾਥ ਲਈ ਉਹ ਸਾਰੇ ਲੀਗਲ ਸੈੱਲ ਕਾਂਗਰਸ ਪਾਰਟੀ ਲੁਧਿਆਣਾ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਨ । ਇਸ ਸੱਤਿਆਮੇਵ ਜਯੱਤੇ ਮੀਟਿੰਗ  ਦੌਰਾਨ ਸ਼ਾਮਲ ਵਕੀਲ ਭਾਈਚਾਰੇ ਵਿੱਚ ਐਡਵੋਕੇਟ ਹਿੰਮਾ਼ਸ਼ੂ ਵਾਲੀਆ , ਐਡਵੋਕੇਟ ਪੁਨੀਤ ਸਰੀਨ , ਐਡਵੋਕੇਟ ਮੰਨਣ ਬੇਰੀ , ਐਡਵੋਕੇਟ ਪ੍ਰਿਤਪਾਲ ਮਿੰਕਲ , ਐਡਵੋਕੇਟ ਸਰਬਜੀਤ ਸਰਹਾਲੀ , ਐਡਵੋਕੇਟ ਗੌਤਮ ਸ਼ਰਮਾ , ਐਡਵੋਕੇਟ ਸੰਨੀ ਸ਼ਰਮਾ , ਐਡਵੋਕੇਟ ਰਾਕੇਸ਼ ਸ਼ਰਮਾ , ਐਡਵੋਕੇਟ ਪ੍ਰਭ ਸੰਘਾ , ਐਡਵੋਕੇਟ ਮਯੰਕ ਜੈਨ , ਐਡਵੋਕੇਟ ਰਮਜੀਤ ਐਡਵੋਕੇਟ , ਕਿਨ ਭੱਲਾ ਐਡਵੋਕੇਟ ਕੁਨਾਲ ਵੋਹਰਾ , ਐਡਵੋਕੇਟ ਦਿਨੇਸ਼ ਸ਼ਰਮਾ ਅਤੇ ਐਡਵੋਕੇਟ ਪਰਮਵੀਰ ਸਿੰਘ ਮੌਜੂਦ ਸਨ । ਸਤ੍ਯਮੇਵ ਜਯਤੇ ।