वेब स्टोरी

ई-पेपर

लॉग इन करें

ਰੋਹਿਤ ਗੋਦਾਰਾ ਗੈਂਗ ਮੈਂਬਰ ਗ੍ਰਿਫਤਾਰ – ਲੁਧਿਆਣਾ


ਲੁਧਿਆਣਾ ( 22.10.2026 ) ਹਰਮੇਲ ਸਿੰਘ :- ਬੀਤੇ ਦਿਨੀ ਲੁਧਿਆਣਾ ਦੇ ਵਿੱਚ ਵੀਜ਼ਾ ਕੰਸਲਟੈਂਸੀ ਤੇ ਫਾਇਰਿੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਵੱਲੋਂ ਗੈਂਗਸਟਰ ਰੋਹਿਤ ਗੁਰਦਾਰਾ ਗੈਂਗ ਡੇ ਮੈਂਬਰ ਨੂੰ ਕਾਬੂ ਕੀਤਾ ਗਿਆ ਇਹਨਾਂ ਨੇ 10 ਅਤੇ 11 ਅਕਤੂਬਰ ਨੂੰ ਵੀਜ਼ਾ ਕੰਸਲਟੈਂਸੀ ਦੇ ਦਫਤਰ ਤੇ ਫਾਇਰਿੰਗ ਕੀਤੀ ਸੀ । ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਗਈ ਸੀ ਅਤੇ ਇਹਨਾਂ ਕੋਲੋਂ ਬਿਨਾਂ ਨੰਬਰ ਪਲੇਟ ਵਾਲਾ ਕਾਲਾ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਜਿਸ ਉੱਪਰ ਬੈਠ ਕੇ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਫਾਇਰਿੰਗ ਕਰਨ ਦਾ ਮਾਮਲਾ :-
ਪੁਲਿਸ ਮੁਤਾਬਕ ਗੈਂਗਸਟਰ ਦੇ ਦੋ ਮੁੱਖ ਹੈਂਡਲ ਵਰਿੰਦਰ ਚਰਨ (ਰਾਜਸਥਾਨ ) ਤੇ ਜਗਜੀਤ ਸਿੰਘ ਗਾਂਧੀ ( ਲੁਧਿਆਣਾ ) ਜੋ ਕਿ ਵਿਦੇਸ਼ ਤੋਂ ਇਹ ਗੈਂਗ ਆਪਰੇਟ ਕਰ ਰਹੇ ਨੇ ਅਤੇ ਵੀਜ਼ਾ ਦਫਤਰ ਦੇ ਮਾਲਕ ਨੂੰ ਫੋਨ ਕਰਕੇ ਇਕ ਕਰੋੜ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਗਈ ਸੀ। ਪੈਸੇ ਨਾ ਦੇਣ ਤੇ ਡਰਾਉਣ ਲਈ ਦੀਪਕ ਤੇ ਉਸਦੇ ਸਾਥੀ ਗਗਨਦੀਪ ਸਿੰਘ ( ਦਿੱਲੀ ) ਨੂੰ ਫਾਇਰਿੰਗ ਕਰਨ ਲਈ ਭੇਜਿਆ ਸੀ

ਬਰਾਮਦਗੀ :- ਏਡੀਸੀਪੀ ਕ੍ਰਾਈਮ ਰੁਪਿੰਦਰ ਭੱਟੀ ਨੇ ਦੱਸਿਆ ਬਿਨਾਂ ਨੰਬਰ ਪਲੇਟ ਵਾਲਾ ਕਾਲਾ ਹੀਰੋ ਸਪਲੈਂਡਰ ਮੋਟਰਸਾਈਕਲ ਬਰਾਮਦ ਹੋਇਆ ਹੈ ਜੋ ਵਾਰਦਾਤ ਚ ਵਰਤਿਆ ਗਿਆ ਸੀ ਅਤੇ ਨਜਾਇਜ਼ ਹਥਿਆਰ ਵੀ ਗੈਂਗਸਟਾਰ ਤੋਂ ਬਰਾਮਦ ਕੀਤੇ ਹਨ

ਕਾਰਵਾਈ :-

ਦੀਪਕ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ ਦੂਜੇ ਮੁਲਜਮ ਗਗਨਦੀਪ ਦੇ ਟਿਕਾਣਿਆਂ ਤੇ ਛਾਪੇਮਾਰੀ ਜਾਰੀ ਹੈ।

Leave a Comment

ਹੋਰ ਪੜ੍ਹੋ
और पढ़ें