
ਲੁਧਿਆਣਾ :- ਮਿਤੀ 01.04.2025 ( ਹਰਮੇਲ ਸਿੰਘ ) ਗੱਲ ਕਰੀਏ ਨਸ਼ੇ ਦੀ ਜਿੱਥੇ ਪੰਜਾਬ ਸਰਕਾਰ ਨਸ਼ੇ ਨੂੰ ਲੈ ਕੇ ਦੱਸਿਆ ਵਿਰੁੱਧ ਜਿਹੜੀ ਮੁਹਿੰਮ ਪੰਜਾਬ ਸਰਕਾਰ ਵੱਲੋਂ ਵਿੱਢੀ ਹੋਈ ਹੈ ਨਸ਼ਾ ਤਸਕਰਾਂ ਦੇ ਘਰ ਢਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਬੱਸ ਸਟੈਂਡ ਨੇੜੇ ਜੱਟ ਯਮਲਾ ਪਾਰਕ ਦੇ ਕੋਲ ਸ਼ਰੇਆਮ ਕੁੜੀਆਂ ਚਿੱਟਾ ਪੀਂਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ। ਅਤੇ ਦੂਜੇ ਪਾਸੇ ਦੇਹ ਵਪਾਰ ਦਾ ਧੰਦਾ ਵੀ ਬੜੇ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਹੈ। ਉਹ ਵੀ ਉਹਨਾਂ ਕੁੜੀਆਂ ਵੱਲੋਂ ਕੀਤਾ ਜਾਂਦਾ ਹੈ ਜਿਹੜੀਆਂ ਚਿੱਟੇ ਦੇ ਆਦੀ ਨੇ । ਕੁਝ ਹੀ ਦੂਰੀ ਦੇ ਉੱਤੇ ਪੁਲਿਸ ਚੌਂਕੀ ਬਣੀ ਹੋਈ ਹੈ ਪਰ ਪੁਲਿਸ ਵੱਲੋਂ ਉੱਥੇ ਨਾਕਾਬੰਦੀ ਨਹੀਂ ਕੀਤੀ ਜਾਂਦੀ। ਕਿਉਂ ਨਹੀਂ ਕੀਤੀ ਜਾਂਦੀ ਕਿਤੇ ਨਾ ਕਿਤੇ ਇਹ ਪੁਲਿਸ ਤੇ ਸਵਾਲ ਖੜਾ ਹੁੰਦਾ ਹੈ ਜਦ ਪੁਲਿਸ ਚੌਂਕੀ ਦੇ ਨੇੜੇ ਸ਼ਰੇਆਮ ਚਿੱਟਾ ਵਿਕਦਾ ਹੈ ਤਾਂ ਪੁਲਿਸ ਕਿਉਂ ਨਹੀਂ ਉੱਥੇ ਆਉਂਦੀ। ਦੂਜੇ ਪਾਸਿਓਂ ਸਵਾਰੀਆਂ ਨੂੰ ਵੀ ਬੜੀ ਪਰੇਸ਼ਾਨੀ ਹੁੰਦੀ ਹੈ। ਕਿਉਂਕਿ ਬੱਸਾਂ ਉੱਥੇ ਹੀ ਆ ਕੇ ਰੁਕਦੀਆਂ ਨੇ ਅਤੇ ਸਵਾਰੀਆਂ ਉੱਥੋਂ ਹੀ ਚੜਦੀਆਂ ਨੇ ਉਹਨਾਂ ਸਵਾਰੀਆਂ ਦੇ ਵਿੱਚ ਆ ਕੇ ਇਹ ਨਸ਼ੇੜੀ ਕੁੜੀਆਂ ਖੜੀਆਂ ਹੋ ਜਾਂਦੀਆਂ ਨੇ। ਕਿਤੇ ਨਾ ਕਿਤੇ ਸਵਾਰੀਆਂ ਨੂੰ ਵੀ ਸ਼ਰਮ ਮਹਿਸੂਸ ਹੁੰਦੀ ਹੈ । ਇਹ ਨਸ਼ੇੜੀ ਕੁੜੀਆਂ ਸ਼ਰੇਆਮ ਲੋਕਾਂ ਨੂੰ ਆਵਾਜਾਂ ਮਾਰਦੀਆਂ ਨੇ। ਸਰਕਾਰ ਨੂੰ ਇਹਨਾਂ ਕੁੜੀਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਇਹ ਕੁੜੀਆਂ ਨਸ਼ਾ ਕਿੱਥੋਂ ਲੈ ਕੇ ਆਉਂਦੀਆਂ ਨੇ ਅਗਰ ਲੁਧਿਆਣਾ ਪ੍ਰਸ਼ਾਸਨ ਇਹਨਾਂ ਤੇ ਕਾਰਵਾਈ ਕਰੇ ਤਾਂ ਨਸ਼ਾ ਤਸਕਰ ਫੜੇ ਜਾ ਸਕਦੇ ਨੇ ਜੋ ਕਿ ਇਹਨਾਂ ਕੁੜੀਆਂ ਨੂੰ ਨਸ਼ਾ ਦਿੰਦੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਲੁਧਿਆਣਾ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ
