
ਚੰਡੀਗੜ੍ਹ 23.09.2026 ( ਹਰਮੇਲ ਸਿੰਘ ) ਅਕਾਲੀ ਦਲ ਵਾਰਸ ਪੰਜਾਬ ਪਾਰਟੀ ਵਿੱਚ ED ਦੇ ਸਾਬਕਾ ਅਫ਼ਸਰ ਨਿਰੰਜਣ ਸਿੰਘ ਤੇ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਿੱਚ ਹੋਏ ਸ਼ਾਮਿਲ । ਦੱਸ ਦੀਏ ਕਿ ਦੋਨੋਂ ਸ਼ਖਸ਼ੀਅਤਾਂ ਦੇ ਆਉਣ ਨਾਲ ਸਿਆਸਤ ਵਿੱਚੋਂ ਭੁਚਾਲ ਆ ਗਿਆ ਹੈ। ਇਹਨਾਂ ਦੋਨਾਂ ਸ਼ਖਸ਼ੀਅਤਾਂ ਤੇ ਇੱਕ ਵੀ ਭਰਿਸ਼ਟਾਚਾਰ ਦਾ ਇਲਜ਼ਾਮ ਨਹੀਂ ਹੈ । ਗੱਲ ਕਰੀਏ ਇਡੀ ਦੇ ਸਾਬਕਾ ਅਫਸਰ ਨਿਰੰਜਨ ਸਿੰਘ ਜੋ ਕਿ ਨਸ਼ੇ ਦੇ ਕੇਸ ਵਿੱਚ ਬਿਕਰਮ ਮਜੀਠੀਏ ਤੋਂ ਪੁੱਛ ਕੁੱਛ ਕੀਤੀ ਸੀ ਜਿਸ ਤੋਂ ਬਾਅਦ। ਹੋਰ ਵੀ ਕਈ ਮਾਮਲਿਆਂ ਵਿੱਚ ਸ਼ਕਤੀ ਨਾਲ ਪੁੱਛਕਿੱਛ ਕੀਤੀ ਸੀ । ਦੂਜੇ ਪਾਸੇ ਗੱਲ ਕਰਦੇ ਹਾਂ ਡੀਐਸਪੀ ਬਲਵਿੰਦਰ ਸਿੰਘ ਸੇਖੋ ਦੀ ਜੋ ਕਿ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਵੀ ਹੁਕਮ ਨਹੀਂ ਮੰਨਿਆ । ਜਿਸ ਤੋਂ ਬਾਅਦ ਉਨਾਂ ਦੀ ਕਾਲ ਰਿਕਾਰਡਿੰਗ ਭਾਰਤ ਭੂਸ਼ਣ ਆਸ਼ੂ ਦੇ ਨਾਲ ਵਰਲ ਹੋ ਜਾਂਦੀ ਹੈ । ਜਿਸ ਤੋਂ ਬਾਅਦ ਉਹ ਸੁਰਖੀਆਂ ਵਿੱਚ ਆਉਂਦੇ ਨੇ । ਡੀਐਸਪੀ ਬਲਵਿੰਦਰ ਸਿੰਘ ਸੇਖੋ ਨੇ ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਹੈ। ਜਿਸ ਦੇ ਵਿੱਚ ਉਹਨਾਂ ਦਾ ਮੁਕਾਬਲਾ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਾਲ ਸੀ । ਅਤੇ ਉਹ ਚੋਣਾਂ ਵਿੱਚ ਹਾਰ ਗਏ ਸੀ। ਲੇਕਿਨ ਹੁਣ ਉਹਨਾਂ ਨੇ ਅਕਾਲੀ ਦਲ ਵਾਰਸ ਪੰਜਾਬ ਪਾਰਟੀ ਵਿੱਚ ਜੁਆਇਨ ਕੀਤਾ ਹੈ। ਇਸ ਮੌਕੇ ਤੇ ਇਹਨਾਂ ਦੋਨਾਂ ਸ਼ਖਸ਼ੀਅਤਾਂ ਦੀ ਜੁਆਇਨਿੰਗ ਬਾਪੂ ਤਰਸੇਮ ਸਿੰਘ ਅਤੇ ਮਨਪ੍ਰੀਤ ਸਿੰਘ ਇਆਲੀ ਮੌਜੂਦ ਰਹੇ
